ਪੰਨਾ:ਦਿਲ ਖ਼ੁਰਸ਼ੈਦ.pdf/10

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦)

ਨਾਲ ਸ਼ਤਾਬੀ ਬਾਲ ਆਵਾਨਾ ਗਲ ਨੂੰ ਜਫੀ ਪਾਵੇ ਤੂੰ ਕਿਥੇ ਟੁਰ ਚਲੀ ਭੈਣੇ ਰੇ ਰੋ ਕੇ ਫਰਮਾਵੇ ਭੈਣ ਕਹੇ ਨਪੁਛ ਪਿਆਰੇ ਦਰਦ ਗਮਾਂ ਦੀਆਂ ਗਲਾਂ । ਨਾਹੀਂ ਗਲੀਂ ਪੈਣ ਅਸਾਂ ਨੂੰ ਵਿਚ ਜਿਗਰ ਦੇ ਸੱਲਾਰੌਵਾਂ ਨਾ ਹੋਰ ਕਰਾਂ ਕੀ ਵੇਲਾ ਰੋਵਣ ਵਾਲਾ ਨਾ ਅੰਮਾਂ ਤੂੰਨਾ ਸੁਣ ਮੇਰਾ ਦਰਦਗਮਾ ਦਾ ਹਾਲਾ ॥ ਅੰਮਾਂ ਨੂੰ ਪਾਲਣ ਵਾਲੀ ਮੇਰੀ ਜਾਨ ਪਿਆਰੀ ॥ ਅਜ ਵਿਛੋੜਾ ਪੈ ਗਿਆ ਮੈਨੂੰ ਤੇਰਾ ਇਕੋ ਵਾਰੀ ਐਬਾਬਲ ਰੁਰ ਚਲੀ ਭਾਵੇਂ ਤੇਰੀ ਧੀ ਕਵਾਰੀ ਮਾਂ ਮੇਰੀ ਨੂੰ ਚੁਪ ਕਰਾ ਲੈ ਕਰੋ ਨਗਿਰੀਆਚਾਰੀ ॥ ਐ ਬਾਬਲ ਤੂੰ ਕਰ ਲੈ ਹੋਕੇ ਠਾਲ ਮੇਰੇ ਦੋ ਗਲਾਂ ਮੇਰਾ ਪੈਂਡਾ ਖੋਟਾ ਹੁੰਦਾ ਉਠ ਸਵੇਰੇ ਚੱਲਾਂ ਓੜਕ ਟੁਰਨਾ ਬਹੁਤ ਜ਼ਰੂਰੀ ਹੁਕਮ ਆਯਾ ਸਰਕਾਰੀ ਅਧੀ ਰਾਤ ਹੋਈ ਜਿਸ ਵੇਲੇ ਕਰਦੀ ਸਫਰ ਤਿਆਰੀ ਅਤਲਸ ਤੇ ਖੀਨਾਖਾਬ ਸੁਨੈਹਰੀ ਕੁਲ ਪੁਸ਼ਾਕ ਉਤਾਰੇ ਗੋਰੀ ਨਾਲ ਰੰਗਾ ਕੇ ਲੀੜੇ ਭਗਵੇ ਕਰ ਲੈ ਸਾਰੇ । ਹਥ ਵਿਚ ਬੀਨ ਗਲੇ ਵਿਚ ਮਾਲਾ ਦਿਲ ਵਿਚ ਯਾਦ ਇਲਾਹੀ । ਨਾਜਕ ਮੂੰਹ ਹਥ ਪੈਰਾਂ ਉਪਰ ਕੁਲ ਭਬੂਤ ਲਗਾਈ ਕਛੇ ਮਾਰ ਬਰਾਗਨ ਚਲੀ ਕੂੰਜਾ ਜੁਦਾ ਹੋ ਡਾਰੋਂ ॥ ਤੇਰੀ ਇਹ ਅਮਾਨਤ ਰਬਾਂ ਕਹਿੰਦੀ ਮਾਂ ਪਿਆਰੋਂ ॥ ਵਾਰੀ ਵਾਰੀ ਸਭਨਾਂ ਤਾਈਂ ਰੋ ਰੋ ਗਲੇ ਲਗਾਵੇ॥ ਚਲੋ ਸਈਓ ਨੀ ਟੋਰੋ ਮੈਨੂੰ ਜੇ ਰਬ ਆਸ ਪੁਜਾਵੇ ਦਿਲ ਖੁਰਸ਼ੈਦ ਤੁਹਾਡੇ ਵਿਚੋਂ ਅਜ ਵਿਦਾ ਹੋ ਚਲੀ ਚਲੋ ਸਈਓ ਨੀ ਟੋਰੋ ਮੈਨੂੰ ਮੈਂ ਪਰਦੇਸਨ ਖਲੀ ॥ ਓੜਕ ਵਿਦਾ ਕਰਕੇ ਉਸ ਨੂੰ ਮੁੜੀਆਂ ਸਭ ਸਈਆਂ ਕਲ ਮਕੱਲੀ ਚਲੀ ਸਈਆਂ ਹੋਰ ਘਰਾਂ ਨੂੰ ਗਈਆਂ ॥

ਦਿਲ ਖੁਰਸ਼ੈਦ ਦਾ ਦਿਲ ਖੁਰਮ ਨੂੰ ਛਡਣ ਜਾਣਾ ਅਤੇ
ਪਹਿਲੀ ਰਾਤ ਸੱਪਾਂ ਦੇ ਕਾਬੂ ਆਉਣਾ

ਕੱਲੀ ਜਾਨ ਮੇਰੀ ਹੁਣ ਰੱਬਾ ਸਾਥੀ ਹੋਰ ਨਾ ਕੋਈ ਇਕੋ ਆਸ ਤੇਰੀ ਤੇ ਮੈਂ ਹਾਂ ਅਜ ਰਵਾਨਾ ਹੋਈ ਅੱਲਾ ਅਗੇ ਗਲ ਸੁਨਾਈ ਟੁਰਦੀ ਜਾਂਦੀ ਸਾਈ ਪਹਿਲੀ ਰਾਤ ਵਿਛੋੜੇ ਵਾਲੀ ਜੰਗਲ ਅੰਦਰ ਆਈ ਹੇਠ ਵਿਛਾ ਮਿਰਗਾਨ ਸ਼ਤਾਬੀ ਬਿਸਤਰ ਖੂਬ ਬਨਾਵੇ ਦਿਲ ਆਪਣਾ ਪ੍ਰਚਾਦਨ ਲਗੀ ਸੋਹਣੀ ਬੀਨ ਬਜਾਵੇ ॥ ਉਸ ਦਿਨ ਚੰਦ ਮਨੋਹਰ ਪੁਰਾ ਚੌਦਾ ਦਿਨ