ਪੰਨਾ:ਦਿਲ ਹੀ ਤਾਂ ਸੀ.pdf/58

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤ੍ਰਿਹ ਮਹਿਸੂਸ ਕੀਤੀ। ਆਪਣੇ ਡੱਬੇ ਵਿਚੋਂ ਨਿਕਲ ਮੈਂ ਅਗਾਂਹ ਵੱਲ ਪਲੇਟਫਾਰਮ ਤੇ ਚਲਣਾ ਸ਼ੁਰੂ ਕੀਤਾ। ਇਕ ਮੈਨੂੰ ਤਿੱਖੀ ਟੋਪੀ ਪਾਈ, ਖੱਦਰ ਦੀ ਪੁਸ਼ਾਕ, ਬਸ ਇਕ ਬੂਟ ਹੀ ਚਮੜੇ ਦੇ ਹੋਣਗੇ ਅਤੇ ਉਸਦਾ ਵੱਸ ਜਾਂਦਾ ਤੇ ਉਹ ਵੀ ਖਵਰੇ ਖੱਦਰ ਦੇ ਹੀ ਬਣਵਾ ਲੈਂਦਾ, ਵਾਹੋ ਦਾਹੀ ਫਸਟ ਕਲਾਸ ਦੇ ਡੱਬੇ ਵਲ ਜਾਂਦਾ ਮਿਲਿਆ। ਮੈਂ ਹੌਸਲਾ ਕਰਕੇ ਪੁੱਛ ਹੀ ਲਿਆ, “ਨਤਾ! ਕੀ ਏਥੇ ਕੋਈ ਪਾਣੀ ਵਗੈਰਾ ਮਿਲ ਜਾਵੇਗਾ?".........."ਹਾਂ ਹਾਂ, ਜ਼ਰੂਰ" ਅਗਾਂਹ ਵੱਲ ਹੱਥ ਕਰਕੇ ਕਹਿਣ ਲੱਗਾ-“ਅਗੇ ਨਲਕਾ ਹੈ" ਮੈਂ ਚਲਦਾ ਗਿਆ, ਪਲੇਟਫਾਰਮ ਮੁਕ ਗਿਆ ਪਰ ਨਲਕਾ ਨਾ ਆਇਆ। ਮੈਂ ਉਥੋਂ ਜਾਕੇ ਇਕ ਕੁਲੀ ਪਾਸੋਂ ਪੁਛਿਆ ਤੇ ਉਸ ਮੈਨੂੰ ਦੱਸਿਆ ਕਿ ਨਲਕਾ ਤੇ ਪਲੇਟ ਫਾਰਮ ਦੇ ਦੂਜੇ ਸਿਰੇ ਵੱਲ ਸੀ। ਮੈਂ ਵਾਪਸ ਮੁੜਿਆ। ਨਲਕਾ ਤੇ ਲੱਭ ਪਿਆ ਪਰ ਏਹ ਨਲਕਾ ਸੀ ਕਿ ਬੁਝਾਰਤ। ਪਤਾ ਈ ਨਹੀਂ ਸੀ ਲੱਗਦਾ ਕਿ ਉਹ ਚਲਦਾ ਕਿਵੇਂ ਹੈ। ਆਖੀਰ ਉਸ ਸਾਮ੍ਹਣੇ ਲਗੇ ਬੱਟਣ ਨੂੰ ਦਬਿਆ। ਪਾਣੀ ਦੀ ਧਾਰ ਉਠ ਕੇ ਮੇਰੇ ਉਤੇ ਆਣ ਪਈ, ਪਈ ਵੀ ਸਿੱਧੀ ਅੱਖਾਂ ਵਿਚ। ਬੜਾ ਗੁਸਾ ਆਇਆ ਪਰ ਏਹ ਕਿਸੇ ਦਾ ਕਸੂਰ ਥੋੜਾ ਸੀ। ਅਜੇ ਇੱਕ ਘੁਟ ਪਾਣੀ ਦਾ ਪੀਤਾ ਸੀ ਤੇ ਦੂਜਾ ਸੰਘ ਵਿੱਚ ਹੀ ਸੀ ਕਿ ਗਾਰਡ ਨੇ ਝੰਡੀ ਦੇ ਦਿੱਤੀ, ਉਸਨੇ ਹੇਠ ਉਤੇ ਦੋ ਤਿੰਨ ਵਿਸਲਾਂ ਦਿੱਤੀਆਂ, ਝੰਡੀ ਕੀਤੀ ਤੇ ਗੱਡੀ ਚੱਲ ਪਈ। ਮੈਂ ਵੀ ਇਹਦੀ ਬਜਾਏ ਕਿ ਪਾਣੀ ਪੀਂਦਾ, ਇਹ ਸਭ ਕੁਝ ਹੁੰਦਾ ਵੇਖਦਾ ਰਿਹਾ।

ਪਾਣੀ ਦਾ ਘੁਟ ਵੀ ਭੱਜੇ ਆਉਂਦਿਆਂ ਹੀ ਲੰਘਾਇਆ। ਗੱਡੀ ਅਗੇ ਹੀ ਕਾਫੀ ਪਲੇਟ ਫਾਰਮ ਲੰਘ ਕੇ ਖਲੋਤੀ ਸੀ। ਇਸ ਦੀ ਸਪੀਡ ਵੀ ਕਾਫੀ ਤੇਜ਼ ਹੋ ਗਈ ਸੀ। ਆਪਣੇ ਡੱਬੇ ਤੱਕ

- ੬੯ -