ਪੰਨਾ:ਦਿਲ ਖ਼ੁਰਸ਼ੈਦ.pdf/5

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਜਾਣਾ ਸ਼ਾਹਜ਼ਾਦੇ ਦਾ ਕੰਹਕਾਫ ਮੇਂ ਔਰ ਆਸ਼ਕ ਹੋਣਾ ਇਕ ਸ਼ਾਹਜ਼ਾਦੀ

ਜਾਂ ਦਿਲ ਖੁਰਮ ਟੁਰਦੇ ੨ ਸਾਰਾ ਦਿਨ ਲੰਘਾਯਾ ਓਹ ਕੋਹਕਾਫ ਪਹਾੜ ਉਚੇਚਾ ਅਗੋਂ ਨਜਰੀ ਆਯਾ ਡਰਿਆ ਬਹੁਤ ਸ਼ਾਹਜ਼ਾਦਾ ਉਥੋਂ ਖੋਫ ਜ਼ਿਆਦਾ ਆਵੇ॥ ਤੇ ਇਕ ਭੁੱਖ ਪਿਆਸ ਜ਼ਿਆਦਾ ਉਸ ਨੂੰ ਪਈ ਸਤਾਵੇ। ਅਗੇ ਸੀ ਇਕ ਬਾਗ ਅਜਾਇਬ ਦੂਰੋਂ ਨਜਰੀਂ ਆਯਾ ਉਸਦੇ ਵਿਚ ਮਹਾਲ ਕਿਸੇ ਨੇ ਮੇਹਨਤ ਨਾਲ ਬਨਾਯਾ ਬਾਹਰ ਇਕ ਫਸੀਲ ਚੌਫੇਰੇ ਬੰਦ ਜਿਦੇ ਦਰ ਸਾਰੇ ਅੰਦਰ ਲੰਘਣ ਕੋਈ ਨਾ ਰਸਤਾ ਹੁਣ ਖਲਾ ਚਤਾਗੇਸੁਟ ਕਮੰਦ ਚੜੇ ਜਾਂ ਉਪਰ ਵਿਚ ਬਗੀਚੇ ਵੜਿਆ । ਜੋਰ ਜਵਾਨੀ ਮਾਨ ਹੁਸਨ ਦਾ ਨਹੀਂ ਕਿਸੇ ਤੋਂ ਡਰਿਆ । ਐਸਾ ਬਾਗ ਅਜਾਇਬ ਸੋਹਣਾ ਸੀ ਉਹ ਕਿਸੇ ਬਨਾਯਾ। ਹਰ ਹਰ ਕਿਸਮੇਂ ਰੁਖ ਲਿਆ ਕੇ ਉਸ ਨੂੰ ਖੂਬ ਸਜਾਯਾ । ਅਗੇ ਹੋਜ ਡਿਠਾ ਇਕ ਸੋਹਣਾ ਚਲਣ ਵਿਚ ਫੁਹਰੇ। ਤੇ ਇਕ ਬਾਰਾਦਰੀ ਸੁਲੈਹਰੀ ਉਸੇ ਹੌਜ ਕਿਨਾਰੇ । ਜਾਂ ਦਿਲ ਖੁਰਮ ਗਿਆ ਅਗਾਂਹ ਬਾਰਾਂ ਦਰੀਓ ਨੇੜ। ਉਸਦੇ ਅੰਦਰ ਚੀਜ ਇਕ ਡਿਠੀ ਜਿਸ ਦੀ ਲੋ ਚੁਫੇਰੇ ਹੋ ਹੈਰਾਨ ਸ਼ਹਜ਼ਾਦਾ ਇਹ ਕੀ ਚਮਕ ਰਿਹਾ ਈ । ਐਸੀ ਲਾਟਾਂ ਮਾਰਨ ਵਾਲੀ ਕਿਸ ਇਹ ਚੀਜ ਬਨਾਬੀ ਯਾਤੇ ਦੀਵਾ ਬਲਦਾ ਹੋਸੀ ਜਿਸ ਇਹ ਚਾਨਨ ਲਾਯਾ ਯਾ ਤੇ ਨੂਰੀ ਚੰਦ ਕਿਸੇ ਨੇ ਜਾਦੂ ਨਾਲ ਬਨਾਯਾ ਕਹਿੰਦਾ ਦੇਖਾਂ ਕੀ ਕੁਝ ਹੈ ਏਹ ਹੋ ਗਿਆ ਹੈ ਅਗੇ ਦੇਖਦਿਆਂ ਦੇ ਨੈਣਾਂ ਵਿਚੋਂ ਤੀਰ ਜਿਗਰ ਨੂੰ ਵਜਾ ਹੋ ਬੇਹੋਸ਼ ਡਿਗਾ ਗਛ ਖਾਕੇ ਮਾਰੀ ਇਸ਼ਕ ਕਟਾਰੀ ਅਖੀਂ ਵਿਚੋਂ ਨਾਲ ਹੰਝੂ ਦੇ ਖੂਨ ਗਿਆ ਤੇ ਜਾਰੀ ਲੇਟੇ ਪਿਆ ਜਿਮੀ ਦੋ ਉਤੇ ਜਜਬਾ ਇਸ਼ਕ ਮਜਾਂ ਜੀ।ਏਹ ਬੀਮਾਰ ਦੀਦਾਰ ਸਜਨ ਬਿਨ ਕਦੇ ਨ ਹੋਵਣ ਰਾਜੀ । ਆਈ ਹੋਸ਼ ਤੇ ਹੌਲੀ ਹੌਲੀ ਫੇਰ ਉਸ ਨਜਰ ਉਠਾਈ ਉਹੋ ਚੀਜ ਸਰਹਾਨੇ ਵਲੋਂ ਮੁੜਕੇ ਨਜਰੀਂ ਆਈ । ਅਖੀਂ ਮਲਕੇ ਜਾਂ ਉਸ ਉਦੇ ਵਲ ਡਿਠਾ ਦੂਜੀ ਵਾਰੀ । ਡਿਠੀ ਇਕ ਜਨਾਨੀ ਬੈਠੀ ਸੂਰਤ ਬਹੁਤ ਪਿਆਰੀ ਇਕ ਰੁਮਾਲ ਦੂਜੇ ਹਥ ਪੱਖਾ ਝਲ ਉਹਨੂੰ ਪਈ ਮਾਰ ਨਾਲ ਰੁਮਾਲ ਪਿਆ ਉਸ ਦੀ ਮੂੰਹ ਤੋਂ ਗਰਦ ਉਤਾਰੇ ॥ ਨਾਲ ਹਸੇ ਨਾਲੇ ਰੋਵੇ ਜਿਉਂ ਕੋਈ ਰਦਾਂ ਵਾਲੀ । ਉਠ ਖਲੋਤਾ ਸ਼ਾਹਜ਼ਾਦਾ ਵੀ ਜਾਂ ਉਸ ਸੁਰਤ ਸੰਭਾਲੀ