ਪਤਾ ਚੱਲਦਾ ਹੈ ਕਿ 'ਗੀਤ' ਸ਼ਬਦ ਬਹੁਤ ਪੁਰਾਣਾ ਹੈ, ਗੁਰੂ ਸਾਹਿਬ ਵੱਲੋਂ ਵੀ ਕਈ ਥਾਈਂ ਇਸ ਦਾ ਜ਼ਿਕਰ ਹੋ ਚੁੱਕਾ ਹੈ।
ਗਿਆਨ ਵਿਹੁਣਾ ਗਾਵੈ ਗੀਤ41
ਜਾਂ ਫਿਰ
ਗੀਤ ਨਾਦ ਹਰਖ ਚਤੁਰਾਈ42
ਪੰਜਾਬੀ ਸਭਿਆਚਾਰ ਆਪਣੇ ਅੰਦਰ ਗੀਤ ਅਤੇ ਗਾਉਣ ਦੀ ਇੱਕ ਮਹਾਨ ਅਤੇ ਲੰਮੀ ਪਰੰਪਰਾ ਨੂੰ ਸਮੋਈ ਬੈਠਾ ਹੈ। ਪੰਜਾਬ ਦੇ ਅੰਦਰ ਲੋਕ ਗੀਤਾਂ ਦੀ ਬੜੀ ਵਿਸ਼ਾਲ ਅਤੇ ਹਰਮਨ ਪਿਆਰੀ ਪਰੰਪਰਾ ਰਹੀ ਹੈ। ਪੰਜਾਬੀ ਸੱਭਿਆਚਾਰ ਦੇ ਅੰਦਰ ਅਜਿਹਾ ਕੋਈ ਮੌਕਾ ਜਾਂ ਸਥਿਤੀ ਨਹੀ ਜਿਥੇ ਗੀਤ ਪੰਜਾਬੀ ਲੋਕਾਂ ਦੇ ਅੰਗ-ਸੰਗ ਨਾ ਹੋਣ। ਇਸੇ ਕਰਕੇ ਹੀ ਕਿਹਾ ਜਾਂਦਾ ਹੈ ਕਿ ਪੰਜਾਬੀ ਜੰਮਦਾ ਵੀ ਗੀਤਾਂ ਵਿੱਚ ਹੈ, ਜੁਆਨ ਵੀ ਗੀਤਾਂ ਵਿੱਚ ਹੁੰਦਾ ਹੈ ਅਤੇ ਮਰਦਾ ਵੀ ਇਹਨਾਂ ਗੀਤਾਂ ਵਿੱਚ ਹੈ। ਪੰਜਾਬੀ ਸਭਿਆਚਾਰ ਦੇ ਅੰਦਰ ਗੀਤਾਂ ਦੀਆਂ ਇੰਨੀਆਂ ਕਿਸਮਾਂ ਹਨ ਕਿ ਅਜੇ ਤੀਕਰ ਉਨ੍ਹਾਂ ਦਾ ਕੋਈ ਤਾਰਕਿਕ ਨਿਖੇੜਾ ਨਹੀਂ ਹੋ ਸਕਿਆ ਹੈ। ਮਨੁੱਖ ਦੇ ਜੰਮਣ ਦੀਆਂ ਵਧਾਈਆਂ, ਲੋਰੀਆਂ, ਕਿੱਕਲੀ, ਪ੍ਰਿੰਝਣਾਂ ਦੇ ਗੀਤ, ਸੁਹਾਗ, ਸਿੱਠਣੀਆਂ, ਘੋੜੀਆਂ, ਡੋਲੀ ਦੇ ਗੀਤ, ਅਲਾਹੁਣੀਆਂ, ਕੀਰਨੇ ਆਦਿ ਜਿਹੇ ਗੀਤ ਰੂਪਾਂ ਦੀ ਬੜੀ ਵਿਸ਼ਾਲ ਪਰੰਪਰਾ ਹੈ। ਪੰਜਾਬੀ ਗੀਤ-ਕਾਵਿ ਪਰੰਪਰਾ ਉਪਰ ਲੋਕ-ਗੀਤ ਪਰੰਪਰਾ ਦਾ ਖ ਪ੍ਰਭਾਵ ਹੈ ਤੇ ਇਹ ਪ੍ਰਭਾਵ ਸਜਿਹਭਾਵੀ ਹੀ ਹੈ, ਕਿਸੇ ਤਰ੍ਹਾਂ ਥੋਪਿਆ ਨਹੀਂ ਗਿਆ ਸਗੋਂ ਗੀਤਕਾਰਾਂ ਨੇ ਇਹ ਪ੍ਰਭਾਵ ਸਹਿਜ ਸੁਭਾਵਿਕ ਹੀ ਅਪਣਾਇਆ।
