ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/12

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੋ ਸ਼ਬਦ

ਰਿਸ਼ੀ ਹਿਰਦੇਪਾਲ ਦੀ ਪੜਚੋਲ-ਪੁਸਤਕ ਦੀਪਕ ਜੈਤੋਈ-ਜੀਵਨ ਅਤੇ ਗੀਤ-ਕਲਾ ਬਹੁਤ ਮਿਹਨਤ ਅਤੇ ਲਗਨ ਨਾਲ ਲਿਖੀ ਹੋਈ ਹੈ। ਇਸ ਪੁਸਤਕ ਦਾ ਮਹੱਤਵ ਇਸ ਗੱਲ ਵਿੱਚ ਬਹੁਤ ਜ਼ਿਆਦਾ ਹੈ ਕਿ ਅਦਬੀ ਹਲਕਿਆਂ ਵਿੱਚ ਦੀਪਕ ਜੈਤੋਈ ਨੂੰ ਗ਼ਜ਼ਲਗੋ ਦੇ ਤੌਰ ਤੇ ਹੀ ਜਾਣਿਆਂ ਜਾਂਦਾ ਹੈ ਪਰ ਉਹ ਕਮਾਲ ਦਾ ਗੀਤਕਾਰ ਵੀ ਸੀ, ਇਸ ਤੱਥ ਨੂੰ ਬਹੁਤ ਘੱਟ ਲੋਕ ਜਾਂਣਦੇ ਹਨ। ਦੀਪਕ ਜੈਤੋਈ ਦੇ ਗੀਤ:

ਆਹ ਲੈ ਮਾਏਂ ਸਾਂਭ ਕੂੰਜੀਆਂ ਜੀਆਂ
ਧੀਆਂ ਕਰ ਚੱਲੀਆਂ ਸਰਦਾਰੀ...

ਤੇਰੀ ਤੰਦ ਬਾਝੋਂ ਅੱਖੀਆਂ ਤਿਹਾਈਆਂ ਰਾਂਝਣਾ
ਸਾਥੋਂ ਝੱਲੀਆਂ ਨਾ ਜਾਂਦੀਆਂ ਜੁਦਾਈਆਂ ਰਾਂਝਣਾ...

ਗੱਲ ਸੋਚ ਕੇ ਕਰੀਂ ਤੂੰ ਜੈਲਦਾਰਾ
ਅਸੀਂ ਨਈਂ ਕਨੌੜ ਝੱਲਣੀ...

ਉਸ ਦੇ ਨਾਮ ਨਾਲੋਂ ਟੁੱਟ ਕੇ ਲੋਕ-ਗੀਤ ਹੀ ਬਣ ਚੁੱਕੇ ਹਨ। ਕਿਸੇ ਗੀਤਕਾਰ ਦੀ ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ ਹੈ ਕਿ ਉਸ ਦੇ ਲਿਖੇ ਗੀਤ ਲੋਕ-ਗੀਤ ਬਣ ਜਾਣ।

ਰਿਸ਼ੀ ਹਿਰਦੇਪਾਲ ਨੇ ਦੀਪਕ ਜੈਤੋਈ-ਜੀਵਨ ਅਤੇ ਗੀਤ-ਕਲਾ ਪੁਸਤਕ ਲਿਖ ਕੇ ਉਸ ਦਰਵੇਸ਼ ਕਵੀ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ ਤੇ ਉਸ ਦੀ ਪਾਲਣਾ ਦਾ ਮੁੱਲ ਪਾਉਣ ਵਿੱਚ ਹਿੱਸਾ ਪਾਇਆ ਹੈ। ਆਪਣੀ ਸਾਰੀ ਕਾਵਿ-ਪਰੰਪਰਾ ਨੂੰ ਯਾਦ ਰੱਖਣ ਅਤੇ ਉਸ ਨੂੰ ਆਪਣੇ ਵਜੂਦ ਵਿੱਚ ਸਮੋਣ ਨਾਲ ਹੀ ਕਵਿਤਾ ਦੀ ਨਾਦ-ਨਦੀ ਦਾ ਵਹਿਣ ਭਰਪੂਰ ਰੂਪ ਵਿੱਚ ਭਵਿੱਖ ਵੱਲ ਜਾਂਦਾ ਹੈ।

ਸੁਰਜੀਤ ਪਾਤਰ

10/ ਦੀਪਕ ਜੈਤੋਈ