ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/159

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕੋਈ ਆਦਮੀ ਉਸਦੇ ਅੱਗੇ ਆ ਜਾਂਦਾ ਤਾਂ ਚੀਕ ਕੇ ਉਹ ਆਖਦਾ- "ਰਾਹ ਛੱਡੋ ! ਰਾਹ ਵਿੱਚ ਨਾ ਖਲੋਵੋ।"

ਵੇਖਣ ਵਾਲੇ ਇਕ ਦੂਜੇ ਨੂੰ ਆਖਣ ਲਗੇ, “ਇਹ ਕਿਹਾ ਹੀ ਨਿਰਾਲਾ ਪੁਰਸ਼ ਹੈ, ਸਮਝ ਨਹੀਂ ਆਂਵਦੀ, ਇਸ ਨੂੰ ਵੇਖ ਕੇ ਹੱਸੀਏ ਜਾਂ ਗੁੱਸੇ ਹੋਈਏ।" ਪਰ ਜਦੋਂ ਉਨ੍ਹਾਂ ਨੇ ਮੁੜ ਉਹਦੇ ਵੱਲ ਤੱਕਿਆ ਤਾਂ ਆਪੇ ਹੀ ਚੁੱਪ ਹੋ ਗਏ, ਕਿਉਂ ਜੋ ਭਾਵੇਂ ਉਸ ਦੀਆਂ ਅੱਖਾਂ ਵਿਚ ਜੋਤ ਘੱਟ ਸੀ ਤੇ ਮੂੰਹ ਤੇ ਫਿਨਸੀਆਂ ਦੇ ਦਾਗ਼ ਸਨ, ਫਿਰ ਵੀ ਉਸ ਦੇ ਚਿਹਰੇ ਤੋਂ ਇਹ ਜਾਪਦਾ ਸੀ ਜੋ ਉਹ ਵੱਡਾ ਪੁਰਸ਼ ਹੈ, ਜਿਸ ਦੇ ਹੁਕਮਾਂ ਨੂੰ ਲੋਕੀ ਮੰਨਦੇ ਹਨ, ਤੇ ਜਿਸ ਦੇ ਬਚਨਾਂ ਨੂੰ ਲੋਕੀ ਧਿਆਨ ਨਾਲ ਸੁਣਦੇ ਹਨ। ਇਸੇ ਕਰਕੇ ਇਹ ਲੋਕੀ ਇਕ ਪਾਸੇ ਹੋ ਗਏ ਤੇ ਉਹ ਬੁੱਢਾ ਸੌਖੇ ਹੀ ਲੰਘ ਗਿਆ। ਮੰਡੀ ਗੁਜ਼ਰ ਕੇ ਗਿਰਜੇ ਦੀ ਇਕ ਨੁਕਰ ਕੋਲ ਜਾ ਕੇ ਉਹ ਠੀਕ ਉਸ ਵੇਲੇ ਖੜਾ ਹੋ ਗਿਆ, ਜਦੋਂ ਘੜੀ ਨੇ ਬਾਰਾਂ ਵਜਾਏ। ਠੀਕ ਇਸ ਥਾਂ ਤੇ, ਜਿਥੇ ਇਹ ਉਪਰਾ ਆਦਮੀ ਖੜਾ ਸੀ, ਕਿਸੇ ਸਮੇਂ ਬੁੱਢੇ ਜਾਨਸਨ ਦੀ ਪੁਸਤਕਾਂ ਦੀ ਹੱਟੀ ਹੁੰਦੀ ਸੀ ਤੇ ਮੰਡੀ ਵਿਚ ਖੜੇ ਹੋਏ ਕਈਆਂ ਪੁਰਸ਼ਾਂ ਨੂੰ ਅਜੇ ਵੀ ਇਹ ਗੱਲ ਚੇਤੇ ਸੀ। ਨਿੱਕੇ ਨਿੱਕੇ ਬਾਲ ਜਿਹੜੇ ਕਦੇ ਮਿਸਟਰ ਜਾਨਸਨ ਪਾਸੋਂ ਕਿਤਾਬਾਂ, ਪੈਨਸਲਾਂ, ਮੂਰਤਾਂ ਖ਼ਰੀਦਦੇ ਸਨ, ਹੁਣ ਆਪ ਦਾਦੇ ਬਣੇ ਹੋਏ ਸਨ।

ਬੁੱਢੇ ਦੇ ਹੋਠ ਫੁਰਕੇ ਤੇ ਉਸ ਨੇ ਹੌਲੀ ਜਿਹੀ ਆਖਿਆ- "ਹੈਂ !ਠੀਕ ਉਹੋ ਹੀ ਥਾਂ ਹੈ।" ਇਹ ਆਖਦਾ ਆਪਣੇ ਸਿਰ ਤੋਂ ਟੋਪੀ ਉਤਾਰ ਕੇ ਉਹ ਖਲੋ ਗਿਆ।

ਦੁਪਹਿਰ ਵੇਲੇ ਮੰਡੀ ਵਿਚ ਬਹੁਤੇਰੀ ਭੀੜ ਸੀ ਤੇ ਗੜਬੜ ਪਈ ਹੋਈ ਸੀ, ਪਰ ਇਸ ਓਪਰੇ ਪੁਰਸ਼ ਨੇ ਲੋਕਾਂ ਦੇ ਰੌਲੇ ਰੱਪੇ, ਬੋਲਣ ਹੱਸਣ ਜਾਂ ਮਾਲ ਡੰਗਰਾਂ ਦੇ ਆਵਣ ਜਾਵਣ ਵੱਲ ਰਤੀ ਵੀ

-੧੫੫-