ਰਹਿਣ ਬੀ ਦਿਓ....।”
ਭਾਵੇਂ ਉਸ ਵੇਲੇ ਮੈਨੂੰ ਆਪ ਪਤਾ ਨਹੀਂ ਸੀ, ਪਰ ਸੱਚੀ ਗਲ ਇਹ ਹੈ, ਜੋ ਉਸ ਦੀ ਖ਼ਬਰਗੀਰੀ ਕਰਦਿਆਂ ੨ ਮੇਰਾ ਦਿਲ ਉਕਤਾ ਗਿਆ ਸੀ ਤੇ ਉਸ ਨੇ ਮੇਰੇ ਮਨ ਦੀ ਅਸਲੀ ਦਸ਼ਾ ਦਾ ਅੰਦਾਜ਼ਾ ਲਾ ਲੀਤਾ ਸੀ। ਠੀਕ ਹੈ ਤੀਵੀਂ ਮਰਦ ਦੇ ਦਿਲੀ ਭਾਵਾਂ ਨੂੰ ਛੇਤੀ ਪਛਾਣ ਲੈਂਦੀ ਹੈ। ਮੈਨੂੰ ਉਸ ਵੇਲੇ ਪਤਾ ਨਹੀਂ ਸੀ, ਪ੍ਰੰਤੂ ਹੁਣ ਮੈਂ ਸਮਝ ਗਿਆ ਹਾਂ ਜੋ ਉਹ ਮੇਰੇ ਦਿਲੀ ਮਨੋਰਥਾਂ ਨੂੰ ਇਉਂ ਸਹਿਜੇ ਹੀ ਸਮਝ ਲੈਂਦੀ ਸੀ, ਜਿਵੇਂ ਅਸੀਂ ਬੱਚਿਆਂ ਦੀ ਪਹਿਲੀ ਪੋਥੀ ਨੂੰ ਸਹਿਜੇ ਹੀ ਪੜ੍ਹ ਲੈਦੇ ਹਾਂ।
ਡਾਕਟਰ ਹਰਨ ਮੇਰੀ ਬਰਾਦਰੀ ਵਿਚੋਂ ਹੀ ਸੀ। ਉਸ ਨੇ ਬਹੁਤ ਵਾਰੀ ਮੈਨੂੰ ਆਪਣੇ ਘਰ ਵੀ ਬੁਲਾਇਆ, ਜਿਥੇ ਉਸ ਦੀ ਲੜਕੀ ਨਾਲ ਮੇਰੀ ਜਾਣ ਪਛਾਣ ਹੋ ਗਈ। ਭਾਵੇਂ ਉਸ ਦੀ ਉਮਰ ਪੰਦਰਾਂ ਵਰ੍ਹਿਆਂ ਤੋਂ ਟਪ ਚੁਕੀ ਸੀ, ਪ੍ਰੰਤੂ ਹਾਲਾਂ ਤੋੜੀ ਉਸ ਦਾ ਵਿਆਹ ਨਹੀਂ ਹੋਇਆ ਸੀ। ਡਾਕਟਰ ਕਹਿੰਦਾ ਸੀ ਜੋ ਉਸਨੂੰ ਆਪਣੀ ਜਾਤ ਦਾ ਜੋਗ ਵਰ ਨਹੀਂ ਲਭਦਾ, ਇਸੇ ਕਰਕੇ ਸ਼ਾਮਾਂ ਦਾ ਵਿਵਾਹ ਨਹੀਂ ਹੋਇਆ, ਪੰਤੁ ਲੋਕੀ ਆਖਦੇ ਸਨ, ਜੋ ਕੁੜੀ ਦੀ ਮਾਤਾ ਇਕ ਨੀਵੀਂ ਕੁਲ ਵਿਚੋਂ ਸੀ, ਇਸ ਲਈ ਕੁੜੀ ਵੀ ਨੀਵੀਂ ਜਾਤ ਦੀ ਸਮਝੀ ਜਾਂਦੀ ਸੀ ਤੇ ਕੋਈ ਉਸ ਨੂੰ ਵਿਆਹੁਣ ਨੂੰ ਤਿਆਰ ਨਹੀਂ ਸੀ।
ਸ਼ਾਮਾਂ ਆਖਰ ਦੀ ਸੋਹਣੀ ਸੀ । ਤੀਵੀਂ ਦੀ ਸੁੰਦਰਤਾ ਮਰਦ ਦੇ ਦਿਲ ਨੂੰ ਮੋਹਣ ਲਈ ਸਾਰਿਆਂ ਕੋਲੋਂ ਵਧੀਕ ਕਾਰਗਰ ਹਥਿਆਰ ਹੈ। ਸ਼ਾਮਾਂ ਕੇਵਲ ਸੋਹਣੀ ਹੀ ਨਹੀਂ ਸੀ, ਵਿਦਿਆ ਦੇ ਗਹਿਣਿਆਂ ਨਾਲ ਵੀ ਡਾਢੀ ਸਜੀ ਹੋਈ ਸੀ, ਇਸ ਲਈ ਮੇਰੇ ਦਿਲ ਵਿਚ ਉਸ ਲਈ ਖਿੱਚ ਪੈਦਾ ਹੋਣੀ ਕੋਈ ਅਨੋਖੀ ਗਲ ਨਹੀਂ
-੨੧-