ਪੰਨਾ:ਦਿਲ ਖ਼ੁਰਸ਼ੈਦ.pdf/23

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੩)

ਵਾਰੇ । ਫਰਸ਼ ਜਿਮੀਂ ਤੇ ਲੇਟਨ ਲਗਾ ਮਾਰ ਹਿਜ਼ਰ ਦੇ ਨਾ ਜੇ ਜਾਗ ਆਈ ਜਾਂ ਉਸ ਗੋਲੀ ਨੂੰ ਅੱਬੜਵਾਹੀ ਉਠੀ। ਏੜੋ ਲੋਕੋ ਫੜਿਓ ਮੈਨੂੰ ਮੈਂ ਤੱਤੀ ਅਜ ਲੁਟੀ ॥ ਲੇਟੇ ਕਿਓਂ ਜਮੀਨ ਦੇ ਉਤੇ ਮੇਰੇ ਸਿਗਦਾ ਵਾਲੀ ਖਬਰੇ ਕਿਸੇ ਵੇਲੇ ਦਾ ਢਠਾ ਅਜੇ ਨਾ ਸੁਰਤ ਸੰਭਾਲੀ ਆਹੀਂ ਢਾਹੀਂ ਮਾਰਨ ਲਗੇ ਉਚੀ ਉਚੀ ਰੋਵੇ । ਨਾਮ ਗਮਾਂ ਦੇ ਹਾਲ ਗਵਾਯਾ ਵਾਲ ਸਿਰੇ ਦੇ ਖੋਵੇ ਪੈਹਰੇਦਾਰ ਸਿਪਾਹੀ ਸਾਰੇ ਆਣ ਦਵਾਲੇ ਹੋਏ। ਕੀ ਹੋਯਾ ਸ਼ਾਹਜ਼ਾਦੇ ਨੂੰ ਕੇਹੜੀ ਗਲੋਂ ਰੋਏ । ਏਹ ਕੈਹਰ ਪਿਆ ਜੇ ਯਾਰੋ ਆਣ ਦਲੀਲਾਂ ਪਈਆਂ ਨਾਲ ਸ਼ਤਾਬੀ ਬਾਪ ਓਹਦੇ ਨੂੰ ਸਭੇ ਖਬਰਾਂ ਗਈਆਂ । ਆਯਾ ਸ਼ਹਿਨਸ਼ਾਹ ਸ਼ਤਾਬੀ ਨਾਲ ਹਕੀਮ ਸਿਆਣੇ। ਬੈਠੇ ਗਿਰਦੇ ਸ਼ਾਹਜ਼ਾਦੇ ਦੇ ਦਫਤਰ ਖੋਲ੍ਹ ਪੁਰਾਣੋ ਜਿਨਾਂ ਪਿੰਡ ਉਜਾੜ ਬਥੇਰੇ ਕਬਰਸਾਨ ਵਸਾਏ।ਨੀਮ ਹਕੀਮ ਦਿਲਾਂ ਦੇ ਰੋਗੀ ਇਕੱਠੇ ਹੋ ਕੇ ਆਏ। ਕੋਈ ਆਖੋ ਇਸ ਪੀਤੀ ਹੈ ਅਜ ਸ਼ਰਾਬ ਬਰਾਡੀ। ਕੁਝ ਅਚਾਰ ਖਲਾਓ ਉਸ ਨੂੰ ਏਹ ਖਟਿਆਈਓਂ ਜਾਂਦੀ । ਕੋਈ ਆਖੇ ਖਫਕਾਨ ਹੋਇਆ ਤੌਰ ਸ਼ਦਾਈਆਂ ਵਾਲੇ । ਖੁਸ਼ੀ ਮਨਾਉ ਸਾਜ ਵਜਾਉ ਤਾਂ ਇਹ ਹੋਸ਼ ਸੰਭਾਲੇ। ਕੋਈ ਆਖੇ ਸ਼ਾਹਜ਼ਾਦੇ ਤੇ ਜਿੰਨ ਪਰੀ ਦਾ ਸਾਇਆ । ਤਾਂ ਹੀ ਪਿਆ ਜ਼ਿਮੀ ਤੇ ਲੇਟੇ ਹੋਸ਼ ਹਵਾਸ ਭੁਲਾਇਆ । ਗੁਗਲ ਹਰਮਲ ਧੂਪ ਧੁਖਾਵਣ ਜੇ ਬਥਕਾ ਲਾਵਨ । ਕਾਹੜੇ ਸ਼ਰਬਤ ਕਚੋ ਫਕੇ ਸਾਰਾ ਜਤਨ ਕਰਾਵਨ ਜਦ ਤਕ ਹਾਲ ਬਿਮਾਰੀ ਵਾਲਾ ਵੈਦ ਹਕੀਮ ਨਾ ਜਾਣੇ। ਹੁੰਦੀ ਨਹੀਂ ਸ਼ਰਾਬੀ ਮਾਰੀ ਲਾਵਣ ਡੋਰ ਸਿਆਣੇ ਤੇ ਜਦ ਹਾਲ ਹਕੀਕਤ ਉਸ ਦੀ ਲੈਂਦਾ ਲਭ ਸਿਆਣਾ ਆਪੇ ਹੀ ਡਰ ਜਾਏ ਬੀਮਾਰੀ ਜਾਏ ਛਡ ਟਿਕਾਣਾ । ਰੋਗ ਕੋਈ ਤੇ ਦਾਰੂ ਕੋਈ ਇਹ ਕਦੇ ਹੱਛਾ ਹੋਣਾ। ਜਿਉਂ ਜਿਉਂ ਕਰਨ ਇਲਾਜ ਸਿਆਣੇ ਤਿਉਂ ਤਿਉਂ ਹੁੰਦਾ ਦੂਣਾ। ਓੜਕ ਹੋ ਲਚਾਰ ਰਲੋਤ ਇਹ ਕੋਈ ਅਜਬ ਬਿਮਾਰੀ। ਨਾਲ ਦਵਾਈਆਂ ਵਧਦੀ ਜਾਂਦੀ ਘਟੀ ਨਹੀਂ ਇਕ ਵਾਰੀ । ਪੁਛਾਣ ਲਗੇ ਗੋਲੀ ਕੋਲੋਂ ਇਹ ਗਲ ਦਸੀਂ ਅਸਾਈਂ । ਅਗੇ ਭੀ ਇਹ ਹਾਲ ਕਦੀ ਹੋਯਾ ਹੈ ਕਿ ਨਾਹੀਂ । ਗੋਲੀ ਆਖੇ ਜਾਮਾਂ ਐਵੇ ਹੋ ਪਾਰਾਈ । ਅੱਲਾ ਅੱਲਾ ਕਰਦੀ ਨੇ ਮੈਂ ਸਾਰੀ ਰਾਤ ਲੰਘਾਈ। ਸ਼ਹਾਂ ਕਹੇ ਦਸ ਕੇਹੜੀ ਗਲੋਂ ਉਦੇ ਇਹ ਬਿਮਾਰੀ