ਸਮੱਗਰੀ 'ਤੇ ਜਾਓ

ਪੰਨਾ:ਦਸ ਦੁਆਰ.pdf/160

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਧਿਆਨ ਨਾ ਦਿੱਤਾ, ਸਗੋਂ ਆਪਣੇ ਖ਼ਿਆਲਾਂ ਵਿੱਚ ਡੁੱਬਿਆ ਹੋਇਆ ਉਥੇ ਹੀ ਖਲੋਤਾ ਰਿਹਾ। ਕਦੇ ਉਸ ਦੀਆਂ ਅੱਖਾਂ ਉੱਚੇ ਅਸਮਾਨ ਵੱਲ ਹੁੰਦੀਆਂ, ਜਿਵੇਂ ਅਰਦਾਸ ਕਰ ਰਿਹਾ ਸੀ, ਤੇ ਕਦੇ ਤਲੇ ਧਰਤੀ ਵੱਲ ਜਿਵੇਂ ਡੂੰਘੇ ਸ਼ੋਕ ਵਿਚ ਹੈ।

ਸੂਰਜ ਉਸ ਦੇ ਸਿਰ ਤੇ ਪੂਰੇ ਜ਼ੋਰ ਨਾਲ ਚਮਕ ਰਿਹਾ ਸੀ, ਪ੍ਰੰਤੂ ਉਸ ਨੂੰ ਕੋਈ ਪਰਵਾਹ ਨਹੀਂ ਸੀ। ਫਿਰ ਕੁਝ ਚਿਰ ਮਗਰੋਂ ਅਸਮਾਨ ਤੇ ਇਕ ਕਾਲਾ ਬੱਦਲ ਵਖਾਈ ਦੇਣ ਲੱਗਾ ਤੇ ਮੀਂਂਹ ਵੱਸਣ ਲੱਗ ਪਿਆ ਪਰ ਉਹ ਉਥੇ ਹੀ ਅਡੋਲ ਖਲੋਤਾ ਰਿਹਾ।

ਹੁਣ ਤਾਂ ਲੋਕੀਂਂ ਹੈਰਾਨੀ ਨਾਲ ਉਸ ਵੱਲ ਵੇਖਣ ਲੱਗੇ, ਹੈਂ ਇਹ ਕੌਣ ਹੈ, ਕਿਥੋਂ ਆਇਆ ਹੈ, ਨੰਗੇ ਸਿਰ ਬਾਜ਼ਾਰ ਵਿਚ ਕਿਉਂ ਖਲੋਤਾ ਹੋਇਆ ਹੈ ? ਇਥੋਂ ਤੋੜੀ ਕਿ ਨਿੱਕੇ ਨਿੱਕੇ ਬਾਲ ਵੀ ਖੇਡ ਛੱਡ ਕੇ ਉਸੇ ਵੱਲ ਵੇਖਣ ਲੱਗ ਪਏ।

ਮੰਡੀ ਵਿੱਚ ਇਕ ਉਹ ਜੱਟ ਸੌਦਾ ਖ਼ਰੀਦ ਰਿਹਾ ਸੀ, ਜਿਹੜਾ ਕੁਝ ਦਿਨ ਪਹਿਲਾਂ ਲੰਡਨ ਦੀ ਮੰਡੀ ਤੋਂ ਹੋ ਕੇ ਆਇਆ ਸੀ। ਉਸ ਨੂੰ ਕੁਝ ਸ਼ਕ ਜੋ ਪਿਆ ਲੋਕਾਂ ਦੀ ਭੀੜ ਚੀਰ ਕੇ ਤੇ ਕੋਲ ਆ ਕੇ ਉਸ ਬੁੱਢੇ ਵੱਲ ਗਹੁ ਨਾਲ ਤੱਕਿਆ ਤੇ ਫਿਰ ਕੋਲ ਖਲੋਤੇ ਮਿੱਤਰ ਦੇ ਕੰਨ ਵਿਚ ਆਖਣ ਲਗਾ:-

"ਮਿੱਤਰ ਜੀ ! ਕੀ ਤੁਸੀਂ ਵੀ ਇਹ ਜਾਨਣਾ ਚਾਹੁੰਦੇ ਹੋ ਜੋ ਇਹ ਅਜੀਬ ਆਦਮੀ ਕੌਣ ਹੈ ?" ਮਿੱਤਰ ਨੇ ਉੱਤਰ ਦਿੱਤਾ, "ਜ਼ਰੂਰ ! ਮੈਂ ਇਹੋ ਜਿਹਾ ਆਦਮੀ ਆਪਣੀ ਸਾਰੀ ਉਮਰ ਵਿਚ ਨਹੀਂ ਵੇਖਿਆ, ਇਹ ਤਾਂ ਮਾਮੂਲੀ ਆਦਮੀ ਨਹੀਂ ਜਾਪਦਾ।”

ਜੱਟ- "ਤੁਸੀਂ ਸੱਚ ਆਖਦੇ ਹੋ,ਸੱਚ ਮੁਚ ਇਹ ਮਾਮੂਲੀ ਆਦਮੀ ਨਹੀਂ, ਇਹ ਤਾਂ ਉਘਾ ਡਾਕਟਰ ਸੈਮੁਰ ਜਾਨਸਨ ਹੈ, ਤੇ

-੧੫੬-