ਕਰਦਾ ਹੈ। ਅਲੰਕਾਰ, ਅਸਲ ਵਿੱਚ ਕਾਵਿ ਦੇ ਸੌਂਦਰਯ ਵਿੱਚ ਵਾਧਾ ਕਰਦਾ ਹੈ ਅਤੇ ਭਾਵ-ਪੂਰਵ ਉਤਮ ਕਵਿਤਾ ਦੀ ਸੁੰਦਰਤਾ ਨੂੰ ਹੋਰ ਵਧਾਉਂਦਾ ਹੈ।38
ਛੰਦ:- ਛੰਦ ਤੋਂ ਭਾਵ ਹੈ ਪ੍ਰਸੰਨਤਾ ਦੇਣ ਵਾਲਾ ਤੱਤ। ਕਵਿਤਾ ਵਿੱਚ ਛੰਦ ਮਨਮੋਹਕ ਸੁਰ ਅਤੇ ਲੈਅ ਪੈਦਾ ਕਰਦਾ ਹੈ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ ਕਵਿਤਾ ਵਿੱਚ ਮਾਤ੍ਰਾ ਜਾਂ ਵਰਣਾਂ ਨੂੰ ਖਾਸ ਵਿਉਂਤ ਨਾਲ ਜੋੜ ਕੇ ਵਜ਼ਨ, ਤੋਲ, ਸੁਰ, ਬਿਸ਼ਰਾਮ ਦਾ ਖਿਆਲ ਰੱਖਦੇ ਹੋਏ ਤੁਕਾਂਤ ਦੇ ਮੇਲ ਨਾਲ ਲੈਅ ਪੈਦਾ ਕਰਨਾ ਹੀ ਛੰਦ ਹੈ।39
ਭਾਸ਼ਾ:- ਭਾਵਾਂ ਦੇ ਪ੍ਰਗਟਾਵੇ ਲਈ ਭਾਸ਼ਾ ਪ੍ਰਮੁੱਖ ਸਾਧਨ ਹੈ। ਇਸ ਰਾਹੀ ਹੀ ਕਾਵਿਮਈ ਅਵਸਥਾ ਪੈਦਾ ਹੁੰਦੀ ਹੈ। 'ਡਾ. ਪ੍ਰੇਮ ਪ੍ਰਕਾਸ਼ ਸਿੰਘ' ਅਨੁਸਾਰ, ਕਾਵਿਭਾਸ਼ਾ ਦਾ ਮਨੋਰਥ ਭਾਵਮਈ ਬਿੰਬਾਂ ਨੂੰ ਉਸਾਰ ਕੇ ਸੁਹਜ-ਸੁੰਦਰਤਾ ਨੂੰ ਪੈਦਾ ਕਰਨਾ ਹੁੰਦਾ ਹੈ ਪਰ ਇਹ ਗੱਲ ਆਮ ਭਾਸ਼ਾ ਵਿੱਚ ਨਹੀਂ ਹੁੰਦੀ ਹੈ।40 ਆਮ ਭਾਸ਼ਾ ਨਾਲੋਂ ਕਾਵਿ ਭਾਸ਼ਾ ਵਿੱਚ ਫ਼ਰਕ ਹੈ। ਕਿਸੇ ਕਾਵਿ ਦੀ ਭਾਸ਼ਾ ਦੀ ਅਮੀਰੀ ਉਸ ਦੀ ਸ਼ਬਦਾਵਲੀ ਦੇ ਭੰਡਾਰ ਉਤੇ ਨਿਰਭਰ ਕਰਦੀ ਹੈ ਜਿਤਨੀ ਸ਼ਬਦਾਵਲੀ ਵਿਸ਼ਾਲ ਹੋਵੇਗੀ, ਉਤਨੀ ਹੀ ਭਾਸ਼ਾ ਅਮੀਰ ਹੋਵੇਗੀ।
ਗੀਤ ਤੇ ਕਵਿਤਾ ਦੀ ਵਿਧਾਮੂਲਕ ਵਿਲੱਖਣਤਾ
