ਸਮੱਗਰੀ 'ਤੇ ਜਾਓ

ਪੰਨਾ:ਦੀਪਕ ਜੈਤੋਈ – ਜੀਵਨ ਤੇ ਗੀਤ ਕਲਾ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਗੀਤ ਦਾ ਸਰੂਪ ਕਿਹੋ ਜਿਹਾ ਹੈ ਇਸ ਦੀ ਦਿੱਖ ਕਿਹੋ ਜਿਹੀ ਹੈ, ਇਸਦੇ ਕਿਹੜੇ-ਕਿਹੜੇ ਵਿਸ਼ੇ ਹਨ, ਇਹ ਇੱਕ ਸੋਚਸ਼ੀਲ ਮੁੱਦਾ ਹੈ। ਇਸ ਲਈ ਅਸੀਂ ਪੰਜਾਬੀ ਗੀਤ ਕਾਵਿ ਨੂੰ ਤਿੰਨ ਭਾਗਾਂ ਵਿੱਚ ਵੰਡ ਕੇ ਇਸ ਗੱਲ ਉਪਰ ਸੰਖੇਪ ਜਿਹੀ ਚਰਚਾ ਕਰਾਂਗੇ।

- ਉਤੱਮ ਗੀਤ
- ਮੱਧਮ ਗੀਤ
- ਨਿਮਨ ਗੀਤ

ਉਤੱਮ ਗੀਤ- ਹਰੇਕ ਗਾਇਆ ਜਾਣ ਵਾਲਾ ਗੀਤ ਉਤੱਮ ਗੀਤ ਨਹੀਂ ਹੁੰਦਾ। ਅੱਜ ਦਾ ਦੌਰ ਪੌਪ ਮਿਊਜ਼ਿਕ ਦਾ ਹੈ ਤੇ ਪੌਪ ਮਿਊਜ਼ਿਕ ਦੌਰ ਵਿੱਚਲਾ ਹਰੇਕ ਪਾਪੂਲਰ ਗੀਤ ਉਤੱਮ ਗੀਤ ਨਹੀ। ਉਤੱਮ ਗੀਤ ਵਿੱਚ ਜ਼ਿੰਦਗੀ ਦੇ ਚਲਦੇ-ਉਛਲਦੇ ਜਜ਼ਬਿਆਂ ਦੀ ਰੰਗੀਲੀ ਹੇਕ ਅਤੇ ਗਮਗੀਨ ਹੂਕ ਹੁੰਦੀ ਹੈ। ਅਜਿਹੇ ਗੀਤ ਸੁਣਦਿਆਂ ਪੜ੍ਹਦਿਆਂ ਸ੍ਰੋਤੇ/ਪਾਠਕ ਦੇ ਮਨ ਵਿੱਚ ਆਤਮਿਕ ਪਵਿੱਤਰਤਾ ਅਤੇ ਇੱਕ ਸਾਰਥਕ ਹੁਲਾਰਾ ਪੈਦਾ ਹੁੰਦਾ ਹੈ। ਅਜਿਹੇ ਗੀਤਾਂ ਵਿੱਚ ਕਾਮੁਕ ਭਾਵਨਾਵਾਂ ਨੂੰ ਉਤੇਜਿਤ ਕਰਨ ਦੀ ਹਿੰਮਤ ਨਹੀਂ ਹੁੰਦੀ, ਸਗੋਂ ਇਹ ਤਾਂ ਮਨੁੱਖੀ ਭਾਵਨਾਵਾਂ ਦਾ ਇੱਕ ਸਿਹਤਮੰਦ ਵਿਰੇਚਨ ਹੁੰਦਾ ਹੈ, ਜਿਸ ਤੋਂ ਇੱਕ ਉਚੇਰੀ ਭਾਵੁਕ ਪ੍ਰੇਰਨਾ ਮਿਲਦੀ ਹੈ। ਅਜਿਹੇ ਗੀਤ ਸੁਣਦਿਆਂ/ਪੜ੍ਹਦਿਆਂ, ਸ੍ਰੋਤਾ/ਪਾਠਕ ਅਸ਼-ਅਸ਼ ਕਰ ਉਠਦਾ ਹੈ। ਇਹਨਾਂ ਗੀਤਾਂ ਵਿੱਚ ਆਰਥਿਕਤਾ, ਇਤਿਹਾਸਕਤਾ, ਰੁਮਾਂਟਿਕਤਾ ਅਤੇ ਸੇਧਮਈ ਵਰਤਾਰੇ ਦਾ ਪ੍ਰਗਟਾਅ ਹੁੰਦਾ ਹੈ। ਉਤੱਮ ਗੀਤ ਇਹਨਾਂ ਸਾਰੇ ਵਿਸ਼ਿਆਂ ਨੂੰ ਆਧਾਰ ਬਣਾਉਂਦੇ ਹਨ, ਜਿਵੇਂ ਆਰਥਿਕਤਾ ਨਾਲ ਸਬੰਧਤ ਕੁਝ ਗੀਤ ਹੇਠਾਂ ਅੰਕਿਤ ਕੀਤੇ ਗਏ ਹਨ:-

-ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ,
ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ,
ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ43

- ਕਦੇ ਮੋਟਰ ਸੜ ਗਈ ਕਦੇ ਬੋਰ ਖੜ੍ਹ ਗਿਆ
ਕਦੇ ਪੈਂਦਾ ਸੋਕਾ, ਕਦੇ ਸਭ ਕੁਝ ਹੜ੍ਹ ਗਿਆ
ਕਿਸ਼ਤਾਂ ਬੈਂਕ ਦੀਆਂ ਟੁੱਟ ਗਈਆਂ, ਆ ਗਿਆ ਚੜ੍ਹ ਕੇ ਥਾਣਾ
ਜੱਟ ਦੀ ਜੂਨ ਬੁਰੀ ਤੜਪ-ਤੜਪ ਮਰ ਜਾਣਾ।44

- ਵਤਨੀਂ ਤੇਰੀ ਮਾਂ ਰਹਿੰਦੀ ਏ, ਮਮਤਾ ਵਾਲੀ ਛਾਂ ਰਹਿੰਦੀ ਏ
ਭੈਣ ਭਾਈ ਤੇ ਬਾਪ ਨੂੰ ਮਿਲ ਜਾ, ਬਾਪ 'ਚ ਥੋੜੀ ਜਾਂ ਰਹਿੰਦੀ ਏ
ਦੌਲਤ ਪਿਛੇ ਭੱਜਦੇ ਦਿਲ ਨੂੰ ਕੋਰਾ ਦੇ ਦੇ ਜੁਆਬ45

60/ਦੀਪਕ ਜੈਤੋਈ