ਪੰਨਾ:ਦਸ ਦੁਆਰ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਨ ਤੇ ਉਸ ਦੇ ਰਾਜ ਵਿਚ ਆਪਣੀ ਖ਼ੈਰ ਨਹੀਂ ਸਮਝਦੇ ਸਨ), ਬਨਵਾਸੀ ਰਾਜੇ ਦਾ ਸਾਥ ਦਿਤਾ ਤੇ ਉਸ ਦੇ ਨਾਲ ਹੀ ਰਿਆਸਤ ਨੂੰ ਛੱਡ ਕੇ ਤੁਰ ਪਏ।

ਤੁਰਦਿਆਂ ਤੁਰਦਿਆਂ ਉਹ ਅਖ਼ੀਰ ਇਕ ਘਣੇ ਜੰਗਲ ਵਿਚ ਪੁੱਜੇ, ਜਿਸਨੂੰ ਉਸ ਵੇਲੇ ਅਰਜਨ ਜੂਹ ਆਖਦੇ ਸਨ ਤੇ ਸਾਰਿਆਂ ਨੇ ਸਲਾਹ ਕਰ ਕੇ ਉਥੇ ਹੀ ਡੇਰੇ ਲਾ ਦਿਤੇ। ਸੰਸਾਰ ਦੇ ਸੁੱਖਾਂ ਨੂੰ ਤਾਂ ਇਹ ਲਤ ਮਾਰ ਹੀ ਆਏ ਸਨ, ਸੋ ਇਥੇ ਹਰ ਵੇਲੇ ਪ੍ਰਸੰਨ ਰਹਿੰਦੇ ਤੇ ਬਨਵਾਸ ਦੇ ਦੁੱਖਾਂ ਨੂੰ ਖਿੜੇ ਮਥੇ ਝਲਦੇ। ਗਰਮੀ ਦੀ ਰੁਤ ਰਾਜਾ ਤੇ ਉਸ ਦੇ ਸਾਥੀ ਜੰਗਲ ਦੇ ਘਣੇ ਬ੍ਰਿਛਾਂ ਦੀ ਛਾਵੇਂ ਬੈਠ ਕੇ ਜੰਗਲੀ ਹਰਨਾਂ ਨੂੰ ਭਜਦਿਆਂ ਵੇਖ ਪ੍ਰਸੰਨ ਹੁੰਦੇ ਤੇ ਹਾਸੇ ਖੇਡੇ ਵਿਚ ਸਮਾਂ ਬਤੀਤ ਕਰਦੇ। ਸਰਦੀਆਂ ਬਰਫ਼ ਕੱਕਰ ਦੇ ਕਾਰਨ ਇਹੋ ਜਹੀਆਂ ਸੁਖੈਨ ਨਹੀਂ ਗੁਜ਼ਰਦੀਆਂ ਸਨ, ਪਰ ਰਾਜਾ ਕੁਝ ਇਹੋ ਜਿਹਾ ਪੱਕੇ ਦਿਲ ਵਾਲਾ ਤੇ ਗਹਿਰ ਗੰਭੀਰ ਸੁਭਾਵ ਵਾਲਾ ਸੀ ਜੋ ਕਦੇ ਭੀ ਰੁਤ ਦੇ ਦੁਖ ਦੀ ਸ਼ਕੈਤ ਜ਼ਬਾਨ ਤੇ ਨਹੀਂ ਸੀ ਲਿਉਂਦਾ, ਕਦੇ ਕਦੇ ਮੌਜ ਵਿਚ ਆ ਕੇ ਦੁਨੀਆਂਦਾਰਾਂ ਨੂੰ ਪ੍ਰੇਰਦਾ ਹੋਇਆ ਆਖਦਾ :-

੧ -ਜੇ ਜੰਗਲ ਵਿਚ ਸੌਣਾ ਚਾਹੇਂ ਵੇ ਬੀਬਾ

ਗੀਤ ਜੇ ਮਿਠੇ ਗੌਣਾ ਚਾਹੇਂ ਵੇ ਬੀਬਾ

ਜੀਵਣ ਸਾਡੇ ਨਾਲ ਬਿਤਾ

ਪਾਲੇ ਦੇ ਬਿਨ ਕੋਈ ਨਾ ਵੈਰੀ

ਸੁਖ ਦੇ ਦਿਨ ਲੰਘਾ ਐਧਰ ਆ।

੨- ਝੂਠੀ ਮਿਤ੍ਰਤਾਈ ਜਗ ਦੀ, ਹੇ ਮਨਾ !

ਦੁਖ ਵਿਚ ਆ ਕੇ ਪਤਾ ਲਗਦਾ, ਹੇ ਮਨਾ !

ਆ ਦਿਲ ਦੁਨੀਆਂ ਨਾਲ ਨਾ ਲਾ

ਜੇ ਦੁਨੀਆਂ ਪਰਤਾਣੀ ਹੋਵੀ

-੯੪-