ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀ ਜਠਾਣੀਏ

ਕੋਕਰੂ1 ਦਾ ਡਿੱਗ ਪਿਆ ਪੱਤਾ ਨੀ ਜਠਾਣੀਏਂ!
ਜੇਠ ਮੇਰਾ ਪੁੱਜ ਕੇ ਕੁਪੱਤਾ ਨੀ ਜਠਾਣੀਏਂ!
ਵਖਰੀ ਕਰਾਂਗੇ ਭੈਣਾਂ ਐਤਕਾਂ ਭੋਂ ਵਾਹੀ ਨੀ
ਸਹਿਮਿਆਂ ਹੀ ਰਹਿੰਦੈ, ਮੇਰਾ ਚੰਨ ਜਿਹਾ ਮਾਹੀ ਨੀ
ਮੈਂ ਨਈਂ ਲੈ ਕੇ ਜਾਣਾ ਉਹਦਾ ਭੱਤਾ ਨੀ ਜਠਾਣੀਏਂ
ਜੇਠ ਮੇਰਾ ਪੁੱਜ ਕੇ............

ਕੁੰਜੀ-ਗੋਸ਼ੇ ਕੀਤਾ, ਦਾਣਾ-ਫੱਕਾ ਵੇਚ ਵੱਟ ਕੇ
ਬੋਤਲਾਂ ਦੇ ਰਾਹੀਂ, ਸੁੱਟ ਦਿੱਤਾ ਘਰ ਪੱਟ ਕੇ
ਦੱਸਦਾ ਹੈ ਸ਼ਾਹਾਂ ਦਾ ਚੁਪੱਤਾ ਨੀ ਜਠਾਣੀਏਂ
ਜੇਠ ਮੇਰਾ ਪੁੱਜ ਕੇ ............

ਗੱਲੇ-ਗੱਲੇ ਡਾਂਗ ਉੱਤੇ ਰੱਖਦਾ ਹੈ ਹੱਥ ਨੀ
ਬੁੱਢੇ-ਵਾਰੇ, ਉਹਦਾ ਕੇਹਾ ਫਿੱਟਿਆ ਹੈ ਰੱਥ ਨੀ
ਝਾਗਤੂ-ਜ਼ਮਾਨੇ ਦੈ ਨਖੱਤਾ ਨੀ ਜਠਾਣੀਏ
ਜੇਠ ਮੇਰਾ ਪੁੱਜ ਕੇ ਕੁਪੱਤਾ..........

ਛੱਲਾ-ਛੱਲਾ ਆਉਂਦੀ ਦਾ ਲੁਹਾ ਲਿਆ ਨੀ ਸੱਸ ਨੇ
ਅਜੇ ਤੀਕ ਸਾਡੇ ਤੇ ਸ਼ਰੀਕ ਰਹੇ ਹੱਸ ਨੇ
ਪੇਕਿਆਂ ਦਾ ਪਾਵਾਂ ਲੀੜਾ ਲੱਤਾ ਨੀ ਜਠਾਣੀਏਂ
ਜੇਠ ਮੇਰਾ ਪੁੱਜ ਕੇ ਕੁਪੱਤਾ..........

118/ਦੀਪਕ ਜੈਤੋਈ