ਪੰਨਾ:ਦਿਲ ਖ਼ੁਰਸ਼ੈਦ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩)

ਦਰਦ ਵਿਛੋੜੇ ਵਾਲਾ ਰੋਂਦੀ ਜਾਏ ਵਿਚਾਰੀ । ਜਾਂ ਕੁਛ ਦੂਰ ਤੇ ਮਗਰੋਂ ਨਾਗਨ ਨਸੀ ਆਵੇ । ਆਖੇ ਮਨਕਾ ਦੇ ਛੱਡ ਮੈਨੂੰ ਗੁਸੇ ਹੋ ਫੁਰਮਾਵੇ । ਜੋਗਨ ਆਖੇ ਮੈਂ ਕੀ ਜਾਣਾ ਮਣਕਾ ਚੀਜ਼ ਕਿਆ ਈ । ਨਾਗਾਂ ਦੀ ਮਨ ਮੈਨੇ ਅਗੇ ਸੁਣੀ ਨਾ ਡਿਠੀ ਸਾਈ । ਨਾਗਨ ਆਖੇ ਪਾਸ ਤੇਰੇ ਹੈ ਚਮਕ ਦਸੇਂਦਾ ਮੈਨੂੰ । ਦੇ ਛਡ ਆਪ ਨਹੀਂ ਤੇ ਵਿਚੇ ਫੂਕ ਦਿਆਂਗੀ ਤੈਨੂੰ । ਜੋਗਨ ਆਖੇ ਮੈਂ ਨਹੀਂ ਦੇਣਾ ਬੀਨ ਬਜਾਵਨ ਲਗੀ । ਤੇ ਉਹ ਨਾਲ ਗਜ਼ਬ ਨਾਗਨ ਫੂਕ ਚਲਾਵਨ ਲਗੀ । ਲੱਗੀ ਅੱਗ ਬਦਨ ਵਿਚ ਸਾਰੇ ਜੋਗਨ ਸੜਦੀ ਜਾਵੇ | ਆਖੇ ਯਾ ਰੱਬ ਰਖੀਂ ਮੈਨੂੰ ਰੋ ਰੋ ਹਾਲ ਸੁਨਾਵੇ। ਪਾਕ ਨਬੀ ਸਰਵਰ ਦੀ ਖਾਤਰ ਮੈਨੂੰ ਦਾਗ ਨਾ ਲਾਈਂ ਜਿਉਂ ਕਰ ਜਾਣੇ ਕਿਸੇ ਬਹਾਨੇ ਮੇਰੀ ਜਾਨ ਬਚਾਈਂ ।

ਗੁਜਰਨਾ ਇਕ ਫਕੀਰ ਕਾ ਔਰ ਜਗਨ ਪਰ ਉਸ ਕੇ ਬਚਣਾ ਔਰ ਨਕਸ਼ ਲਿਖ ਕਰ ਦੇਣਾ

ਇਹ ਹੁਣ ਵਿਚ ਜਨਾਬ ਅਲਾਈ ਅਰਜਾਂ ਪਈ ਸੁਨਾਵੇ । ਕੋਈ ਫਕੀਰ ਪਿਆਰਾ ਰਬ ਦਾ ਉਸ ਜੰਗਲ ਵਲ ਆਵੇ । ਨਾਗਨ ਕੀਲ ਦਿਤੀ ਉਸ ਦੂਰੋਂ ਪੜੇ ਕਲਾਮ ਬਰਾਨੀ । ਜੋਗਨ ਉਪਰ ਆਬ ਹਿਯਾਤੋਂ ਲਿਆਵਾਂ ਪਾਇਆ ਪਾਣੀ । ਬੈਹਕੇ ਪੁਛਦਾ ਉਸਦੇ ਕੋਲੋਂ ਉਹ ਬਜ਼ੁਰਗ ਸਿਆਣਾ ਐ ਜੋਗਨ ਤੂੰ ਕਿਥੋਂ ਆਈ ਕਿਸ ਵਲ ਅਗੇ ਜਾਣਾ। ਫੇਰ ਵਜ਼ੀਰ ਜ਼ਾਦੀ ਉਸ ਅਗੇ ਸਾਰਾ ਹਾਲ ਸੁਣਾਵੇ ਮੈਂ ਜਾਣਾ ਕੋਹਕਾਫ ਪਹਾੜੇ ਜੇ ਰੱਬ ਆਸ ਪੁਚਾਵੇ। ਲਿਖਕੇ ਨਕਸ਼ ਦਿਤਾ ਇਕ ਉਸ ਨੂੰ ਕਾਮਲ ਦਰਦ ਹਜ਼ੂਰੀ। ਜਾਹ ਐ ਜੋਗਨ ਤੇਰੀ ਅੱਲਾ ਆਸ ਕਰੇਗਾ ਪੂਰੀ । ਏਸ ਨਕਸ਼ ਵਿਚ ਏਹ ਕਰਾਮਾਤ ਜਿੱਤ ਵਲ ਕਦਮ ਉਠਾਵੇਂ ਜਲਦੀ ਕੰਮ ਹੋਵੇਗਾ ਤੇਰਾ ਸਹੀ ਸਲਾਮਤ ਆਵੇਂ। ਜੇ ਕੋਈ ਮਾਰਨ ਆਵੇ ਤੈਨੂੰ ਨਕਸ਼ ਕਰੀ ਤੂੰ ਅਗੇ । ਉਵੇਂ ਉਸ ਜ਼ਾਲਮ ਦੇ ਤਾਈਂ ਅਗੇ ਗਜ਼ਬ ਦੀ ਲਗੇ ਜੋਗਨ ਸੋਣ ਸੁਣ ਕੇ ਇਹ ਗਲਾਂ ਬਹੁਤ ਖੁਸ਼ੀ ਵਿਚ ਆਈ । ਕਹਿਣ ਲਗੀ ਅਜ ਹਰ ਤੋਂ ਬਖਸ਼ੀ ਰਬ ਰਿਹਾਈ । ਲੈਕੇ ਨਕਸ਼ ਵਲੀ ਦੇ ਪਾਸੋਂ ਸੱਪਣੀ ਦੇ ਵਲ ਕਰਦੀ ਅੱਗ ਲਗੀ ਉਸ ਤਾਈਂ ਜਾਏ ਵਿਚੋ ਵਿਚੀ ਸੜਦੀ । ਕੀਲੀ ਹੋਈ ਨੱਸ ਨਾ ਸਕੇ ਜੇ ਸੌ ਜੋਰ ਲਗਾਵੇ । ਓੜਕ ਅਗੇ ਜੋਗਨ ਦੇ ਉਹ