ਗੀਤ ਦਾ ਸੰਗੀਤ ਨਾਲ ਇਤਨਾ ਨੇੜੇ ਦਾ ਸਬੰਧ ਹੈ ਕਿ 'ਗੀਤ' ਸ਼ਬਦ ਦੀ ਵਰਤੋਂ, ਇੱਕ ਵਿਸ਼ੇਸ਼ ਕਾਵਿ-ਰੂਪਾਕਾਰ ਅਤੇ ਸੰਗੀਤ ਦੀ ਇੱਕ ਖਾਸ ਤਰਜ਼, ਦੋਹਾਂ ਲਈ ਕਰ ਲਈ ਜਾਂਦੀ ਹੈ, ਸੋ ਗੀਤ ਲਘੂ-ਆਕਾਰ ਦੀ ਉਸ ਪ੍ਰਗੀਤਕ ਰਚਨਾ ਨੂੰ ਕਿਹਾ ਜਾਂਦਾ ਹੈ। ਜਿਸ ਦੀ ਸਿਰਜਣਾ ਸਮੇਂ ਬਾਹਰੀ ਸੰਗੀਤ ਪ੍ਰਤੀ ਸੁਚੇਤ ਰੂਪ ਅਖ਼ਤਿਆਰ ਕੀਤਾ ਜਾਂਦਾ ਹੈ। ਗੀਤ ਇੱਕ ਅਜਿਹੀ ਸੰਗੀਤ ਭਰਪੂਰ ਰਚਨਾ ਹੈ। ਜਿਸ ਨੂੰ ਗਾਏ ਜਾਣ ਵਿੱਚ ਕਿਸੇ ਤਰ੍ਹਾਂ ਦੀ ਅਸੁਵਿਧਾ ਜਾਂ ਕਠਿਨਾਈ ਨਾ ਹੋਵੇ।
ਗੀਤ-ਕਾਵਿ ਸੰਸਾਰ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹੈ। ਗੀਤ ਨੂੰ ਗੇਯ ਰਚਨਾ (ਗਾਉਣਯੋਗ) ਕਹਿਣਾ ਅਤਿਕਥਨੀ ਨਹੀਂ ਹੋਵੇਗਾ। ਇਹ ਵੀ ਕਹਿਣਾ ਇੱਕ ਹੱਦ ਤੱਕ ਠੀਕ ਹੈ ਕਿ ਕਵਿਤਾ ਦਾ ਆਰੰਭ ਗੇਯ ਰਚਨਾ ਤੋਂ ਹੀ ਹੋਇਆ ਸੀ ਅਤੇ ਪ੍ਰਾਚੀਨ ਕਾਲ ਤੋਂ ਹੀ ਪਦ-ਸ਼ੈਲੀ ਨੂੰ ਰਾਗ-ਰਾਗਨੀਆਂ ਤੇ ਸ਼ਾਸਤਰੀ ਤਾਲਾਂ ਵਿੱਚ ਬੰਨ੍ਹ ਕੇ ਰਚਿਆਂ ਜਾਂਦਾ ਸੀ, ਸੋ ਬਾਹਰੀ ਸੰਗੀਤ ਨੂੰ ਧਿਆਨ 'ਚ ਰੱਖ ਕੇ ਕਾਵਿ ਰਚਨਾ ਕਰਨਾ ਕੋਈ ਨਵੀਂ ਗੱਲ ਨਹੀਂ। ਆਧੁਨਿਕ ਸਮੇਂ 'ਚ ਗੀਤ ਅੰਗਰੇਜ਼ੀ ਦੇ ਸਾਹਿਤਕ ਕਾਵਿ ਰੂਪਾਂ ਤੋਂ ਵੀ ਪ੍ਰਭਾਵਿਤ ਹੋਇਆ ਹੈ।
ਜਦੋਂ ਵੀ ਗੀਤਕਾਰ ਗੀਤ ਰਚਨਾ ਕਰਦਾ ਹੈ ਤਾਂ ਉਸ ਨੂੰ ਕਵੀਆਂ ਨਾਲੋਂ ਵਧੇਰੇ ਔਖਾ ਕੰਮ ਕਰਨਾ ਪੈਂਦਾ ਹੈ। ਉਸ ਉਪਰ ਸੰਗੀਤ ਦੀਆਂ ਵੱਡੀਆਂ ਪਾਬੰਦੀਆਂ ਵੀ ਹੁੰਦੀਆਂ ਹਨ। ਜਿਵੇਂ ਕਿ ਉਸ ਉਪਰ ਸ਼ਬਦ-ਚੋਣ ਦੀ ਵੀ ਇੱਕ ਬੰਦਿਸ਼ ਹੁੰਦੀ ਹੈ ਉਹੀ ਸ਼ਬਦਾਂ ਦੀ ਵਰਤੋਂ ਕਰ ਸਕਦਾ ਹੈ ਜਿਨ੍ਹਾਂ ਦਾ ਉਚਾਰਨ ਸੁਰ-ਤਾਲ ਦੇ ਅਨੁਕੂਲ ਹੋਵੇ ਤੇ ਜੋ ਉਸ ਦੀ ਬਹਿਰ ਵਿੱਚ ਫਿੱਟ ਹੋ ਰਿਹਾ ਹੋਵੇ। ਗੀਤ ਹੁੰਦਾ ਹੀ ਗਾਏ ਜਾਣ
56/ਦੀਪਕ ਜੈਤੋਈ