ਪੰਨਾ:ਦਸ ਦੁਆਰ.pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਰਪੂਰ ਰਹੇ ?"

ਪਰਸ਼ਾਦ ਛਕਣ ਦੇ ਮਗਰੋਂ ਮੁਸਾਫ਼ਰਾਂ ਨੇ ਆਰਾਮ ਕਰਨ ਦੀ ਥਾਂ ਪੁੱਛੀ। ਫੂਲਾ ਸਿੰਘ ਤੇ ਬਿਸ਼ਨੀ ਦਿਲੋਂ ਤਾਂ ਕੁਝ ਦੇਰ ਹੋਰ ਉਨ੍ਹਾਂ ਨਾਲ ਗੱਲਾਂ ਬਾਤਾਂ ਕਰ ਕੇ ਉਨ੍ਹਾਂ ਕੌਤਕਾਂ ਸੰਬੰਧੀ ਜਿਹੜੇ ਉਨ੍ਹਾਂ ਨੇ ਵੇਖੇ ਸਨ, ਪੁਛ ਗਿਛ ਕਰਨੀ ਚਾਹੁੰਦੇ ਸਨ, ਪਰ ਵੱਡੇ ਮੁਸਾਫ਼ਰ ਦਾ ਕੁਝ ਇਹੋ ਜਿਹਾ ਪ੍ਰਭਾਵ ਬੈਠ ਚੁਕਾ ਸੀ ਜੋ ਉਹ ਮੂੰਹੋਂ ਕੁਝ ਵੀ ਨ ਬੋਲ ਸਕੇ। ਜਦੋਂ ਫੂਲਾ ਸਿੰਘ ਨੇ ਪਾਰੇ ਨੂੰ ਇਕ ਪਾਸੇ ਲਿਜਾ ਕੇ ਉਸ ਤੋਂ ਪੁੱਛਿਆ ਕਿ ਸੰਸਾਰ ਵਿਚ ਇਹ ਕਿਵੇਂ ਹੋ ਸਕਦਾ ਹੈ ਜੋ ਇਕ ਪੁਰਾਣੀ ਸੁਰਾਹੀ ਵਿਚੋਂ ਦੁੱਧ ਦਾ ਚੋਹਾ ਫੁਟ ਨਿਕਲੇ, ਤਾਂ ਉਸ ਨੇ ਆਪਣੀ ਸੋਟੀ ਵਲ ਇਸ਼ਾਰਾ ਕਰਦਿਆਂ ਆਖਿਆ, "ਇਹ ਸਾਰਾ ਭੇਤ ਇਸੇ ਵਿਚ ਹੀ ਹੈ, ਜੇ ਤੁਹਾਨੂੰ ਕੁਝ ਸਮਝ ਪੈ ਜਾਵੇ ਤਾਂ ਕਿਰਪਾ ਕਰ ਕੇ ਮੈਨੂੰ ਵੀ ਦੱਸਣਾ, ਧੰਨਵਾਦੀ ਹੋਵਾਂਗਾ। ਮੈਨੂੰ ਨਹੀਂ ਪਤਾ ਇਸ ਸੋਟੀ ਵਿਚ ਕੀ ਭੇਤ ਹੈ। ਇਹ ਸਦਾ ਇਹੋ ਜਿਹੇ ਕੌਤਕ ਵਿਖਾਂਦੀ ਰਹਿੰਦੀ ਹੈ। ਕਦੇ ਤਾਂ ਮੇਰੇ ਲਈ ਪ੍ਰਸ਼ਾਦ ਮੰਗਾ ਦੇਂਦੀ ਹੈ ਤੇ ਕਦੇ ਪਏ ਹੋਏ ਨੂੰ ਚੁਕਾ ਕੇ ਲੈ ਜਾਂਂਦੀ ਹੈ।" ਜੇ ਕਦੇ ਮੈਨੂੰ ਇਹੋ ਜਿਹੀ ਅਲ ਪਲੱਲੀ ਗੱਲ ਤੇ ਨਿਸ਼ਚਾ ਹੁੰਦਾ ਤਾਂ ਇਹੋ ਹੀ ਆਖਦਾ ਜੋ ਇਹ ਜਾਦੂ ਦੀ ਸੋਟੀ ਹੈ।"

ਉਸ ਨੇ ਹੋਰ ਤੇ ਕੁਝ ਨ ਆਖਿਆ ਪਰ ਉਨ੍ਹਾਂ ਦੀਆਂ ਅੱਖਾਂ ਵਿਚ ਇਉਂ ਅੱਖਾਂ ਮਿਲਾਕੇ ਉਸਨੇ ਆਖਿਆ ਕਿ ਉਨ੍ਹਾਂ ਨੇ ਖ਼ਿਆਲ ਕੀਤਾ ਜੋ ਉਹ ਮਖੌਲ ਕਰ ਰਿਹਾ ਹੈ। ਜਦੋਂ ਪਾਰਾ ਕੋਠੀ ਵਿਚੋਂ ਬਾਹਰ ਨਿਕਲਿਆ, ਸੋਟੀ ਵੀ ਉਸ ਦੇ ਨਾਲ ਹੀ ਛਾਲਾਂ ਮਾਰਦੀ ਬਾਹਰ ਨਿਕਲ ਗਈ।

ਫੂਲਾ ਸਿੰਘ ਤੇ ਬਿਸ਼ਨੀ ਕੁਝ ਦੇਰ ਬੈਠੇ ਸੰਧਿਆ ਦੇ ਅਸਚਰਜ ਕੌਤਕਾਂ ਸੰਬੰਧੀ ਗੱਲਾਂ ਕਰਦੇ ਰਹੇ ਤੇ ਫਿਰ ਫ਼ਰਸ਼ ਤੇ ਲੇਟ ਗਏ ਤੇ ਡੂੰਘੀ ਨੀਂਦ ਸੌਂ ਗਏ। ਜਿਨ੍ਹਾਂ ਬਿਸਤਰਿਆਂ ਤੇ ਉਹ ਆਪ ਸੌਂਦੇ ਹੁੰਦੇ ਸਨ, ਉਹ ਤਾਂ ਉਨ੍ਹਾਂ ਨੇ ਪਰਾਹੁਣਿਆਂ ਨੂੰ ਦੇ ਦਿਤੇ

-੧੪੦-