ਗਾਉਣ ਦਾ ਢੰਗ ਦਿੱਤਾ ਹੋਇਆ ਹੈ। ਪਾਰਸਕਰ ਗ੍ਰਹਿ ਸੂਤਰ (ਇੱਕ ਕਾਂਡ ਛੇ ਕੰਨਟਕਾਂ) ਵਿੱਚ ਵਿਆਹ ਦੇ ਮੌਕੇ ਤੇ ਆਸ਼ਵਲਾਇਣ ਗ੍ਰਹਿ ਸੂਤਰ ਵਿੱਚ ਸੀਮੰਤੋ ਨੈਣ ਦੇ ਸਮੇਂ ਵੀਣਾ ਤੇ ਗਾਥਾ ਗਾਉਣ ਦਾ ਪ੍ਰਚਲਨ ਦਿੱਤਾ ਹੋਇਆ ਹੈ। ਵੈਦਿਕ ਕਾਲ ਵਿੱਚ ਵਿਆਹ ਦੇ ਸਮੇਂ ਬੀਬੀਆਂ ਸੁੰਦਰ ਗੀਤ ਗਾਉਂਦੀਆਂ ਸਨ ਅਤੇ ਉਹ ਪਰਪਰਾ ਅੱਜ ਵੀ ਕਿਸੇ ਨਾ ਕਿਸੇ ਢੰਗ ਨਾਲ ਚੱਲ ਰਹੀ ਹੈ।2 ਮਨੋਵਿਗਿਆਨਕ ਦ੍ਰਿਸ਼ਟੀ ਤੋਂ ਗੀਤ ਦਾ ਉਚਾਰਨ ਉਦੋਂ ਹੋਇਆ ਹੋਵੇਗਾ ਜਦੋਂ ਮਨੁੱਖੀ ਆਤਮਾ ਆਪਣੇ ਭਾਵ-ਵੇਗ ਨੂੰ ਵਸ ਵਿੱਚ ਨਾ ਰੱਖ ਸਕੀ ਹੋਵੇਗੀ ਅਤੇ ਮਨੁੱਖ ਨੇ ਇਸ ਦੀ ਹੋਂਦ ਨੂੰ ਸੁਖਮਈ ਅਹਿਸਾਸਿਆ ਹੋਵੇਗਾ। ਉਦੋਂ ਹੀ ਇਸ ਅਨੁਭੂਤੀ ਦਾ ਉਚਾਰਿਤ ਰੂਪ ਗੀਤ ਹੋ ਨਿਬੜਿਆ ਹੋਵੇਗਾ। ਵੈਸੇ ਮਨੁੱਖ ਮਨ ਵਿੱਚ ਗੀਤ ਦੀ ਪੈਦਾਇਸ਼ ਮਨੁੱਖੀ ਮਨ ਦੇ ਹੋਦ ਵਿੱਚ ਆਉਣ ਤੋਂ ਹੋ ਚੁੱਕੀ ਸੀ। ਅਸਲ ਵਿੱਚ ਗੀਤ ਅੰਦਰ ਭਾਵ, ਵਿਚਾਰ, ਕਲਪਨਾ ਗਾਇਕ ਦੀ ਏਕਤਾ ਤੇ ਇੱਕ ਪ੍ਰਭਾਵ ਸਿਰਜਨ ਦੀ ਸਮਰੱਥਾ ਹੋਣੀ ਲਾਜ਼ਮੀ ਹੈ। ਇਥੇ ਇਸ ਦਾ ਭਾਵ ਇਹ ਹੈ ਕਿ ਕਾਵਿ ਅਤੇ ਸੰਗੀਤ ਦਾ ਸਹਿਜ ਸੁਮੇਲ ਪ੍ਰਗਟ ਹੁੰਦਾ ਹੈ। ਲੋਕ-ਅਨੁਭੂਤੀ ਦਾ ਪ੍ਰਕਾਸ਼ ਕਰਨਾ ਗੀਤ ਦਾ ਪ੍ਰਮੁੱਖ ਗੁਣਲੱਛਣ ਹੈ। ਗੀਤ ਮਨੁੱਖ ਦੇ ਹਿਰਦੇ ਨੂੰ ਇਸ ਤਰ੍ਹਾਂ ਆਕਰਸ਼ਿਤ ਕਰਦਾ ਹੈ ਜਿਵੇਂ ਲੋਹਾ ਚੁੰਬਕ ਨੂੰ। ਗੀਤਕਾਰ ਜੇਕਰ ਆਪਣੇ ਗੀਤਾਂ ਰਾਹੀ ਆਪਣੇ ਹਿਰਦੇ ਦੀ ਖੁਸ਼ੀ ਜਾਂ ਉਦਾਸੀ, ਸੋਤੇ ਤੱਕ ਪਹੁੰਚਾ ਦਿੰਦਾ ਹੈ ਤਾਂ ਹੀ ਉਹ ਸਫਲ ਹੋ ਸਕਦਾ ਹੈ।
