ਪੰਨਾ:ਦਸ ਦੁਆਰ.pdf/131

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਨੇ ਹੱਸਦੇ ਹੱਸਦੇ ਆਖਿਆ, “ਤੁਹਾਡੇ ਪਿੰਡ ਵਾਲਿਆਂ ਨੇ ਤਾਂ ਹੋਰ ਤਰ੍ਹਾਂ ਹੀ ਸਾਡੀ ਆਉ ਭਗਤ ਕੀਤੀ ਹੈ। ਤੁਸੀਂ ਇਹੋ ਜਿਹੇ ਗੁਵਾਂਢ ਵਿਚ ਰਹਿੰਦੇ ਹੀ ਕਿਉਂ ਹੋ ? ਫੂਲਾ ਸਿੰਘ ਨੇ ਹੱਸ ਕੇ ਆਖਿਆ, “ਮੇਰਾ ਖ਼ਿਆਲ ਹੈ, ਜੋ ਰੱਬ ਦੇ ਮੈਨੂੰ ਇਥੇ ਰਖਣ ਦਾ ਇਕ ਇਹ ਵੀ ਕਾਰਨ ਹੋਵੇਗਾ ਕਿ ਗਵਾਂਢੀਆਂ ਦੇ ਭੈੜੇ ਵਰਤਾਉ ਨੂੰ ਮੈਂ ਆਪਣੀ ਸੇਵਾ ਨਾਲ ਜਿਥੋਂ ਤੀਕ ਹੋਵੇ ਧੋਵਾਂ।"

ਮੁਸਾਫ਼ਰ ਨੇ ਖਿੜ ਖਿੜ ਹੱਸਦੇ ਆਖਿਆ, “ਠੀਕ ਆਖਿਆ ਜੇ ਬਾਬਾ ਜੀ, ਸਚ ਪੁੱਛੋ ਤਾਂ ਮੈਨੂੰ ਤੇ ਮੇਰੇ ਸਾਥੀ ਨੂੰ ਇਸ ਗਲ ਦੀ ਲੋੜ ਵੀ ਹੈ। ਉਨ੍ਹਾਂ ਨਿੱਕਿਆਂ ਸ਼ੈਤਾਨਾਂ ਨੇ ਢੀਮਾਂ ਰੋੜੇ ਮਾਰ ਮਾਰ ਕੇ ਸਾਡੇ ਕਪੜਿਆਂ ਦੇ ਬੁੜੇ ਉੱਡਾ ਦਿਤੇ ਹਨ ਤੇ ਇਕ ਕੁੱਤੇ ਨੇ ਮੇਰੇ ਚੋਗੇ ਨੂੰ ਜਿਹੜਾ ਅਗੇ ਹੀ ਕੋਈ ਨਵਾਂ ਨਹੀਂ ਸੀ, ਨਿਰਾ ਲੀਰਾਂ ਹੀ ਕਰ ਦਿਤਾ ਹੈ। ਪਰ ਮੈਂ ਵੀ ਉਸ ਦੇ ਮੂੰਹ ਤੇ ਇਸ ਸੋਟੀ ਨਾਲ ਇਕ ਇਹੋ ਜਿਹੀ ਟਿਕਾਈ ਹੈ, ਜੋ ਉਸ ਦੀਆਂ ਚਾਂਗਰਾਂ ਨੂੰ ਤੁਸਾਂ ਵੀ ਇਤਨੇ ਦੂਰ ਸੁਣ ਲੀਤਾ ਹੋਣਾ ਹੈ।" ਉਸ ਨੂੰ ਇਹੋ ਜਿਹਾ ਹਸਮੁਖ ਵੇਖ ਕੇ ਫੁਲਾ ਸਿੰਘ ਨੂੰ ਪ੍ਰਸੰਨਤਾ ਹੋਈ।

ਹਸਮੁਖ ਦੇ ਰੰਗ ਢੰਗ ਤੋਂ ਇਹ ਪਤਾ ਵੀ ਨਹੀਂ ਲਗਦਾ ਸੀ, ਜੋ ਸਾਰਾ ਦਿਨ ਸਫ਼ਰ ਕਰ ਕੇ ਥੱਕੇ ਟੁੱਟੇ ਹੋਏ ਹਨ ਜਾਂ ਪਿੰਡ ਵਾਲਿਆਂ ਦੇ ਭੈੜੇ ਵਰਤਾਉ ਕਰ ਕੇ ਨਿਰਾਸ਼ ਹੋਏ ਪਏ ਹਨ।

ਉਸ ਨੇ ਇਕ ਓਪਰੀ ਪੁਸ਼ਾਕ ਪਾਈ ਹੋਈ ਸੀ। ਸਿਰ ਉੱਤੇ ਇਕ ਨਵੇਂ ਨਮੂਨੇ ਦੀ ਟੋਪੀ ਸੀ, ਜਿਸ ਨਾਲ ਕੰਨ ਵੀ ਢਕੇ ਹੋਏ ਸਨ। ਭਾਵੇਂ ਗਰਮੀ ਦੀ ਰੁੱਤ ਸੀ, ਪਰ ਉਸ ਨੇ ਇਕ ਚੋਗਾ ਬਣਾਇਆ ਹੋਇਆ ਸੀ, ਜਿਸ ਨੂੰ ਚੰਗੀ ਤਰ੍ਹਾਂ ਉਸ ਨੇ ਬੰਦ ਕੀਤਾ ਹੋਇਆ ਸੀ। ਸ਼ਾਇਦ ਇਸ ਲਈ ਕਿ ਉਸ ਦੇ ਅੰਦਰਲੇ ਕੱਪੜੇ ਫਟੇ ਹੋਏ ਸਨ। ਫੂਲਾ ਸਿੰਘ ਨੇ ਇਹ ਵੀ ਵੇਖਿਆ ਜੋ ਉਸ ਦੇ ਪੈਰਾਂ ਵਿੱਚ ਜੁੱਤੀ ਵੀ ਓਪਰੀ ਜਿਹੀ ਹੈ। ਪਰ ਹੁਣ ਹਨੇਰਾ ਹੋ

-੧੨੭-