ਪੰਨਾ:ਦਸ ਦੁਆਰ.pdf/175

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੋਲੋਂ ਜਿਹੜਾ ਇਕ ਦਿਨ ਵਿਚ ਹੀ ਖਰਾਬ ਹੋ ਜਾਂਦਾ ਹੈ, ਹਜ਼ਾਰਾਂ ਗੁਣਾ ਚੰਗਾ ਹੈ !"

ਸੋਨੀ ਨੇ ਘ੍ਰਿਣਾ ਨਾਲ ਫੁੱਲ ਨੂੰ ਹਥੋਂ ਪਰੇ ਸੁਟਦਿਆਂ ਕਿਹਾ, “ਮੈਂ ਇਨ੍ਹਾਂ ਨੂੰ ਕੀ ਕਰਾਂ?"

ਵਿੱਲਾ ਵਲੂ ਦੇ ਮਾਇਆ ਦਾਸ ਨੇ ਸੋਨੀ ਨੂੰ ਆਪਣੇ ਕੋਲ ਇਕ ਉੱਚੀ ਕੁਰਸੀ ਤੇ ਬਿਠਾ ਲਿਆ ਤੇ ਨੌਕਰਾਂ ਨੇ ਪਰਸ਼ਾਦ ਅਗੇ ਲਿਆ ਰਖਿਆ।

ਰਾਜੇ ਨੇ ਚਾਹ ਦੀ ਪਿਆਲੀ ਭਰਨ ਲਈ ਚਾਹਦਾਨੀ ਚੁਕੀ, ਪਰ ਉਸ ਦੇ ਹਥਾਂ ਵਿਚ ਹੀ ਉਹ ਸੋਨੇ ਦੀ ਹੋ ਗਈ।

ਇਹ ਵੇਖ ਕੇ ਉਹ ਸੋਚਣ ਲਗਾ ਜੋ ਹੁਣ ਇਨ੍ਹਾਂ ਭਾਂਡਿਆਂ ਨੂੰ ਰਖਾਂਗਾ ਕਿਥੇ, ਹਰ ਇਕ ਚੀਜ਼ ਸੋਨੇ ਦੀ ਹੁੰਦੀ ਜਾਂਦੀ ਹੈ, ਰਸੋਈ ਵਿਚ ਤਾਂ ਇਨ੍ਹਾਂ ਦੇ ਚੁਰਾਏ ਜਾਣ ਦਾ ਹਰ ਵੇਲੇ ਤੌਖਲਾ ਹੀ ਰਹੇਗਾ।

ਇਨ੍ਹਾਂ ਵਿਚਾਰਾਂ ਵਿਚ ਹੀ ਉਸ ਨੇ ਚਾਹ ਦੀ ਇਕ ਚਮਚ ਭਰ ਕੇ ਮੂੰਹ ਨੂੰ ਲਾਈ। ਅਜੇ ਹੋਠਾਂ ਨਾਲ ਛੋਹੀ ਹੀ ਸੀ ਜੋ ਪਿਘਲਿਆ ਹੋਇਆ ਸੋਨਾ ਹੋਕੇ ਸਖਤ ਹੋ ਗਈ। ਮਾਇਆ ਦਾਸ ਨੇ ਰਤੀ ਕੁ ਘਬਰਾ ਕੇ ਆਖਿਆ, “ਹੈਂ, ਇਹ ਕੀ ? ਸੋਨੀ ਨੇ ਪਿਤਾ ਵਲ ਦੇਖ ਕੇ ਆਖਿਆ, "ਕਿਉਂ ਪਿਤਾ ਜੀ ਕੀ ਹੋਇਆ ਹੈ ?” “ਕੁਝ ਨਹੀਂ, ਕੁਝ ਨਹੀਂ ਤੂੰ ਆਪਣੇ ਦੁੱਧ ਦਾ ਗਲਾਸ ਪੀ ਲੈ, ਠੰਢਾ ਨ ਹੋ ਜਾਵੇ !" ਛੇਤੀ ਛੇਤੀ ਉਸ ਨੇ ਇਕ ਅੰਡਾ ਚੁਕਿਆ ਤਾਂ ਜੁ ਕਾਹਲੀ ਕਾਹਲੀ ਮੂੰਹ ਵਿਚ ਪਾਏ, ਪਰ ਉਸ ਦੇ ਹਥ ਲਗਦਿਆਂ ਹੀ ਉਹ ਸੋਨੇ ਦਾ ਹੋ ਗਿਆ। ਹੁਣ ਤਾਂ ਉਸ ਨੂੰ ਫ਼ਿਕਰ ਪਿਆ ਜੋ ਖਾਧੇ ਬਿਨਾਂ ਜੀਵਾਂਗਾ ਕਿਵੇਂ ? ਇਕ ਗਰਮ ਗਰਮ ਆਲੂ ਛੇਤੀ ਛੇਤੀ ਮੂੰਹ ਵਿਚ ਪਾਇਆ ਜੋ ਸ਼ੈਦ ਸੋਨਾ ਹੋਣ ਤੋਂ ਪਹਿਲਾਂ ਹੀ ਸੰਘੋ ਉਤਰ ਜਾਏ, ਪਰ ਕੰਚਨ ਛੋਹ ਉਸ ਕੋਲੋਂ ਵੀ ਤੇਜ਼ ਸੀ,

-੧੭੧-