ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਵੱਲੀਆਂ ਤਰੰਗਾਂ

ਨੀ! ਮੈਂ ਭੀ ਭਾਬੋ ਰਾਣੀਏਂ ਚੜ੍ਹਾਈਆਂ ਅੱਜ-ਵੰਗਾਂ
ਨੀ! ਸੀਨੇ ਵਿੱਚ ਉਠੀਆਂ ਅਵੱਲੀਆਂ ਤਰੰਗਾਂ

ਗੋਰੀ-ਗੋਰੀ ਵੀਣੀਂ, ਆਈਆਂ ਰੂਪ ਨੂੰ ਖ਼ੁਮਾਰੀਆਂ
ਵੰਗਾਂ ਅਸਮਾਨੀ ਮੈਨੂੰ ਲੱਗੀਆਂ ਪਿਆਰੀਆਂ
ਨੱਚੀਆਂ-ਜਵਾਨ ਹੋਕੇ ਸੀਨੇ ’ਚ ਉਮੰਗਾਂ!
ਨੀ ਮੈਂ ਭੀ ਭਾਬੋ ਰਾਣੀਏਂ........

ਮਿੱਠੇ ਮਿੱਠੇ ਗੀਤ, ਮੈਨੂੰ ਕੱਲੀ ਨੂੰ ਸੁਣਾਉਂਦੀਆਂ
ਮੇਰੇ ਨਾਲੋ ਨਾਲ ਗਿੱਧਾ ਜਾਂਦੀਆਂ ਨੇ ਪਾਉਂਦੀਆਂ
ਲਾਚੜੀ, ਜਵਾਨੀ, ਉੱਡੀ ਫਿਰੇ ਬਿਨਾ ਵੰਗਾਂ
ਨੀ ਮੈਂ ਭੀ ਭਾਬੋ ਰਾਣੀਏਂ.........

ਹੱਥੀਂ ਮੇਰੇ ਮਹਿੰਦੀ, ਨੈਣੀਂ ਕਜਲਾ "ਈਰਾਨ" ਦਾ
ਸੀਨੇ ਦਾ ਉਭਾਰ ਪਤਾ ਦੱਸ ਦੈ ਤੂਫ਼ਾਨ ਦਾ
ਸ਼ੀਸ਼ੇ ਮੂਹਰੇ ਜਾਕੇ, ਕਦੀ ਹੱਸਾਂ ਕਦੀ ਸੰਗਾਂ!
ਨੀ ਮੈਂ ਭੀ ਭਾਬੋ ਰਾਣੀਏਂ.........

ਡੁੱਲ੍ਹ ਡੁੱਲ੍ਹ ਪੈਂਦੈ, ਮੇਰੇ ਹਾਸੇ ਵਿੱਚੋਂ ਪਿਆਰ ਨੀ
ਗੁੱਤ ਕਾਲੀ-ਸਪਣੀਂ, ਹੈ ਕਹਿੰਦੀ ਵਾਰ-ਵਾਰ ਨੀ
ਨੀ! ਕਿਸੇ ਨੂੰ ਮੈਂ ਆਪਣਾ ਬਣਾ ਕੇ ਫੇਰ ਡੰਗਾਂ
ਨੀ ਮੈਂ ਭੀ ਭਾਬੋ ਰਾਣੀਏਂ.......

ਹਾਣੀਆਂ ਨੂੰ ਵੇਖ, ਆਵੇ ਨੈਣਾਂ 'ਚ ਸਰੂਰ ਨੀ!
ਚਿੱਤ-ਚਾਹੇ, ਚੀਰਨੀ ’ਚ, ਲਾਵਾਂ ਮੈਂ ਸੰਧੂਰ ਨੀ
ਸੂਹੀਆਂ-ਸੂਹੀਆਂ ਬੁੱਲ੍ਹੀਆਂ ਦੰਦਾਸੇ ਨਾਲ ਰੰਗਾਂ!
ਨੀ ਮੈਂ ਭੀ ਭਾਬੋ ਰਾਣੀਏਂ!
ਚੜ੍ਹਾਈਆਂ ਅੱਜ ਵੰਗਾਂ

125/ਦੀਪਕ ਜੈਤੋਈ