ਐਵਾਰਡ, ਪੰਜਾਬੀ ਸਾਹਿਤ ਅਕੈਡਮੀ ਐਵਾਰਡ, ਪ੍ਰੋ. ਮੋਹਨ ਸਿੰਘ ਐਵਾਰਡ, ਮੁਜ਼ਰਿਮ ਦਸੂਹੀ ਐਵਾਰਡ, ਬਾਬੂ ਫਿਰੋਜ਼ਦੀਨ ਸ਼ਰਫ ਐਵਾਰਡ, ਸੰਪੂਰਨ ਸਿੰਘ ਝਲਾ ਐਵਾਰਡ ਆਦਿ ਝੋਲੀ ਵਿੱਚ ਪਏ। ਆਪ ਜੀ ਦੀ ਤਰਸਯੋਗ ਆਰਥਿਕ ਸਥਿਤੀ ਵੇਖਦੇ ਬਾਦਲ ਸਰਕਾਰ ਨੇ ਪੰਜਾਹ ਹਜ਼ਾਰ ਰੁਪਏ ਅਤੇ ਕੈਪਟਨ ਸਰਕਾਰ ਨੇ ਇੱਕ ਲੱਖ ਰੁਪਏ ਦੇ ਕੇ ਸਨਮਾਨਿਆ।
ਸਾਹਿਤ ਬਾਰੇ ਗੱਲ ਕਰਦਿਆਂ ਉਹ ਜਦ ਵੀ ਕਵਿਤਾ ਦੀ ਗੱਲ ਕਰਦਾ ਹੈ ਤਾਂ ਪੂਰੇ ਜੋਸ਼ ਵਿੱਚ ਆ ਕੇ ਕਹਿੰਦਾ ਹੈ ਕਿ ਪੰਜਾਬੀ ਸੁਰ-ਸ਼ਿੰਗਾਰ ਦੀ ਬੋਲੀ ਹੈ। ਕਵਿਤਾ ਤੇ ਸੰਗੀਤ ਰੂਹ ਤੇ ਜਿਸਮ ਹਨ ਤੇ ਜਿਸਮ ਬਿਨਾਂ ਰੂਹ ਪ੍ਰਗਟ ਨਹੀਂ ਹੋ ਸਕਦੀ। ਸ਼ਾਇਰੀ ਤਾਂ ਰੱਬੀ ਦਾਤ ਹੈ। ਇਹ ਧੱਕੇ ਨਾਲ ਨਹੀਂ ਆਉਂਦੀ ਪਰ ਹਰ ਸ਼ਾਇਰ ਵਿਦਵਾਨ ਜ਼ਰੂਰ ਹੁੰਦਾ ਹੈ। ਕਵਿਤਾ ਲਿਖੀ ਨਹੀ ਜਾਂਦੀ, ਲਿਖ ਹੋ ਜਾਂਦੀ ਹੈ। ਖੁੱਦਾਰੀ, ਸਪਸ਼ਟਤਾ ਤੇ ਸਾਦਗੀ ਸ਼ਾਇਰ ਦੇ ਵਿਅਕਤਿੱਤਵ ਦੇ ਵਿੱਲਖਣ ਜੁਜ਼ ਹਨ।
ਜਨਾਬ ਦੀਪਕ ਜੈਤੋਈ ਲੋਹੜੇ ਦਾ ਗੀਤਕਾਰ ਪਹਿਲਾ ਸੀ ਤੇ ਚੋਟੀ ਦਾ ਗ਼ਜ਼ਲਗੋ ਪਿੱਛੋਂ। ਕਿਸੇ ਸਮੇਂ ਉਸਦੇ ਗੀਤਾਂ ਦੀਆਂ ਧੁਨਾਂ ਅੰਬਰਾਂ ਤੱਕ ਫੈਲਦੀਆਂ ਰਹੀਆਂ ਹਨ। ਉਸ ਦਾ ਗੀਤ ਜੋ ਉਸਨੇ ਆਪਣੀ ਵੱਡੀ ਬੇਟੀ ਦੇ ਵਿਆਹ ਸਮੇਂ ਲਿਖਿਆ ਸੀ, ਅੱਜ ਤੱਕ ਗੂੰਜਾਂ ਪਾ ਰਿਹਾ ਹੈ:
ਚਾਰ ਦਿਨ ਮੌਜਾਂ ਮਾਣਕੇ ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ,
ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ57
ਦੀਪਕ ਦੀਆਂ ਸਿਰਕੱਢ ਵਿਅਕਤੀਆਂ ਨਾਲ ਆੜੀਆਂ ਸਨ। ਉਹ ਭਾਰਤ ਦੇ ਸਾਬਕਾ ਪ੍ਰਧਾਨ-ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਬਹੁਤ ਕਰੀਬੀ ਦੋਸਤ ਸੀ। ਦੋਵੇਂ ਕਈ ਮੁਸ਼ਾਇਰਿਆਂ ਵਿੱਚ ਸ਼ਾਮਲ ਹੁੰਦੇ ਸਨ। ਪਰ ਆਪਣੀ ਦੋਸਤੀ ਦਾ ਕਦੇ ਵੀ ਉਸਨੇ ਫਾਇਦਾ ਨਹੀਂ ਉਠਾਇਆ। ਸ਼ਾਇਦ ਤਾਂ ਹੀ ਉਸਨੇ ਲਿਖਿਆ ਸੀ ਕਿ:
ਵਾਜਪਾਈ ਹੈ ਯਾਰ ਵਜ਼ੀਰੇ- ਆਜ਼ਮ,
ਪਰ ਮੇਰੇ ਹੇਠਾਂ ਜੁੱਲੀ ਉਤੇ ਭੂਰੀ ਹੈ58
ਵੇਖਣ ਵਿੱਚ ਆਇਆ ਹੈ ਕਿ ਆਮ ਤੌਰ ਤੇ ਇਲਮੇ ਅਰੂਜ਼ ਦੇ ਮਾਹਿਰ ਖੁਦ ਉਚ ਪਾਏ ਦੇ ਸ਼ਾਇਰ ਨਹੀ ਹੁੰਦੇ ਪਰ ਇਹ ਗੱਲ ਦੀਪਕ ਜੈਤੋਈ 'ਤੇ ਲਾਗੂ ਨਹੀਂ ਹੁੰਦੀ। ਨਿਪੁੰਨ ਅਰੂਜ਼ੀਏ ਹੋਣ ਦੇ ਨਾਲ ਨਾਲ ਉਹ ਅਜ਼ੀਮ ਸ਼ਾਇਰ ਵੀ ਸਨ। ਉਨ੍ਹਾਂ ਦੀ ਸ਼ਾਇਰੀ ਵਿੱਚ ਇੱਕ ਨਹੀਂ ਅਨੇਕਾਂ ਸੁੰਦਰ ਰੰਗ ਹਨ। ਸ਼ੋਖੀ, ਰੰਗੀਨੀ, ਇਸ਼ਕ-ਮਜ਼ਾਜੀ, ਇਸ਼ਕ-ਹਕੀਕੀ, ਸੂਫ਼ੀਆਨਾ, ਰਮਜਾਂ, ਦਾਰਸ਼ਨਿਕਤਾ, ਗਹਿਰਾਈ, ਵਿਅੰਗ, ਚੋਟ, ਜ਼ਮਾਨੇ ਦੀ ਤਲਖ ਹਕੀਕਤ, ਸਭ ਕੁਝ ਉਹਨਾਂ ਦੀਆਂ ਗ਼ਜ਼ਲਾਂ ਵਿੱਚ ਸਮੋਇਆ ਹੋਇਆ ਹੈ। ਗ਼ਜ਼ਲ ਕੀ ਹੈ? ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਤੇ ਇਸ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਹਨ? ਇਸ ਬਾਰੇ ਦੀਪਕ ਜੈਤੋਈ ਜੀ ਨੇ ਲਿਖਿਆ ਹੈ:-
67/ਦੀਪਕ ਜੈਤੋਈ