ਨੇ ਕੁੜੀ ਦੇ ਮਾਪਿਆਂ ਨੂੰ ਵਰਗਲਾ ਕੇ ਉਹ ਸਾਕ ਹੀ ਮੁੜਵਾ ਦਿਤਾ। ਉਸ ਵੇਲੇ ਮੈਂ ਸੁਗੰਧ ਖਾਧੀ ਕਿ ਜੇ ਕਦੇ ਮੇਰੀਆਂ ਰਗਾਂ ਵਿਚ ਬ੍ਰਾਹਮਣ ਦੇ ਖ਼ੂਨ ਦਾ ਇਕ ਤੁਪਕਾ ਵੀ ਮੌਜੂਦ ਹੈ, ਤਾਂ ਮੈਂ ਬਦਲਾ ਜ਼ਰੂਰ ਲਵਾਂਗਾ। ਮੇਰਾ ਖ਼ਿਆਲ ਹੈ ਹੁਣ ਇਹ ਸਾਰਾ ਮਾਮਲਾ ਤੁਹਾਡੀ ਸਮਝ ਵਿਚ ਠੀਕ ਆ ਗਿਆ ਹੋਵੇਗਾ, ਕਿਉਂ ਠੀਕ ਹੈ? ਪਰ ਰਤੀ ਕੁ ਠਹਿਰੋ! ਜਦੋਂ ਮੈਂ ਸਾਰੀ ਵਿਥਿਆ ਤੁਹਾਨੂੰ ਸੁਣਾ ਦੇਵਾਂਗਾ ਤੇ ਤੁਹਾਨੂੰ ਇਸ ਵਿਚ ਹੋਰ ਵੀ ਵਧੀਕ ਸਵਾਦ ਆਵੇਗਾ, ਇਹ ਵਡਾ ਸਵਾਦਲਾ ਕਿੱਸਾ ਹੈ। ਜਦੋਂ ਤੁਸੀਂ ਕਾਲਜ ਵਿਚ ਪੜ੍ਹਦੇ ਸੀ ਤਾਂ ਤੁਹਾਡੇ ਮਕਾਨ ਦੇ ਲਾਗੇ ਇਕ ਪੁਰਸ਼ ਬੈਪਰ ਦਾਸ ਚੈਟਰਜੀ ਰਿਹਾ ਕਰਦੇ ਸਨ। ਰੱਬ ਉਨ੍ਹਾਂ ਨੂੰ ਸਵਰਗਾਂ ਵਿਚ ਵਾਸਾ ਦੇਵੇ, ਉਹ ਹੁਣ ਮਰ ਚੁਕੇ ਹਨ। ਉਨ੍ਹਾਂ ਦੇ ਮਕਾਨ ਵਿਚ ਇਕ ਨੌਜਵਾਨ ਵਿਧਵਾ ਜਿਸ ਦਾ ਨਾਉਂ ਕੁਸਮਾ ਸੀ, ਰਹਿੰਦੀ ਸੀ। ਉਹ ਇਕ ਕਾਇਸਥ ਖਾਨਦਾਨ ਦੀ ਯਤੀਮ ਕੁੜੀ ਸੀ, ਪਰ ਹੈਸੀ ਬਹੁਤ ਸੁੰਦਰ, ਇਸ ਲਈ ਬ੍ਰਾਹਮਣ ਨੇ ਉਸ ਨੂੰ ਕਾਲਜ ਦੇ ਮੁੰਡਿਆਂ ਦੀ ਨਜ਼ਰੋਂ ਬਚਾ ਕੇ ਰੱਖਣ ਦਾ ਬਹੁਤੇਰਾ ਜਤਨ ਕੀਤਾ, ਪਰੰਤੂ ਇਕ ਨੌਜਵਾਨ ਕੁੜੀ ਲਈ ਬੁੱਢੇ ਦੀ ਅੱਖਾਂ ਵਿਚ ਮਿਟੀ ਪਾਉਣੀ ਕੋਈ ਔਖਾ ਕੰਮ ਨਹੀਂ ਸੀ। ਬਸ ਉਹ ਬਹੁਤ ਵਾਰੀ ਆਪਣੇ ਗਿਲੇ ਕਪੜਿਆਂ ਨੂੰ ਛੱਤ ਤੇ ਸੁੱਕਣੇ ਪਾਉਣ ਨੂੰ ਜਾਂਦੀ ਸੀ ਤੇ ਮੈਨੂੰ ਨਿਸਚਾ ਹੈ ਜੋ ਤੁਸਾਂ ਨੇ ਵੀ ਕੋਠਾ ਹੀ ਪੜ੍ਹਨ ਲਈ ਚੰਗੀ ਥਾਂ ਸਮਝੀ ਸੀ। ਮੈਂ ਨਹੀਂ ਆਖ ਸਕਦਾ ਜੋ ਛਤ ਤੇ ਤੁਸੀਂ ਦੋਵੇਂ ਗਲਾਂ ਕਰਦੇ ਸਓ ਜਾਂ ਨਹੀਂ, ਪਰੰਤੂ ਕੁੜੀ ਦੇ ਰੰਗ ਢੰਗ ਤੋਂ ਉਸ ਬੁੱਢੇ ਸਰ-ਪਰਸਤ ਦੇ ਦਿਲ ਵਿਚ ਸ਼ਕ ਪੈਦਾ ਹੋ ਗਿਆ। ਘਰ ਦੇ ਕੰਮ ਕਾਜਾਂ ਵਿਚ ਹੁਣ ਉਸ ਦਾ ਜੀ ਨਹੀਂ ਲਗਦਾ ਸੀ। ਆਪਣੀਆਂ ਸੋਚਾਂ ਵਿਚ ਉਹ ਇਤਨੀ ਡੁੱਬੀ ਰਹਿੰਦੀ ਸੀ ਜੋ ਸਹਿਜੇ ਸਹਿਜੇ ਖਾਣਾ ਪੀਣਾ ਵੀ ਛੁਟ ਗਿਆ ਤੇ
-੫੩-