ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

1. ਪੰਜਾਬੀ ਗੀਤ ਕਾਵਿ ਦਾ ਸਾਹਿਤਕ ਤੇ ਸੱਭਿਆਚਾਰ ਆਧਾਰ

2. ਦੀਪਕ ਜੈਤੋਈ ਦੀ ਰਚਨਾ ਦੀ ਵਿਲੱਖਣਤਾ ਪੰਜਾਬੀ ਗੀਤ-ਕਾਵਿ ਦਾ ਸਰੂਪ ਅਤੇ

3. ਦੀਪਕ ਜੈਤੋਈ ਦੇ ਗੀਤਾਂ ਦਾ ਬਿੰਬ ਵਿਧਾਨ

ਪਹਿਲੇ ਅਧਿਆਏ ਵਿੱਚ ਸਮੁੱਚੇ ਪੰਜਾਬੀ ਗੀਤ ਕਾਵਿ ਨੂੰ ਸਾਹਿਤਕ ਅਤੇ ਸੱਭਿਆਚਾਰ ਆਧਾਰ ਉਤੇ ਪਰਖਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬੀ ਜਨ-ਜੀਵਨ ਵਿੱਚ ਗੀਤਾਂ ਦਾ ਅਹਿਮ ਸਥਾਨ ਹੈ। ਕਿਸ ਤਰ੍ਹਾਂ ਪੰਜਾਬ ਦੀ ਆਰਥਿਕ, ਰਾਜਨੀਤਿਕ, ਪਰਿਵਾਰਿਕ ਤੇ ਭੂਗੋਲਿਕ ਸਥਿਤੀ ਇਥੋਂ ਦੇ ਜਨ ਜੀਵਨ ਪ੍ਰਭਾਵਿਤ ਕਰਦੀ ਹੈ ਤੇ ਕਿਸ ਤਰ੍ਹਾਂ ਇਨ੍ਹਾਂ ਪ੍ਰਭਾਵਾਂ ਦਾ ਪ੍ਰਗਟਾਵਾ ਗੀਤਾਂ ਵਿੱਚ ਹੁੰਦਾ ਹੈ। ਪੰਜਾਬ ਦੇ ਲੋਕਾਂ ਦੇ ਧੁਰ ਅੰਦਰ ਇੱਕ ਲੈਅ ਹੁੰਦੀ ਹੈ ਜਿਸ ਦੇ ਵੇਗ ਵਿੱਚ ਰਹਿੰਦੇ ਹੋਏ ਹੀ ਇਹਨਾਂ ਗੀਤਾਂ ਦੀ ਰਚਨਾ ਕਰ ਦਿੰਦੇ ਹਨ। ਪੰਜਾਬੀ ਸਚਮੁੱਚ ਹੀ ਗੀਤਾਂ ਵਿੱਚ ਜੰਮਦਾ ਹੈ ਤੇ ਗੀਤਾਂ ਵਿੱਚ ਹੀ ਮਰਦਾ ਹੈ।

ਦੂਜੇ ਅਧਿਆਏ ਵਿੱਚ ਗੀਤ ਦੀ ਸੰਰਚਨਾ ਬਾਰੇ ਚਰਚਾ ਕੀਤੀ ਗਈ ਹੈ। ਗੀਤ ਨੂੰ ਕਵਿਤਾ, ਨਜ਼ਮ, ਕਵੀਸ਼ਰੀ, ਰੁਬਾਈ, ਗ਼ਜ਼ਲ ਆਦਿ ਜਿਹੇ ਕਾਵਿ-ਰੂਪਕਾਰਾਂ ਨਾਲੋਂ ਵਿਧਾ ਦੇ ਆਧਾਰ ਤੇ ਵੱਖਰਾ ਕਾਵਿਕ-ਰੂਪ ਹੋਣ ਬਾਰੇ ਤਰਕਮਈ ਟਿੱਪਣੀਆਂ ਸਮੇਤ ਚਰਚਾ ਕੀਤੀ ਗਈ ਹੈ। ਉਹਨਾਂ ਸਾਰੇ ਅੰਸ਼ਾਂ ਬਾਰੇ ਗੱਲ ਕੀਤੀ ਗਈ ਹੈ ਜਿਹੜੇ ਗੀਤ ਕਾਵਿ ਨੂੰ ਇਹਨਾਂ ਕਾਵਿ ਰੂਪਕਾਰਾਂ ਨਾਲੋਂ ਵੱਖਰਾ ਕਰਦੇ ਹਨ। ਇਸਦੇ ਨਾਲ ਨਾਲ ਹੀ ਪੰਜਾਬੀ ਗੀਤ ਕਾਵਿ ਸਰੂਪ ਬਾਰੇ ਵੀ ਚਰਚਾ ਕੀਤੀ ਗਈ ਹੈ। ਪੰਜਾਬੀ ਗੀਤ ਕਾਵਿ ਦਾ ਚਿਹਰਾ ਮੋਹਰਾ ਕਿਸ ਤਰ੍ਹਾਂ ਦਾ ਹੈ? ਇਹ ਇਸ ਅਧਿਆਏ ਵਿਚਲੀ ਖੋਜ ਦਾ ਆਧਾਰ ਬਿੰਦੂ ਹੈ।

