ਪੰਨਾ:ਦਿਲ ਖ਼ੁਰਸ਼ੈਦ.pdf/21

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਤੋੜੀ ਬੀਨ ਬੈਰਾਗਨ ਭੰਨੀ ਦੁਧ ਘਿਰੇ ਚਾਯਾ। ਜੋਗਨ ਤੋਂ ਅੱਜ ਫੇਰ ਵਿਚਾਰੀ ਗੁਜਰੀ ਨਾਮ ਰਖਾਇਆ।

ਜਾਣਾ ਦਿਲ ਖੁਰਸ਼ੈਦ ਜੋਗਨ ਕਾ ਸ਼ਾਹਜ਼ਾਦੇ ਕੇ ਬਾਗ ਮੇਂ ਗੁਜਰੀ ਬਣ ਕਰ ਔਰ
ਉਸ ਕਾ ਆਸ਼ਕ ਹੋਣਾ

ਸ਼ਾਮ ਹੋਈ ਤੇ ਗਉਆਂ ਆਈਆਂ ਗੁਜਰੀ ਦੁੱਧ ਚੁਵਾਯਾ ਚਾਂਦੀ ਦੀ ਗਾਗਰ ਵਿਚ ਪਾ ਕੇ ਸਿਰ ਦੇ ਉਪਰ ਚਾਯਾ । ਸੁਰੰਗ ਵਿਚੋਂ ਦੀ ਨਾਲ ਸ਼ਤਾਬੀ ਬਾਗ ਅੰਦਰ ਲੰਘ ਜਾਵੇ। ਲੈ ਲੋ ਤਾਜ਼ਾ ਦੁਧ ਗਾਈਂ ਦਾ ਨਾਲ ਅਵਾਜ਼ ਸੁਣਾਵੇ ਹੋ ਹੈਰਾਨ ਰਿਹਾ ਸ਼ਾਹਜ਼ਾਦਾ ਇਹ ਕੀ ਬੋਲਿਆ ਸਾਈ ਏਹ ਬਰੀਕ ਅਵਾਜ਼ ਪਿਆਰੀ ਮੈਨੂੰ ਕਿਥੋਂ ਆਈ । ਹੋਕਾ ਫੇਰ ਦਿਤਾ ਉਸ ਗੁਜਰੀ ਬੋਲੀ ਦੂਜੀ ਵਾਰੀ । ਜਲਦੀ ਦੁਧ ਲਵੋ ਜਿਸ ਲੈਣਾ ਭਾਰ ਮੇਰੇ ਸਿਰ ਭਾਰੀ। ਸ਼ਾਹਜ਼ਾਦੇ ਨੇ ਉਠ ਸ਼ਤਾਬੀ ਉਤਵਲਨ ਜਰ ਉਠਾਈ। ਡਿਠੀ ਬਾਹਰ ਖਲੋਤੀ ਗੁਜਰੀ ਸਿਰ ਪਰ ਮਟਕੀ ਚਾਈ । ਐਸੀ ਸੂਰਤ ਸੋਹਣੀ ਉਸਨੇ ਨਹੀਂ ਡਿਠੀ ਸੀ ਕੋਈ । ਖੂਨੀ ਤੀਰ ਲਗੇ ਦੋ ਭਾਰੀ ਗਸ਼ ਦੀ ਹਾਲਤ ਹੋਈ । ਇਹ ਕੀ ਵਿਚ ਹੁਸਨ ਦੇ ਅੱਲਾ ਹੈ ਤਾਸੀਰ ਬਣਾਈ । ਜੇ ਦੇਖੇ ਹੋ ਆਸ਼ਕ ਬਣ ਕੇ ਕਰਦਾ ਜਾਨ ਸਫਾਈ । ਜਾਂ ਬੇਹੋਸ਼ ਪਿਆ ਉਸ ਡਿਠਾ ਸ਼ਾਹਜ਼ਾਦੇ ਦੇ ਤਾਈਂ । ਮੁੜ ਗਈ ਗੁਜਰੀ ਡੇਰੇ ਆਪਣੇ ਉਸ ਸੁਰੰਗ ਦੇ ਰਾਹੀਂ। ਜਾ ਕੇ ਉਸ ਵਹੁਟੀ ਦੇ ਅਗੇ ਸਾਰੀ ਗਲ ਸੁਣਾਈ । ਕਹਿੰਦੀ ਸ਼ਾਹਜ਼ਾਦੇ ਤੇ ਮੇਰਾ ਮੰਤਰ ਚਲ ਗਿਆ ਈ । ਰਬ ਚਾਹੇ ਤੇ ਜਲਦੀ ਤੈਨੂੰ ਮਹਿਲਾਂ ਵਿਚ ਪੁਚਾਵਾਂ । ਗੱਲੀ ਵਲੋਂ ਚਾ ਹਟਾਵਾਂ ਤੇਰਾ ਇਸ਼ਕ ਲਗਾਵਾਂ । ਓਧਰ ਉਸ ਸ਼ਾਹਜ਼ਾਦੇਨੂੰ ਜਦ ਹਸਬਦਨ ਵਿਚ ਆਈ ਉਦੀ ਵਾਜਾਂ ਮਾਰਨ ਲਗਾ ਬਣਕੇਹਾਲ ਸ਼ਦਾਈ।ਲਿਆਂ ਗੁਜਰੀ ਮੈਂ ਦੁਧ ਖਰੀਦਾਂ ਖੜਾਉਡੀਕਾਂ ਤੈਨੂੰ । ਕਿਥੇ ਚਲੀ ਗਈ ਹੈਂ ਹੁਣ ਤੂੰ ਧੋਖਾ ਦੇਕੇ ਮੈਨੂੰ । ਆਈ ਦੋੜ ਸ਼ਤਾਬੀ ਗੋਲੀ ਮੂੰਹ ਸਿਰ ਚੁੰਮਣ ਲਗੀ। ਕਿਸੇ ਆਣ ਸ਼ਾਹਜ਼ਾਦੇ ਉਤੇ ਵਾ ਅਚਾਨਕ ਵਗੀ। ਪਾਣੀ ਲਿਆਵੇ ਖੂਬ ਨੁਲਾਵੇ ਹੋਰ ਪੁਸ਼ਾਕ ਪਹਿਨਾਵੇ।ਕੰਘੀ ਵਾਹਵੇ ਬਾਲ ਬਨਾਵੇ ਅਤਰ ਅਮੀਰ ਲਗਾਵੇ। ਪਲੰਘ ਵਿਛਾਵੇ ਪੱਖਾ ਝਲੇ ਨਾਲ ਪਿਆਰ ਸੁਲਾਵੇ। ਸਯਦ ਰਹੀਮ ਬਖਸ਼ ਹੁਣ ਏਥੇਂ ਗੁਜਰੀ ਦੇ ਵਲ ਜਾਵੇ।