ਪੰਨਾ:ਦਿਲ ਖ਼ੁਰਸ਼ੈਦ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਵਡ ਖੁਸ਼ੀ ਉਠ ਗਏ ਗਮ ਸਾਰੇ। ਜਾਕੇ ਘਰ ਵਿਚ ਪਰੀਆਂ ਵਾਲੀ ਕੁਝ ਪੁਸ਼ਾਕ ਉਤਾਰੇ। ਉਹਨਾਂ ਦੋਹਾਂ ਤਾਈਂ ਜਾਕੇ ਆਦਮ ਰੂਪ ਬਨਾਵੇ । ਖੂਬ ਨਲ੍ਹਾਵੇਅਤਰ ਲਗਾਵੇ ਨਵੀਂ ਪੁਸ਼ਾਕ ਪੈਹਨਾਵੇ । ਖੁਸ਼ੀਆਂ ਵਿਚ ਬਹਾਰਾਂ ਓਹਨੇ ਸਾਰੀ ਰਾਤ ਲੰਘਾਈ। ਫਰਜ ਹੋਈ ਤੇ ਉਸ ਸ਼ਹਿਜ਼ਾਈ ਦੇ ਵਲ ਜਾਂਦੀ ਸਾਈ ਨਾਲ ਮੁਹੱਬਤ ਕਹਿੰਦੀ ਉਸ ਨੂੰ ਅੱਲਾ ਆਸ ਪੁਜਾਈ। ਜਿਸ ਮਤਲਬ ਨੂੰ ਆਈਸਾਂ ਮੈਂ ਕੀਤੀਰੱਬ ਰਿਹਾਈ ਸ਼ਾਹਜਾਦੇ ਨੂੰ ਕਹਿੰਦੀ ਜਾਕੇ ਮੈਂ ਹੁਣ ਘਰ ਵਲ ਜਾਣਾ। ਦੇਹ ਅਜਾਜ਼ਤ ਮੈਨੂੰ ਹਲਦੀ ਨਾਕਰਜੋਰ ਧਿਗਾਣਾ। ਸ਼ਾਹ ਕਹੇ ਜਾ ਮਰਜੀ ਤੇਰੀ ਮੇਰਾ ਜੋਰ ਨਾ ਕੋਈ ਜਾ ਵਤਨ ਵਲ ਜੇਕਰ ਤੇਰੀ ਪੱਕੀ ਨੀਯਤਾ ਹੋਈ। ਹੁਣ ਇਹ ਉਠ ਫਜਰ ਦੇ ਵੇਲੇ ਕਰਦੀ ਕੂਚ ਤਿਆਗੀ । ਸ਼ਹਿਨਸ਼ਾਹ ਨੇ ਰੁਖਸਤ ਕੀਤੀ ਨਾ ਲੇਧੀ ਪਿਆਰੀ। ਘੋੜੇ ਜੋੜ ਲਸ਼ਕਰ ਫੱਜਾਂ ਦਿਤਾ ਨਾਲ ਖਾਜਾਨਾ । ਦੇਕੇ ਦਾਜਸ਼ਾਹਜ਼ਾਦੀਨੂੰ ਉਹ ਕਰਦਾ ਆਪ ਰਵਾਨਾ । ਇਕ ਗਦੱ ਬੈਲ ਉਤੇ ਬਠਲਾਯਾ ਸ਼ਾਹਜ਼ਾਦੀ ਦੇ ਤਾਈਂ। ਨੂਰ ਜਮਾਲ ਦੂਜੀ ਦੇ ਉਤੇ ਬੈਂਹਦੀ ਚਾਈਂ ਚਾਈਂ।

ਦੇਉ ਨੇ ਸ਼ਾਹਜ਼ਾਦੀ ਨੂੰ ਸਮੇਤ ਲਸ਼ਕਰ ਦੇ ਕਾਬੂ ਕਰਨਾ

ਪਹਿਲੀ ਰਾਤ ਆਈ ਵਿਚ ਜੰਗਲ ਉਥੇ ਤੰਦੂ ਲਾਏ। ਕੁਲ ਸਿਪਾਹੀ ਗਿਰਦੇ ਬਗਿਰਦੇ ਪਹਿਦੇਦਾਰ ਬਹਾਏ ਅੱਧੀ ਰਾਤ ਹੋਈ ਤੇ ਉਹੋ ਦੇਉ ਹਰਾਮ ਆਸਿਆ । ਔਂਦਦਿਆਂ ਹੀਡੇਰੇ ਅੰਦਰ ਉਸ ਫਸਾਦ ਮਚਾਇਆ ਆਖੇ ਸਭ ਹਲਾਕਕਰਾਂਗਾ ਜੀ ਨਾਛਡਾਂ ਕੋਈ ਚੋਰੀ ਚੋਰੀ ਕਿਧਰ ਨੂੰ ਤੂੰ ਉਠਰਵਾਨਾ ਹੋਈ ।ਡਰਕੇ ਲੇਕੀਂ ਕੰਬਣ ਲਗੇ ਉਸਦੇ ਕੋਲੋਂ ਸਾਰੇ। ਹੁਣ ਇਹ ਮੂਲ ਨਜਿੰਦਾ ਛਡੇ ਸਾਰੇ ਚੁਣ ਚੁਣਮਾਰੇ ਨੂਰਜਮਾਲ ਉਠੀਕਰ ਹੀਲਾ ਮੰਤਕ ਫੂਕ ਚਲਾਵੇ। ਜਦੂਦੇ ਉਹ ਜੋਰ ਨੂੰ ਦਿਓ ਮੱਖੀ ਸ਼ਕਲ ਬਨਾਵੇ ਫੜਕੇ ਮੱਖੀ ਨਾਲ ਸ਼ਤ ਬੀਚੁਲੇਦੇ ਵਿਚ । ਪਾਈ। ਖੁਸੀਆਹੋਇਆ ਡੇਰੇ ਅੰਦਰ ਅੱਬਾ ਜਾਨ ਬਚਾਈ। ਰਾਤ ਗੁਜ਼ਰੀ ਦਿਣਚੜਦੇ ਨੂੰ ਕੀਤੀਫੇਰ ਤਿਆਰੀ । ਗਿਰਦਦਗਿਰਦ ਫੌਜਾ ਜਾਵਨ ਨਾਲ ਵਡੀ ਹੁਸ਼ਿਆਰੀ ਦਿਨ ਤੇ ਰਾਤ ਨਾਲ ਖੁਸੀ ਦੇ ਸਭੇ ਦੇ ਟੁਰਦੇ ਜਾਵਨ।ਜੰਘਲਦੇ ਵਿਚ ਰਾਤ ਗੁਜਾਰਨ ਫਜਰੇ ਉਠ ਸਧਾਵਨ ।