ਪੰਨਾ:ਦਸ ਦੁਆਰ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੇ ਆਪਣਾ ਕਸੂਰ ਬਖ਼ਸ਼ਵਾ ਲੈਂਦਾ। ਆਪ ਉਥੇ ਠਹਿਰਦਾ ਤੇ ਪਿਤਾ ਨੂੰ ਘਰ ਮੋੜ ਦੇਂਦਾ, ਪਰ ਸੈਮ ਇਤਨਾ ਹੰਕਾਰਿਆ ਹੋਇਆ ਸੀ ਜੋ ਇਸ ਕੰਮ ਵਿਚ ਉਹ ਆਪਣੀ ਬੇ-ਇਜ਼ਤੀ ਸਮਝਦਾ ਸੀ, ਇਸ ਲਈ ਉਹ ਘਰੋਂ ਨਾ ਹੀ ਗਿਆ। ਸੂਰਜ ਡੁੱਬਣ ਤੋਂ ਉਪਰੰਤ ਬੁੱਢਾ ਪਿਤਾ ਹੌਲੇ ਹੌਲੇ ਚਲ ਕੇ ਘਰ ਆ ਗਿਆ ਤੇ ਅਗੇ ਵਾਂਗ ਹੀ ਆਰਾਮ ਕੁਰਸੀ ਤੇ ਲੇਟ ਗਿਆ। ਸੈਮ ਨੂੰ ਉਸ ਨੇ ਕੁਝ ਵੀ ਨਾ ਆਖਿਆ ਤੇ ਨਾ ਹੀ ਸਾਨੂੰ ਪਤਾ ਹੈ ਜੋ ਇਸ ਨੂੰ ਨਾ ਮੰਨਣ ਸਬੰਧੀ ਪਿਉ ਪੁੱਤ੍ਰ ਦੀ ਫਿਰ ਕਦੇ ਗੱਲ ਵੀ ਹੋਈ ਜਾਂ ਨਹੀਂ।

ਕੁਝ ਵਰ੍ਹਿਆਂ ਮਗਰੋਂ ਪਿਤਾ ਚਲਾਣਾ ਕਰ ਗਿਆ ਤੇ ਸਾਰਾ ਕੰਮ ਕਾਜ ਸੈਮ ਦੇ ਸਿਰ ਤੇ ਆ ਪਿਆ। ਸਮਾਂ ਪਾ ਕੇ ਆਪਣੀ ਅਕਲ ਤੇ ਲਿਆਕਤ ਕਰਕੇ ਉਹ ਵੱਡਾ ਉੱਘਾ ਹੋ ਗਿਆ। ਉਸ ਦੇ ਜੀਵਣ ਦੇ ਸਮਾਚਾਰਾਂ ਸਬੰਧੀ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਪਈਆਂ ਹਨ, ਪਰੰਤੂ ਇਥੇ ਕੇਵਲ ਇਕ ਗੱਲ ਦੱਸਣੀ ਮੈਂ ਜ਼ਰੂਰੀ ਸਮਝਦਾ ਹਾਂ, ਉਹ ਇਹ ਜੋ ਬਾਲ ਅਵਸਥਾ ਤੋਂ ਲੈ ਕੇ ਅਖ਼ੀਰ ਦਿਹਾੜੇ ਤੋੜੀ ਉਸ ਨੂੰ ਇਸ ਦਿਨ ਦੀ ਗੱਲ ਨਾ ਭੁੱਲੀ। ਜਿਉਂ ਜਿਉਂ ਵੱਡਾ ਹੋਇਆ, ਉੱਘਾ ਵਿਦਿਆਰਥੀ, ਲਾਇਕ ਉਸਤਾਦ ਤੇ ਮੰਨਿਆ ਪਰਮੰਨਿਆ ਲਿਖਾਰੀ ਨਿਕਲਿਆ, ਪਰੰਤੂ ਸਦਾ ਉਸ ਦੇ ਮਨ ਵਿਚ ਇਹ ਖ਼ਿਆਲ ਚੱਕਰ ਲਾਉਂਦਾ ਰਹਿੰਦਾ ਸੀ ਜੋ ਇਕ ਵਾਰੀ ਬੀਮਾਰ ਪਿਤਾ ਨਾਲ ਮੈਂ ਵੱਡਾ ਧੱਕਾ ਕੀਤਾ।

ਮੁੜ ਮੁੜ ਸੁਪਨਿਆਂ ਵਿਚ ਵੀ ਉਹ ਇਹੋ ਹੀ ਵੇਖਦਾ ਜੋ ਬੁੱਢਾ ਬਾਪੂ ਬਾਜ਼ਾਰ ਦੇ ਰੌਲੇ ਰੱਪੇ ਵਿਚ ਖੜਾ ਹੈ ਤੇ ਮੱਥੇ ਤੇ ਘੜੀ ਮੁੜੀ ਪਿਆ ਹੱਥ ਰੱਖਦਾ ਹੈ, ਜਿਵੇਂ ਇਹ ਦਰਦ ਕਰਦਾ ਹੈ।

ਪੰਜਾਹ ਵਰ੍ਹੇ ਇਸ ਗੱਲ ਨੂੰ ਬੀਤ ਗਏ ਹਨ, ਅੱਜ ਫਿਰ ਉਹੋ ਹੀ ਬਾਜ਼ਾਰ ਹੈ ਤੇ ਉਹੋ ਹੀ ਜਿਹਾ ਮੇਲਾ ਗੇਲਾ ਜ਼ਿਮੀਂਂਦਾਰ

-੧੫੩-