ਪੰਨਾ:ਦਿਲ ਖ਼ੁਰਸ਼ੈਦ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)

ਵਿਆਹਨ ਅਇਆ । ਕੀ ਮੈਂ ਜੋਗਨ ਦਸਾਂ ਤੈਨੂੰ ਉਸ ਵੇਲੇ ਦੀਆਂ ਗਲਾਂ ਕਰ ਕਰ ਯਾਦ ਮੈਨੂੰ ਉਹ ਵੇਲਾ ਪੈਣ ਜਿਗਰ ਵਿਚ ਸੱਲਾਂ । ਰਾਤੀਂ ਮਹਿਲੀ ਚੜਕੇ ਮੈਂ ਤੇ ਕਿਸਮਤ ਮੇਰੀ । ਪਿਛਲੇ ਵੇਲੇ ਅੱਚਨ ਚੇਤ ਵਗੀ ਲਾਲ ਹਨੇਰੀ । ਜਾਗ ਆਈ ਤੇ ਨਜਰ ਉਠਾ ਮੈਂ ਡਿਠਾ ਚਾਰ ਚੁਵੇਰੇ। ਪਲੰਘ ਮੇਰਾ ਖੁਦ ਉਡਦਾ ਜਾਂਦਾ ਅਸਮਾਨਾਂ ਦੇ ਨੇੜੇ । ਨਾ ਉਹ ਜੰਵ ਨਾ ਲਾੜਾ ਦਿਸੇ ਨਾ ਉਹ ਪਿਆਰੀ ਸੱਯਾਂ । ਦਿਲ ਵਿਚ ਗਮਾਂ ਦੀਆਂ ਮੈਨੂੰ ਆਨ ਦਲੀਲਾਂ ਪਈਆਂ । ਹੇਠ ਮੇਰੇ ਸੀ ਬਦਲ ਰਿਦੇ ਕਾਲੇ ਕਾਲੇ ਸਾਰੇ । ਉਤੰ ਦਿਸਣ ਨੇੜੇ ਨੇੜੇ ਅਸਮਾਨਾਂ ਦਤਾਰੇ । ਸੈਂ ਜਾਣਾਂ ਜੇ ਕੋਈ ਸੁਰਨਾ ਮੈਨੂੰ ਦਿਸ ਰਿਹਾ ਸੀ। ਅਖੀਂ ਮਿਲਕੇ ਦੇਖਣ ਲਗੀ ਜਾਗ ਅਜੇ ਨਹੀਂ ਆਈ। ਫਿਰ ਮੈਂ ਉਤਰਕੇ ਅਸਮਾਨੋਂ ਲਬੀ ਏਸ ਟਿਕਾਣੇ । ਡਿਠੇ ਚਾਰ ਖਲੋਤੇ ਹੋਏ ਦਿਉ ਮੇਰੇ ਸਰਹਾਣੇ । ਆਪਸ ਅੰਦਰ ਗਲਾਂ ਕਰਦੇ ਚਲੋ ਹੋਰ ਲਿਆਈਏ। ਸਾਰੀ ਜੰਞਤਾਈਂ ਅਜਰਾਤੀਂ ਆਦ ਹੈ ਮਾਸ ਖਲਾਈਏ ਸੁਣ ਦੇਹ ਜਗਨ ਕਿਸੇ ਤਰੀਕੇ ਇਸ ਤੋਂ ਬਚਦਿਆਂ ਨਹੀਂ । ਰਾਤੀਂ ਜੰਞ ਆਵੇਗੀ ਏਥੇ ਕਰਨਕਬਾਬ ਅਸਾਂ ਹੀ । ਜੋਗਨ ਆਖੇ ਨਾ ਰੋ ਭੈਣਾ ਸਾਡਾ ਹੈ ਅਜ ਅੱਲਾ । ਆਪ ਰਖ ਲਾਵੇਗਾ ਸਾਨੂੰ ਦਿਲ ਵਿਚ ਰਖਤਸੱਲਾ । ਏਹ ਗਲ ਕੈਹਕੇ ਉਠੀ ਜੋਗਨ ਬਾਹਰਦੇ ਵਲ ਜਾਵੇ ਲੈਕੇ ਨਕਸ਼ ਮੁਬਾਰਕ ਤਾਈਂ ਬੁਹਤੇ ਲਟਕਾਵੇ । ਸਾਰਾ ਦਿਨ ਹੁਣ ਦੋਹਾਂ ਜਣੀਆਂ ਖੁਸ਼ੀਆਂ ਨਾਲ ਲੰਘਾਯਾ । ਬਾਹਰੋਂ ਮੁੜਨ ਪਛਾਂਹ ਜ਼ਾਲਮ ਅੰਦਰ ਕੋਈ ਨ ਆਯਾ। ਰਾਤ ਪਈ ਤੇ ਜੰਞ ਉਹਨਾਂ ਦੀ ਬੂਹੇ ਆਨ ਖਲੋਂਦੀ । ਨਕਸ਼ ਵਿਚੋਂ ਇਕ ਅਗ ਅਲੰਬਾ ਦੌੜ ਉਨ੍ਹਾਂ ਨੂੰ ਪੈਂਦੀ । ਨਸੇ ਜਾਵਣ ਦਿਉ ਹਰਾਮੀ ਪਿਛੇ ਅਗ ਉਹਨਾਂ ਦੇ । ਤੋਬਾ ਪੁਕਾਰਨ ਸਭ ਰੋ ਰੋ ਹਾਲ ਵੰਜਾਦੇ । ਇਕ ਮੁਅਕਲ ਆਤਸ਼ ਵਿਚੋਂ ਬੋਲ ਪਿਆ ਇਕ ਵਾਰੀ । ਕਿਬਰ ਜਾਸੋ ਨਸ਼ ਅਸ਼ਾਂ ਤੋਂ ਸਾੜ ਦਿਆਂ ਜੰਞ ਸਾਰੀ ਜੇਕਰ ਕੁਛ ਹਯਾਤੀ ਚਾਹੇ ਕਰੋ ਨਾਸ਼ਰ ਪੁਕਾਰੀ । ਉਸ ਜੋਗਨ ਨੂੰ ਚਲ ਮਨਾਉ ਤਾਂ ਹੋਵੇ ਛੁਟਕਾਰੀ । ਸਭੇ ਆਖਣ ਚਲ ਯਾਰੋ ਜੋਗਨ ਪਾਸ ਸ਼ਤਾਬੀ । ਉਥੇ ਮਿੰਨਤਾ ਤਰਲੇ ਕਰ ਲੌ ਮਰੋਨਾ ਵਿਚ ਖਰਾਬੀ । ਆ ਖਲੋਤੇ ਬੂਹੇ ਅਗੇ ਦੂਰੋਂ ਅਰਜਾਂ ਕਰਦਾ | ਜੋਗਨ ਅੱਗ