ਪੰਜਾਬੀ ਸਾਹਿਤ ਦੀ ਕਿੱਸਾ-ਕਾਵਿ ਪਰੰਪਰਾ ਵਿੱਚ ਵੀ ਗਾਉਣ ਦੀ ਰੀਤ ਪ੍ਰਤੱਖ ਦਿਖਾਈ ਦਿੰਦੀ ਹੈ। ਅੱਜ ਦੇ ਸਮੇਂ ਵੀ ਪੰਜਾਬੀ ਦੇ ਕਿੱਸਿਆਂ ਦੇ ਕੁਝ ਬੰਦ ਅਸੀਂ ਸਹਿਜੇ ਹੀ ਸੁਣ ਲੈਂਦੇ ਹਾਂ। ਪੰਜਾਬੀਆਂ ਨੂੰ ਗਾਉਣ ਦਾ ਜਨੂੰਨ ਹੈ। ਗੱਡੀ ਚਲਾਉਂਦਿਆਂ, ਨਹਾਉਂਦਿਆਂ, ਸਫਰ 'ਚ ਇੱਕਲੇ ਬੈਠਿਆਂ ਅਕਸਰ ਹੀ ਮਨੁੱਖ ਗੁਣ-ਗੁਨਾਉਣ ਲਗ ਪੈਂਦਾ ਹੈ। ਪੰਜਾਬ ਖੇਤੀ ਪ੍ਰਧਾਨ ਹੈ, ਇਸ ਲਈ ਕਿਸਾਨ ਵੀ ਖੇਤਾਂ ਵਿੱਚ ਹੇਕਾਂ ਲਾਉਂਦੇ ਮਿਲ ਜਾਂਦੇ ਹਨ। ਔਰਤਾਂ ਦੁੱਧ ਰਿੜ੍ਹਕਦੀਆਂ, ਮੁਟਿਆਰਾਂ ਤਿੰਝਣਾਂ 'ਚ ਚਰਖਾ ਕੱਤਦੀਆਂ, ਬੱਚੇ ਖੇਡਦਿਆਂ ਤੇ ਬਜ਼ੁਰਗ ਸੱਥ ਵਿੱਚ ਬੈਠਿਆਂ, ਅਕਸਰ ਹੀ ਕੋਈ ਨਾ ਕੋਈ ਗੀਤ ਛੋਹ ਲੈਂਦੇ ਹਨ। ਇਹ ਸ਼ੌਕ ਪੰਜਾਬੀਆਂ ਦਾ ਸਭ ਤੋਂ ਨਿਆਰਾ ਹੈ। ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਤੇ ਗੀਤ ਨਾ ਹੋਣ ਤਾਂ ਖੁਸ਼ੀ ਫਿੱਕੀ-ਫਿੱਕੀ ਜਿਹੀ ਜਾਪਦੀ ਹੈ।
ਗੀਤ ਕਾਵਿ ਨੂੰ ਆਧੁਨਿਕ ਸਮੇਂ ਵਿੱਚ ਹੀ ਇੱਕ ਵਿਸ਼ਿਸ਼ਿਟ ਸਾਹਿਤਕ ਰੂਪ ਵਜੋਂ ਮਾਨਤਾ ਪ੍ਰਾਪਤ ਹੋਈ ਹੈ। ਆਧੁਨਿਕ ਯੁੱਗ ਵਿੱਚ ਹੀ ਗੀਤ ਆਪਣੀ ਇੱਕ ਵਿਲੱਖਣ ਦਿੱਖ ਤੇ ਨੁਹਾਰ ਪ੍ਰਗਟ ਕਰਦਾ ਹੈ। ਬੇਸ਼ੱਕ ਗੀਤ ਦੀ ਇੱਕ ਲੰਮੀ ਪਰੰਪਰਾ ਸਾਡੇ ਸੱਭਿਆਚਾਰ ਵਿੱਚ ਦਿਖਾਈ ਦਿੰਦੀ ਹੈ। ਪਰ ਆਧੁਨਿਕ ਯੁੱਗ ਵਿੱਚ ਵਿਦਵਾਨਾਂ ਨੇ ਇਸ ਨੂੰ ਸੰਰਚਨਾ ਦੇ ਆਧਾਰ 'ਤੇ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।
59/ਦੀਪਕ ਜੈਤੋਈ