ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਯੇ ਅਲੱਗ ਬਾਤ ਹੈ ਸ਼ਮੀਮ,
ਹਮਨੇ ਦੁਸ਼ਮਨ ਕੋ ਭੀ
ਦੁਸ਼ਮਨ ਕਭੀ ਸਮਝਾ ਨਹੀਂ ਹੈ।"

ਇਕ ਵਾਰ ਸਰਕਾਰ ਨੇ ਪੈਨਸ਼ਨ ਦੇਣ ਵਿਚ ਦੇਰੀ ਕਰ ਦਿੱਤੀ। ਬਾਦਲ ਜੀ ਨਾਲ ਇਕ ਸਮਾਗਮ ਮੌਕੇ ਦੀਪਕ ਜੀ ਦਾ ਸਾਹਮਣਾ ਹੋਇਆ ਤਾਂ ਉਹਨਾਂ ਝਟ ਬਾਦਲ ਨੂੰ ਗ਼ਜ਼ਲ ਸੁਣਾ ਦਿੱਤੀ, ਜੋ ਇੰਜ ਸੀ-

"ਪੈਨਸ਼ਿਨ ਹੈ ਦਰਕਾਰ, ਖ਼ਜ਼ਾਨਾ ਖ਼ਾਲੀ ਹੈ,
ਕਹਿੰਦੀ ਹੈ ਸਰਕਾਰ, ਖ਼ਜ਼ਾਨਾ ਖਾਲੀ ਹੈ,
ਵੋਟਾਂ ਦੇ ਬਕਸੇ ਵੀ ਖਾਲੀ ਨਿਕਲਣਗੇ,
ਜੇ ਤੇਰਾ ਦਿਲਦਾਰ, ਖ਼ਜ਼ਾਨਾ ਖਾਲੀ ਹੈ...'

ਬਾਦਲ ਨੇ ਆਖਿਆ, "ਛੇਤੀ ਮਿਲੇਗੀ ਤੁਹਾਡੀ ਪੈਨਸ਼ਨ, ਪਰ ਤੁਸੀਂ ਆਹ ਗ਼ਜ਼ਲ ਬਹੁਤ ਵਧੀਆ ਲਿਖੀ ਐ।" ਦੀਪਕ ਸਾਹਿਬ...

ਦੀਪਕ ਜੈਤੋਈ ਨੂੰ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਪੰਜਾਬੀ ਕਵੀ' ਦਾ ਪੁਰਸਕਾਰ ਦਿੱਤਾ। 'ਕਰਤਾਰ ਸਿੰਘ ਧਾਲੀਵਾਲ' ਐਵਾਰਡ ਵੀ ਮਿਲਿਆ। ਅਮਰੀਕਾ ਰਹਿੰਦੇ ਜਰਨੈਲ ਸਿੰਘ ਚਾਹਲ ਨੇ ਆਰਥਿਕ ਸਹਾਇਤਾ ਦਿੱਤੀ। ਕਈ ਹੋਰ ਵੀ ਪਰਵਾਸੀ ਪੰਜਾਬੀਆਂ ਨੇ ਦੀਪਕ ਜੀ ਨੂੰ ਮਹੀਨਾਵਾਰ ਪੈਸੇ ਬੱਧੇ। ਫਰੀਦ ਕੋਟ ਦੇ ਸਾਲ 2004 ਵਿਚ ਡਿਪਟੀ ਕਮਿਸ਼ਨਰ ਰਹੇ ਸਾਹਿਤ ਦੇ ਕਲਾ ਪ੍ਰੇਮੀ ਸ੍ਰੀ ਹੁਸਨ ਲਾਲ ਆਈ.ਏ.ਐਸ. ਨੇ ਉਚੇਚੇ ਤੌਰ 'ਤੇ ਮੁੱਖ ਮੰਤਰੀ ਪੰਜਾਬ ਪਾਸੋਂ ਦੀਪਕ ਜੀ ਲਈ ਇਕ ਲੱਖ ਰੁਪਏ ਦੀ ਵਿਸ਼ੇਸ਼ ਆਰਥਿਕ ਸਹਾਇਤਾ ਰਾਸ਼ੀ ਮੰਨਜ਼ੂਰ ਕਰਵਾ ਕੇ ਉਹਨਾਂ ਦੇ ਘਰ ਜਾ ਕੇ ਭੇਂਟ ਕੀਤੀ। ਲੇਖਕ ਅਤੇ ਉੱਚ ਸਿਵਲ ਅਧਿਕਾਰੀ ਸ੍ਰੀ ਹਰਕੇਸ਼ ਸਿੰਘ ਸਿੱਧੂ (ਆਈ. ਏ. ਐੱਸ.) ਨੇ ਵੀ ਅਦਾਰਾ 'ਮਸਕਟ' ਵੱਲੋਂ ਦੀਪਕ ਜੀ ਨੂੰ ਹਰ ਮਹੀਨੇ ਇਕ ਹਜ਼ਾਰ ਰੁਪਈਆ ਪੈਨਸ਼ਨ ਦੇਣੀ ਸ਼ੁਰੂ ਕੀਤੀ। ਦੋ ਮਹੀਨੇ ਹੀ ਲੰਘੇ ਸਨ ਕਿ ਉਹਨਾਂ ਨੂੰ ਪਤਾ ਚੱਲਿਆ ਕਿ ਭੇਜੇ ਜਾਣ ਵਾਲੇ ਇਹ ਪੈਸੇ ਦੀਪਕ ਜੀ ਸ਼ਰਾਬ ਉੱਪਰ ਹੀ ਖਰਚ ਛੱਡਦੇ ਹਨ ਤੇ ਪਰਿਵਾਰ ਫਿਰ ਖ਼ਾਲਮ-ਖਾਲੀ ਝਾਕਦਾ ਰਹਿ ਜਾਂਦਾ ਹੈ। ਇਸ ਗੱਲ ਦੇ ਹੱਲ ਲਈ 'ਮਸਕਟ' ਵੱਲੋਂ ਦੀਪਕ ਜੀ ਦੇ ਘਰ ਹਜ਼ਾਰ ਰੁਪਏ ਦਾ ਰਾਸ਼ਨ ਭੇਜਿਆ ਜਾਣ ਲੱਗਿਆ। ਫਿਰ ਪਤਾ ਲੱਗਿਆ ਕਿ ਬਜ਼ਾਰੋਂ ਆਇਆ ਰਾਸ਼ਨ ਹੀ ਫਿਰ ਬਜ਼ਾਰ ਵਿਚ ਵੇਚ ਕੇ ਪੈਸੇ ਲਏ ਜਾਂਦੇ ਹਨ, ਆਖ਼ਰ ਉਹਨਾਂ ਨੂੰ ਇਹ ਸਹਾਇਤਾ ਦੇਣੀ ਬੰਦ ਕਰਨੀ ਪਈ। ਡਾ. ਸਿੱਧੂ ਦੇ ਯਤਨਾਂ ਸਦਕਾ ਜੈਤੋ ਵਿਖੇ ਦੀਪਕ ਜੀ ਦੇ ਸਨਮਾਨ ਵਿਚ 'ਗ਼ਜ਼ਲ

18/ਦੀਪਕ ਜੈਤੋਈ