ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਹੱਥ ਕੋਧਰਾ ਲੈ- ਦੂਸਰੇ ਹੱਥ ਪਕਵਾਨ ਉਠਾਏ
ਸਭ ਲੋਕਾਂ ਦੇ ਸਾਹਵੇਂ ਗੁਰਾਂ ਨੇ ਦੋਵੇਂ ਹੱਥ ਦਬਾਏ
ਦੁਧ ਚੋਇਆ ਕੋਧਰੇ ਚੋਂ, ਲਹੂ ਪਕਵਾਨਾਂ ਵਿੱਚੋਂ ਆਇਆ
ਦਾਤਾਰ ਪਾਤਸ਼ਾਹ ਨੇ..........

ਐ ਦੁਨੀਆਂ ਦੇ ਲੋਕੋ : ਗੁਨਾਹਾਂ ਦੀ ਰੋਟੀ ਨਾ ਖਾਉ
ਸਭ ਕਿਰਤ ਕਰੋ ਸੱਚੀ, ਰਾਮ-ਨਾਂ-ਜਪੋ- ਵੰਡ ਕੇ ਖਾਉ
ਇਹ ਬੁਰੀ-ਵਸਤੂ ਸਮਝੋ! ਦੀਪਕਾ! ਖਾਣਾ ਮਾਲ ਪਰਾਇਆ
ਦਾਤਾਰ ਪਾਤਸ਼ਾਹ ਨੇ .........

ਚਾਨਣ ਵਰਤਾਉਣ ਲਈ, ਵਾਹਿਗੁਰੂ ਨਨਕਾਣੇਂ ਵਿਚ ਆਇਆ
ਦਾਤਾਰ ਪਾਤਸ਼ਾਹ ਨੇ ਜਗਤ ਦਾ ਭੈਅ ਤੇ ਭਰਮ ਮਿਟਾਇਆ

169/ਦੀਪਕ ਜੈਤੋਈ