ਭਾਰਤੀ ਸਾਹਿਤ ਅੰਦਰ ਗੀਤ ਪਰੰਪਰਾ ਬਹੁਤ ਪੁਰਾਣੀ ਹੈ, ਪਰ ਮੁੱਖ ਚਾਰ ਅਵਸਥਾਵਾਂ ਉਭਰਵੇ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੀਆ ਹਨ। ਪਹਿਲੀ ਅਵਸਥਾ ਨਿਰੋਲ ਗਾਇਨ ਵਾਲੀ ਹੀ ਸੀ, ਉਸ ਸਮੇਂ ਗੀਤ ਲਈ ਸ਼ਬਦ ਦਾ ਕੋਈ ਮਹੱਤਵ ਨਹੀਂ ਸੀ। ਵਿਸ਼ਾ ਅਤੇ ਭਾਸ਼ਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਸਨ ਹੋਏ ਅਤੇ ਸਾਜ਼ ਵੀ ਅਵਿਕਸਿਤ ਹੀ ਸਨ।
ਦੂਸਰੀ ਅਵਸਥਾ ਜਦੋਂ ਸੰਗੀਤ ਨੂੰ ਮਹੱਤਤਾ ਮਿਲਣੀ ਆਰੰਭ ਹੋਈ, ਅਤੇ ਸ਼ਬਦਾਰਥ ਗੌਣ ਹੋ ਗਿਆ। ਇਥੇ ਪਹੁੰਚ ਕੇ ਹੀ ਗੀਤ ਅਤੇ ਸੰਗੀਤ ਵਿਚਲਾ ਅੰਤਰ ਸਪੱਸ਼ਟ ਹੋਣਾ ਆਰੰਭ ਹੋਇਆ। ਇਸ ਪੜਾਅ ਤੇ ਜਿਥੇ ਸੰਗੀਤ ਦੇ ਸ਼ਾਸ਼ਤਰੀ ਵਿਧਾਨ ਦੀ ਰੱਖਿਆ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਉਥੇ ਗੀਤਾਂ ਦੀ ਭਾਵੁਕਤਾ ਅਤੇ ਆਤਮ ਅਭਿਵਿਅੰਜਨਾ ਵੀ ਅਣਗੌਲੀ ਨਹੀ ਸੀ।
ਤੀਸਰੀ ਅਵਸਥਾ ਅੰਦਰ ਭਾਵ ਅਤੇ ਸੰਗੀਤ ਦਾ ਸੁਮੇਲ ਹੋਇਆ। ਭਾਵ ਅਤੇ ਸੰਗੀਤ, ਵਿਸ਼ੇ ਵਿਧਾਨ ਦੇ ਏਕੀਕਰਣ ਸਦਕਾ ਗੀਤ ਦਾ ਕਲਾਤਮਿਕ ਵਿਕਾਸ ਹੋਇਆ। ਛੰਦ ਦੇ ਬੰਧਨ ਤੋਂ ਕਿਨਾਰਾ ਕਰਕੇ ਸੰਗੀਤ ਨੂੰ ਸਵੀਕਾਰ ਕਰ ਲਿਆ ਗਿਆ। ਇਸ ਦੌਰ ਵਿੱਚ ਗੀਤ ਅਤੇ ਸੰਗੀਤ ਇੱਕ ਦੂਜੇ ਦੇ ਖੇਤਰ ਵਿੱਚ ਅਧਿਕਾਰ ਸਹਿਤ ਪ੍ਰਵੇਸ਼ ਕਰਨ ਲੱਗ ਪਏ ਸਨ। ਭਾਵਾਂ ਦੀ ਅਭਿਵਿਅਕਤੀ ਦੇ ਨਾਲ-ਨਾਲ ਸੰਗੀਤ ਦੀ ਰੱਖਿਆ ਉਪਰ ਵੀ ਧਿਆਨ ਕੇਂਦਰਿਤ ਕਰਨਾ ਆਰੰਭ ਕਰ ਦਿੱਤਾ। ਗੁਰਬਾਣੀ ਕਾਵਿ ਦਾ ਵਡੇਰਾ ਭਾਗ ਜਿਥੇ ਭਗਤੀ ਦੀ ਹਾਮੀ ਭਰਦਾ ਹੈ, ਉਥੇ ਨਾਲ
28/ਦੀਪਕ ਜੈਤੋਈ