ਜੰਗਲ ਸੁੱਤੇ, ਪਰਬਤ ਸੁੱਤੇ,
ਸੁਤੇ ਸਭ ਦਰਿਆ,
ਅਜੇ ਜਾਗਦਾ ਸਾਡਾ ਕਾਕਾ,
ਨੀਂਦੇ ਛੇਤੀ ਆ।
ਇਸ ਸਮੇਂ ਮਾਂ ਆਪਣੀ ਮਮਤਾ ਦੇ ਵਹਿਣ ਵਿੱਚ ਜੋ ਸੱਚੀ-ਸੁਚੀ ਮੁਹੱਬਤ ਕਰਦੀ ਹੈ, ਉਸ ਅਹਿਸਾਸ ਨੂੰ ਜਾਨਣ ਦੇ ਲਈ ਸਾਨੂੰ ਬੋਧਿਕਤਾ ਦਾ ਜਾਮਾ ਪਹਿਨਣਾ ਪਵੇਗਾ। ਮਾਂ ਦੀ ਬੁੱਕਲ ਦਾ ਨਿੱਘ ਤੇ ਲੋਰੀਆਂ ਦੀ ਮਿਠਾਸ ਆਪਣੇ ਆਪ ਵਿੱਚ ਇੱਕ ਲਾਜਵਾਬ ਤੇ ਬੇਮਿਸਾਲ ਕਾਵਿ ਹੈ:
ਬੱਚੇ ਜਿਹਾ ਨਾ ਮੇਵਾ ਡਿੱਠਾ,
ਜਿੰਨਾ ਕੱਚਾ ਉਹਨਾਂ ਮਿੱਠਾ।
ਸਾਡੀ ਪਹਿਲੀ ਉਸਤਾਦ ਮਾਂ ਹੁੰਦੀ ਹੈ, ਜੋ ਆਪਣੀ ਮਮਤਾ ਦੇ ਨਾਲ ਸਾਡੇ ਡਗਮਗਾ ਉਂਦੇ ਕਦਮਾਂ ਨੂੰ ਉਂਗਲ ਫੜਾ ਕੇ ਇਸ ਦੁਨੀਆ ਦੇ ਨਾਲ ਜਾਣ-ਪਹਿਚਾਣ ਕਰਵਾਉਂਦੀ ਤੇ ਤੁਰਨਾ ਸਿਖਾਉਂਦੀ ਹੈ। ਪੰਜਾਬੀ ਗੀਤਾਂ ਦਾ ਪਹਿਲਾ ਹੁੰਗਾਰਾ ਸਾਨੂੰ ਤੋਤਲੀਆਂ ਜ਼ੁਬਾਨਾਂ ਵਿੱਚ ਹੀ ਮਿਲ ਜਾਂਦਾ ਹੈ, ਜਦੋਂ ਪਹਿਲੀ ਉਮਰੇ ਹੀ ਮਾਂ ਸਾਨੂੰ ਗੀਤਾਂ ਦੀ ਸਰਦਲ 'ਤੇ ਲਿਜਾ ਖੜ੍ਹਾ ਕਰ ਦਿੰਦੀ ਹੈ। ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਇਸ ਉਮਰੇ ਜੋ ਵਿਚਾਰ ਜੋ ਗੀਤ ਸਾਡੇ ਸਾਹਮਣੇ ਜਾਂ ਸਾਡੇ ਮਨ 'ਤੇ ਉਕਰੇ ਜਾਂਦੇ ਹਨ, ਉਹ ਸਾਡੀ ਬੁੱਧੀ ਤੇ ਸਾਡੇ ਬੌਧਿਕ ਪੱਖ ਤੋਂ ਪਰ੍ਹਾਂ ਦੀ ਗੱਲ ਹੁੰਦੇ ਹਨ:
ਲੁੱਕ ਛਿਪ ਜਾਣਾ ਮਕਈ ਦਾ ਦਾਣਾ,
ਰਾਜੇ ਦੀ ਬੇਟੀ ਆਈ ਏ,
ਜਾਂ ਸਕੂਲ ਵੇਲੇ
ਸੂਰਜਾ ਸੂਰਜਾ ਫੱਟੀ ਸੁਕਾ
ਆਦਿ ਇਹ ਸਾਨੂੰ ਰੌਚਿਕਤਾ ਪ੍ਰਦਾਨ ਕਰਦੇ ਤੇ ਮਾਨਸਿਕ ਭਾਵਾਂ ਨੂੰ ਠਲਦੇ ਨਜ਼ਰ ਆਉਂਦੇ ਹਨ। ਇਸ ਅਭੋਲ ਰੁੱਤ ਵਿੱਚ ਪਲਦੇ ਇਹਨਾਂ ਗੀਤਾਂ ਵਿੱਚ ਸਾਡੀ ਬੁੱਧੀ ਨੇ ਹਾਲੇ ਪ੍ਰਵੇਸ਼ ਨਹੀਂ ਕੀਤਾ ਹੁੰਦਾ ਜਿਵੇਂ-ਜਿਵੇਂ ਮਨੁੱਖ ਦਾ ਕੱਦ ਧਰਤੀ ਤੋਂ ਉਪਰ ਹੋਣਾ ਸ਼ੁਰੂ ਹੁੰਦਾ ਹੈ ਉਵੇਂ-ਉਵੇਂ ਉਸ ਦੀ ਸੋਚ ਦਾ ਪਾਸਾਰਾ ਵੀ ਨਾਲ ਹੀ ਤੁਰ ਪੈਂਦਾ ਹੈ।
ਜਵਾਨੀ ਦੀ ਦਹਿਲੀਜ਼ ਤੇ ਪੈਰ ਰੱਖਦਿਆਂ ਹੀ ਸੀਨੇ ਅੰਦਰ ਨਵੀਂ ਜਵਾਨੀ ਤੇ ਨਵੇਂ ਖੂਨ ਦਾ ਵਲਵਲਿਆਂ ਭਰਿਆ ਜੋਸ਼ ਇੱਕ ਉਬਾਲ ਰੂਪ ਵਿੱਚ ਉਠ ਖੜ੍ਹਦਾ ਹੈ। ਇਸ ਤੋਂ ਪਹਿਲੀ ਉਮਰੇ ਅਰਥਾਂ ਤੋਂ ਅਣਜਾਣ ਰਿਹਾ ਉਸਦਾ ਬਾਲ-ਮਨ ਆਪਣੇ ਦਿਲ ਦੀ ਧੜਕਣ, ਆਪਣੀਆਂ ਪਲਕਾਂ ਝੁਕਣ ਤੇ ਉਠਣ ਦੀ ਆਹਟ ਵੀ ਸੁਣਨ ਦੇ
31/ਦੀਪਕ ਜੈਤੋਈ