ਪੰਨਾ:ਦਿਲ ਖ਼ੁਰਸ਼ੈਦ.pdf/26

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬)

ਹੱਸਨ ਰੱਬ ਨੇ ਖੇਲ ਬਨਾਯਾ।ਦਿਲ ਖੁਰਸ਼ੈਦ ਕਹੈ ਐ ਗੁਜਰੀ ਦਰਸ਼ ਦਿਆਂ ਜੇ ਤੈਨੂੰ । ਐ ਸ਼ਾਹਜ਼ਾਦੇ ਉਸਦੇ ਬਦਲੇ ਕੀ ਦੇਵੇਂਗਾ ਮੈਨੂੰ । ਕਹੇ ਸ਼ਾਹਜ਼ਾਦਾ ਜੋ ਤੂੰ ਮੰਗੇ ਉਜਰ ਨਹੀਂ ਕੋਈ ਮੇਰਾ । ਦੌਲਤ ਮਾਲ ਖਜਾਨਾ ਵਿਚੋਂ ਮੈਂ ਭੀ ਬਰਦਾ ਤੇਰਾ। ਗੁਜਰੀ ਆਖੇ ਜੇ ਤੂੰ ਮੁੜਕੇ ਮਨੋਂ ਹਟਾਵੇ । ਗੋਲੀ ਨਾਲੋਂ ਹਟ ਅਸਾਡਾ ਘਰ ਵਿਚ ਕਦਰ ਬਨਾਵੇਂ । ਕਹੇ ਸ਼ਾਹਜ਼ਾਦਾ ਤੋਬਾ ਮੇਰੀ ਜੇ ਤੁਧ ਮਨੋਂ ਭੁਲਾਵਾ । ਗੋਲੀ ਦਾ ਕੀ ਕਦਰ ਵਿਚਾਰੀ ਪਰ ਵਿਚੋਂ ਮਾਰਗਵਾਂ ਗੁਜਰੀ ਆਗੇ ਮੈਨੂੰ ਤੁਧ ਪਛਾਤਾ ਹੈਯਾ ਨਹੀਂ। ਮੈਂ ਓਹੋ ਹਾਂ ਜੰਗਲ ਅੰਦਰ ਛੋਡ ਆਯੋਂ ਜਿਸ ਤਾਈਂ । ਮੈਂ ਉਹੋ ਮੂੰਹ ਕਾਲੇ ਵਾਲੀ ਜੇ ਤੂੰ ਆਪ ਵਿਹਾਈ ਜਿਸ ਨੂੰ ਦੇਸ਼ ਨਿਕਾਲਾ ਦਿਤਾ ਕਰਕੇ ਬੇਪਰਵਾਹੀ । ਗੋਲੀ ਤੇਰੀ ਦੇ ਸਭ ਕਰੇ ਤੇਰਾ ਦੋਸ਼ ਨਾ ਕੋਈ । ਇਹ ਗਲ ਆਖ ਸ਼ਾਹਜ਼ਾਦੀ ਓਥੇ ਹੰਝੂ ਭਰ ਭਰ ਰੋਈ । ਸੁਣ ਗਲਾਂ ਸ਼ਾਹਜ਼ਾਦੇ ਨੂੰ ਜੋ ਦਿਲੇ ਵਿਚ ਆਯਾ । ਗੋਲੀ ਨੂੰ ਇਕ ਗੋਲੀ ਮਾਰੀ ਜਾਨੋਂ ਪਾਰ ਲੰਘਾਇਆ।ਸ਼ਾਹਜਾਦੀ ਨੂੰ ਨਾਲ ਸ਼ਤਾਬੀ ਮਹਿਲਾਂ ਵਿਚ ਪੁਚਾਯਾ । ਰੋਸ਼ਨ ਹੋਯਾ ਵਿਚ ਸ਼ਹਿਰ ਤਮਾਮੀ ਅੱਲਾ ਦਰਦ ਗਰਾਯਾ । ਚਲ ਰਹੀਮ ਬਖਸ਼ ਅਗੇ ਇਹ ਗਲ ਛਡ ਅਥਾਈਂ । ਜਿਸ ਦਾ ਪੈਂਡਾ ਖੋਟਾ ਹੁੰਦਾ ਜਲਦੀ ਤੋਰ ਅਗਾਹੀਂ ।

ਸ਼ਾਹਜ਼ਾਦਾ ਬਣ ਕਰ ਰਵਾਨਾ ਹੋਣਾ ਦਿਲ ਖੁਰਸ਼ੈਦ ਕਾ ਔਰ ਏਕ ਸ਼ਾਹਜ਼ਾਦਾ
ਕਾ ਸ਼ਿਕਾਰ ਖੇਲਣਾ

ਦਿਲ ਖੁਰਸ਼ੈਦ ਵਿਚਾਰੀ ਏਥੇ ਜਾਂ ਕੁਛ ਰੋਜ ਲੰਘਾਏ।ਆਨ ਉਦਾਸ ਹੋਯਾ ਦਿਲ ਉਸ ਦਾ ਫੇਰ ਸਫਰ ਵਲ ਜਾਏ ਫੇਰ ਵਿਚਾਰੀ ਗੁਜਰੀ ਵਾਲੀ ਕੁਲ ਪੁਸ਼ਾਕ ਉਤਾਰੀ।ਸ਼ਾਹਜ਼ਾਦੇ ਦਾ ਪਾਪੈਰਾਂ ਹਨ ਕਰਦੀ ਸਫਲ ਤਿਆਰੀ ਆਖੇ ਵਿਚ ਲਬਾਸ ਜਨਾਨਾ ਬਹੁਤ ਮੁਸੀਬਤ ਹੋਸੀ।ਮਰਦ ਕੋਲੋਂ ਹਰ ਕੋਈ ਡਰਦਾ ਸਾਥੋਂ ਡਰੇ ਨਾ ਕੋਈ ॥ ਘੋੜਾ ਇਕ ਦਿਤਾ ਸ਼ਾਹਜ਼ਾਦੇ ਤੇਜ ਸਵਾਰੀ ਵਾਲਾ ॥ ਉਠ ਰਵਾਨਾ ਹੋਈ ਅਗਾਹਾਂ ਜਿਉਂ ਰਾਹੀਆਂ ਦਾ ਚਾਲਾ॥ ਬਿਨਾ ਸ਼ਾਹਜ਼ਾਦਾ ਮਾਰੀ ਪਲਾਕੀ ਉਪਰ ਚੜ੍ਹਦੀ ਓਹੋ ਸਿਧਾ ਰਾਹ ਪੁਰਾਣਾ ਨਾਲ ਸ਼ਤਾਬੀ ਫੜਦੀ । ਜਾਂ ਉਸ ਦੂਜੀ ਬਾਦਸ਼ਾਹੀ ਵਿਚ ਜਾ ਕੇ ਕਦਮ ਟਿਕਾਯਾ॥ ਇਕ ਸ਼ਿਕਾਰ ਖੇਡਦਾ ਉਸਨੂੰ ਸ਼ਾਹਜ਼ਾਦਾ ਦਿਸ ਆਯਾ।ਨਾਲ