ਇਸੇ ਅਧਿਆਏ ਵਿੱਚ ਦੀਪਕ ਜੈਤੋਈ ਦੀ ਰਚਨਾ ਦੀ ਵਿਲੱਖਣਤਾ ਬਾਰੇ ਚਰਚਾ ਕੀਤੀ ਗਈ ਹੈ, ਉਹਨਾਂ ਕਾਰਨਾਂ ਦੀ ਚਰਚਾ ਕੀਤੀ ਗਈ ਹੈ ਜਿਹੜੇ ਦੀਪਕ ਜੈਤੋਈ ਨੂੰ ਵਿੱਲਖਣ ਸਥਾਨ ਪ੍ਰਦਾਨ ਕਰਵਾਉਂਦੇ ਹਨ। ਖਾਸ ਚਰਚਾ ਗ਼ਜ਼ਲ ਦੇ 'ਬਾਬਾ ਬੋਹੜ' ਦੁਆਰਾ ਗੀਤ ਕਾਵਿ ਵਿੱਚ ਉਹਨਾਂ ਦੇ ਪਾਏ ਯੋਗਦਾਨ ਨੂੰ ਆਧਾਰ ਬਣਾ ਕੇ ਕੀਤੀ ਗਈ ਹੈ।

ਤੀਜੇ ਅਧਿਆਏ ਵਿੱਚ, ਬਿੰਬ ਵਿਧਾਨ ਬਾਰੇ ਸੰਖੇਪ ਜਿਹੀ ਚਰਚਾ ਕਰਕੇ, ਦੀਪਕ ਜੈਤੋਈ ਦੁਆਰਾ ਵਰਤੇ ਗਏ ਬਿੰਬਾਂ ਦੀ ਚਰਚਾ ਕੀਤੀ ਗਈ ਹੈ। ਇਨਾਂ ਕਾਵਿ ਬਿੰਬਾਂ ਰਾਹੀ ਜੋ ਕਾਵਿਕ ਸੁਹਜ ਪੈਦਾ ਹੋਇਆ ਹੈ ਉਸ ਨੂੰ ਉਘਾੜਿਆ ਗਿਆ ਹੈ। ਇਹਨਾਂ ਬਿੰਬਾਂ ਦੀ ਸਿਰਜਣ ਪ੍ਰਕਿਰਿਆ ਦੇ ਪੱਖ ਤੋਂ ਇੰਨਾਂ ਨੂੰ ਵੱਖ ਵੱਖ ਸ਼੍ਰੇਣੀਆਂ ਵਿੱਚ ਵੰਡ ਕੇ ਚਰਚਾ ਕੀਤੀ ਗਈ ਹੈ।

ਨਿਰਸੰਦੇਹ ਦੀਪਕ ਜੈਤੋਈ ਇੱਕ ਦਰਵੇਸ਼ ਸ਼ਾਇਰ ਹੈ, ਜਿਸ ਦੀ ਰਚਨਾ ਬਾਰੇ ਚਰਚਾ ਅਲਪ-ਮਾਤਰਾ ਵਿੱਚ ਹੋਇਆ ਹੈ। ਲੋਕ-ਮਨਾ ਵਿੱਚ ਕਵੀ ਦਾ ਅਦਬ ਸ਼ਰਧਾ ਦੀ ਸ਼ਕਲ ਧਾਰ ਚੁੱਕਿਆ ਹੈ। ਇਸ ਪੁਸਤਕ ਦਾ ਆਧਾਰ ਇੰਨ੍ਹਾਂ ਭਾਵਾਂ ਨੂੰ

8/ ਦੀਪਕ ਜੈਤੋਈ