ਪੰਨਾ:ਦਿਲ ਖ਼ੁਰਸ਼ੈਦ.pdf/28

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੮)

ਪਈਆਂ । ਪਾਲੋ ਪਾਲ ਪਲੰਗ ਉਪਰ ਆ ਕੇ ਉਹ ਸੌਂ ਰਹੀਆਂ। ਇਹ ਭੀ ਜਾ ਕੇ ਉਨ੍ਹਾਂ ਵਿਚ ਸੌਂਦੀ ਚੋਰੀ ਚੋਰੀ ॥ ਬਾਝ ਖ਼ੁਦਾਵੰਦ ਐਸ ਗਲ ਦੀ ਖਬਰ ਕਿਸੇ ਨਾ ਹੋਰੀ । ਅੱਧੀ ਰਾਤ ਹੋਈ ਤੇ ਵਗੀ ਤੱਤੀ ਲੋਅ ਚੁਫੇਰੇ ॥ ਨਜਰ ਪਿਆ ਇਕ ਦਿਓ ਖਲੋਤਾ ਸ਼ਾਹਜ਼ਾਦੀ ਦੇ ਨੇੜੇ ॥ ਮੇਵੇ ਦੀ ਇਕ ਡਾਲੀ ਤੋਫਾ ਆਪਣੇ ਨਾਲ ਲਿਆਵੋ । ਨਾਲ ਮੁਹੱਬਤ ਸ਼ਾਹਜ਼ਾਦੀ ਦੇ ਪਲੰਘ ਉਪਰ ਬੈਹ ਜਾਵੇ । ਚਲਾ ਗਿਆ ਜਾਂ ਦਿਓ ਹਰਾਮੀ ਸ਼ਾਹਜ਼ਾਦੀ ਸੌਂ ਜਾਂਦੀ । ਦਿਲ ਖੁਰਸ਼ੈਦ ਵਿਚਾਰੀ ਭੀ ਹੁਣ ਇਥੋਂ ਫੁਰਸਤ ਪਾਂਦੀ। ਓਹੋ ਡਾਲੀ ਸ਼ਾਹਜ਼ਾਦੀ ਦੇ ਪਲੰਸੋਂ ਜਾ ਆਵੇ । ਆਪਣੇ ਵਿਚ ਮਹਿਲ ਮਾਲ ਸ਼ਤਾਬੀ ਚੋਰੀ ਚੋਰੀ ਆਵੇ। ਪਹਿਨ ਲਿਬਾਸ ਉਹੋ ਮਰਦਾਨਾ ਤੁਰੰਤ ਵਜੀਰ ਬਲਾਯਾ । ਤੇ ਕੁਝ ਭੇਦ ਉਸੇ ਨੂੰ ਆਪਣਾ ਪਰਦੇ ਨਾਲ ਸੁਨਾਯਾ ॥ ਜਾਂ ਅਗਲੇ ਦਿਨ ਮਹਿਲਾਂ ਅੰਦਰ ਰੋਟੀ ਖਾਂਵਣ ਜਾਵੇ ॥ ਲਿਆ ਵਜੀਰ ਸ਼ਤਾਬੀ ਮੇਵਾ ਮਾਰ ਅਵਾਜ ਬੁਲਾਵੇ॥ ਕਮਲਾ ਕਰਨ ਪਰੀ ਜੋ ਰਾਤੀ ਡਾਲੀ ਆਂਦੀ ਸਾਈ । ਤੁਰਤ ਵਜੀਰ ਲਿਆਇਆ ਡਾਲੀ ਅਗੇ ਆਨ ਟਕਾਈ । ਦਿਲ ਖੁਰਸ਼ੈਦ ਗਜਬ ਵਿਚ ਆ ਕੇ ਡਾਲੀ ਬਾਹਰ ਵਗਾਈ । ਕਮਲਾ ਕਰਨ ਪਰੀ ਅਜ ਰਾਤੀਂ ਕੀ ਕੁਝ ਮੇਵਾ ਲਿਆਈ । ਇਹ ਗਲ ਸੁਣ ਕੇ ਸ਼ਾਹਜ਼ਾਦੀ ਨੂੰ ਦਿਲ ਵਿਚ ਗੁਸ਼ਾ ਆਵੇ । ਇਹ ਕੀ ਦਿਓ ਹਰਾਮੀ ਸਾਨੂੰ ਮੇਵਾ ਰੋਜ ਖਲਾਵੇ ॥ ਅਜ ਆਵੇ ਤਾਂ ਮਾਰੋ ਉਸ ਨੂੰ ਸਭੇ ਜਨੀਆ ਰਲ ਕੇ॥ ਤੋਬਾ ਤੋਬ ਕਰਾਓ ਐਸੀ ਫੇਰ ਨਾ ਲਆਵੇ ਭਲ ਕੇ । ਓੜਕ ਨੂੰ ਇਹਨਾਂ ਸਭਨਾਂ ਸਈਆਂ ਬੈਹ ਕੇ ਮਤਾ ਪਕਾਯਾ। ਜਿਸ ਵਕਤ ਉਹ ਆਵੇ ਹਰਾਮੀ ਪੁਛੋ ਇਹ ਕੀ ਲਿਆਯਾ ਜਿਸ ਵੇਲੇ ਉਹ ਆਇਆ ਹਰਾਮੀ ਰਲ ਮਿਲ ਸਈਆਂ ਸਭੇ ॥ ਪੁਛੋ ਖਾਂ ਇਸ ਦਿਓ ਕੋਲੋਂ ਕਿਥੋਂ ਮੇਵਾ ਲਭੇ । ਉਸ ਨੂੰ ਕੁਝ ਜਵਾਬ ਨਾ ਆਇਆ ਹੋ ਹੈਰਾਨ ਖਲੋਇਆ ॥ ਯਾ ਅਲਾ ਇਨ ਸਭਨਾਂ ਤਾਈਂ ਅਜ ਸ਼ੁਦਾ ਕੀ ਹੋਇਆ॥