ਸਮੱਗਰੀ 'ਤੇ ਜਾਓ

ਪੰਨਾ:ਦਿਲ ਹੀ ਤਾਂ ਸੀ.pdf/90

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

... ... ਹਾਏ ਮਾਂ" ਦੀ ਰੱਟ ਲਾਉਣ ਲਗ ਪਈ। ਮੈਨੂੰ ਕੁਝ ਵੀ ਨਹੀਂ ਸੀ ਸੁਝ ਰਿਹਾ। ਮੈਂ ਘਬਰਾਇਆ ਹੋਇਆ ਕਹਿ ਰਿਹਾ ਸਾਂ, "ਹੌਸਲਾ ਰੱਖੋ।" ਇਕ ਲੰਮੀ ਕਾਹਲੀ ਚੀਕ ਦੇ ਮੁਕਣ ਤੇ ਇਕ ਬੱਚੇ ਦਾ ਜਨਮ ਹੋਇਆ, ਮਮਤਾ ਭਰੀਆਂ ਨਜ਼ਰਾਂ ਅਗੇ ਵੱਧੀਆਂ।
“ਇਕ ਬਹਾਦਰ ਨੇ ਜਨਮ ਲਿਆ ਹੈ।" ਮੈਂ ਹਸਦਿਆਂ ਹੋਇਆ ਉੱਤਰ ਦਿਤਾ।
ਇਹ ਸੁਣਦਿਆਂ ਉਸ ਉੱਤੇ ਖੁਸ਼ੀ ਦੀ ਇਕ ਲਹਿਰ ਦੌੜ ਗਈ। ਫੇਰ ਇਕ ਦੱਮ ਉਹ ਸੁੰਨ ਜਿਹੀ ਹੋ ਗਈ, ਸੋਚਾਂ ਵਿਚ ਡੁਬਦੀ ਗਈ ਅਤੇ ਇਕ ਟੱਕ ਤਕਦੀਆਂ ਬੇ ਮਾਨੀ ਨਜ਼ਰਾਂ ਨਾਲ ਮੇਰੇ ਵਲ ਤਕਦੀ ਜਾ ਰਹੀ ਸੀ। ਕੀ ਪਤਾ ਉਹ ਉਸ ਥੋੜੇ ਜਿਹੇ ਸਮੇਂ ਵਿਚ ਕੀ ਕੁਝ ਸੋਚ ਚੁਕੀ ਹੋਵੇਗੀ ਅਤੇ ਪਤਾ ਨਹੀਂ ਉਹ ਕੀ ਸੋਚਦੀ ਜਾ ਰਹੀ ਸੀ? ਖਵਰੇ ਇਹ ਕਿ ਜੋ ਉਹ ਅਜ ਇਸ ਬਾਲ ਨੂੰ ਆਪਣੇ ਘਰ ਜਨਮ ਦੇਂਦੀ ਤਾਂ ਉਸ ਦਾ ਪਤੀ ਆਪਣੀ ਪਹਿਲੀ ਨਿਸ਼ਾਨੀ ਨੂੰ ਵੇਖ ਕੇ ਕਿਨਾਂ ਕੁ ਖੁਸ਼ ਹੁੰਦਾ। ਉਸ ਦੀ ਸੱਸ ਘਰ ਘਰ ਗਲੀ ਗਲੀ ਪਤਾਸੇ ਵੰਡਦੀ ਫਿਰਦੀ ਅਤੇ ਉਹ ਆਪ ... ... ... ਆਉਂਦੇ ਜਾਂਦੇ... ... ...ਗੁਵਾਢੀਆਂ ਦੇ ਸਾਹਮਣੇ ਕਿਡੀ ਸ਼ਾਨ ਨਾਲ ਉੱਚਾ ਸਿਰ ਕਰ ਕੇ ਬੈਠੀ ਹੋਈ ਹੁੰਦੀ ਕਿਉਂਕਿ ਉਸ ਇਕ ਲੜਕੇ ਨੂੰ ਜਨਮ ਦਿਤਾ ਸੀ.....ਇਕ ਸੋਹਣੇ ਸੇਹਤਮੰਦ ਬੱਚੇ ਨੂੰ।
ਚੁਪ ਨੂੰ ਤਕਦੀ ਹੋਈ ਉਹ ਬੋਲੀ

"ਮੇਰੇ ਕੋਲ ਬਹੁਤਾ ਸਮਾਂ ਨਹੀਂ, ਮੇਰਾ ਵੇਲਾ ਪੂਰਾ ਹੋ ਚੁਕਾ ਹੈ।" ਮੈਂ ਉਸ ਦੇ ਮੂੰਹ ਅਗੇ ਹੱਬ ਦੇ ਦਿਤਾ ਅਤੇ ਇੰਜ ਨਾਂ ਕਹਿਣ ਲਈ ਤਰਲਾ ਪਾਇਆ। ਪਰ ਉਸ ਫੇਰ ਮਸਾਂ ਹੀ ਕਿਹਾ, "ਮੈਂ ਸੱਚ ਕਹਿ ਰਹੀ ਹਾਂ।... ... ...ਤੁਸਾਂ.. ... ...ਬਚਾਇਆ ਹੈ...

- ੧੦੮ -