ਨਾਦ ਬਿੰਬ ਦਾ ਬੋਧ ਸ਼੍ਰਵਣ ਇੰਦਰੀ ਜ਼ਰੀਏ ਹੁੰਦਾ ਹੈ। ਗੀਤ ਕਾਵਿ ਵਿੱਚ ਨਾਦ ਬਿੰਬ ਦਾ ਖਾਸਾ ਮਹੱਤਵ ਹੈ। ਸੰਗੀਤ ਕਲਾ ਦੀਆਂ ਧੁਨੀਆਂ ਅਜਿਹੇ ਹੀ ਬਿੰਬਾਂ ਦੇ ਘੇਰੇ ਵਿੱਚ ਆਉਂਦੀਆਂ ਹਨ। ਕਾਵਿ ਦੇ ਖੇਤਰ ਵਿੱਚ ਨਾਦ ਬਿੰਬ ਧੁਨੀ-ਕਲਪਨਾ ਤੋਂ ਉਤਪੰਨ ਹੁੰਦੀ ਹੈ। ਧੁਨੀ ਕਲਪਨਾ ਤੋਂ ਭਾਵ ਅਜਿਹੀ ਕਲਪਨਾ ਤੋਂ ਹੈ ਜੋ ਸਰੋਤੇ/ਪਾਠਕ ਵੱਲੋਂ ਸੁਣੇ ਜਾਂ ਪੜ੍ਹੇ ਜਾਣ ਤੋਂ ਪਹਿਲਾਂ ਹੀ ਉਸਦੇ ਮਨ ਵਿੱਚ ਸੁਹਿਰਦਤਾ ਪੂਰਵਕ ਸਿਰਜਿਤ ਹੋਈ ਹੋਵੇ। ਧੁਨੀ-ਕਲਪਨਾ ਨਾਲ ਭਰਪੂਰ ਭਾਸ਼ਾ ਵਿੱਚ ਇੱਕ ਪ੍ਰਕਾਰ ਦੀ ਸ਼ਕਤੀ ਹੁੰਦੀ ਹੈ ਜਿਹੜੀ ਪਾਠਕ-ਸ੍ਰੋਤੇ ਨੂੰ ਕੀਲ ਲੈਂਦੀ ਹੈ। ਦੀਪਕ ਜੈਤੋਈ ਹੁਰਾਂ ਦੇ ਗੀਤਾਂ ਵਿੱਚ ਇਸ ਦਾ ਵੀ ਵਰਨਣ ਮਿਲਦਾ ਹੈ:-
- ਇਸ਼ਕ ਦੇ ਨਗਮੇਂ ਸੁਣਾਓ, ਗੀਤ ਗਾਓ ਪਿਆਰ ਦੇ48
- ਪਿੰਡ ਖੇੜੇ ਜਾ ਕੇ ਸੀ-ਜੱਟ ਨੇ ਘਰ ਘਰ ਨਾਦ ਵਜਾਇਆ,
ਇਹ ਇਸ਼ਕ ਨਮਾਣਾ ਨੀ! ਰਾਸ ਨਾ ਆਇਆ49
- ਕਿਉਂ ਮੈਂ ਕੂਕਾਂ-ਕਿਉਂ ਮੈਂ ਰੋਵਾਂ-ਕਿਉਂ ਤੇਰੀ ਮਸ਼ਕੂਰ ਨਾ ਹੋਵਾਂ50
- ਮੈਂ ਛਣ-ਛਣ ਕਰਦੀ ਫਿਰਾਂ ਪੰਜੇਬਾਂ ਪਾ ਕੇ ਨੀਂ51
ਗੰਧ-ਬਿੰਬ:- ਗੰਧ ਬਿੰਬ ਦਾ ਬੋਧ ਸੁੰਘਣ ਇੰਦਰੀ ਭਾਵ-ਨੱਕ ਰਾਹੀਂ ਹੁੰਦਾ ਹੈ। ਸੰਵੇਦਨਾ ਦੀ ਦ੍ਰਿਸ਼ਟੀ ਤੋਂ ਗੰਧ ਦਾ ਮਹੱਤਵ ਅਧਿਕ ਹੁੰਦਾ ਹੈ। ਗੰਧ ਬਿੰਬ ਵੱਲ ਦ੍ਰਿਸ਼ਟੀ ਉਹਨਾਂ ਕਵੀਆਂ ਦੀ ਜਾਂਦੀ ਹੈ, ਜਿਨ੍ਹਾਂ ਦੀ ਗ੍ਰਹਿਣਸ਼ੀਲਤਾ ਤੀਬਰ ਅਤੇ ਸੰਵੇਦਨਾ ਬਹੁਤ ਹੀ ਕੋਮਲ ਹੁੰਦੀ ਹੈ। ਆਮ ਤੌਰ ਤੇ ਇਸ ਬਿੰਬ ਦੀ ਵਰਤੋਂ ਬਹੁਤ ਹੀ ਘੱਟ ਹੋਈ ਮਿਲਦੀ ਹੈ। ਵਧੇਰੇ ਕਰਕੇ ਫੁੱਲਾਂ ਦੀ ਖੁਸ਼ਬੋ ਦੀ ਅਨੁਭੂਤੀ ਵਾਲੇ ਬਿੰਬ ਹੀ ਹੁੰਦੇ ਹਨ, ਜਿਵੇਂ ਦੀਪਕ ਜੈਤੋਈ ਨੇ ਵੀ ਅਜਿਹੇ ਹੀ ਬਿੰਬ ਸਿਰਜੇ ਹਨ:-
- ਮੇਰੇ ਹਾਸੇ 'ਚੋਂ ਖੁਸ਼ਬੋਆ ਕਿਰ-ਕਿਰ ਜਾਣ ਕੁੜੇ52
- ਜਦ ਅਸਮਾਨ ਤੇ ਖਿਲਰੇ ਧੂੰਆਂ-ਚੌਗਿਰਦਾ ਘੇਰਨ ਬਦਬੂਆ
ਜ਼ੁਲਫ਼ਾਂ ਦੀ ਖੁਸ਼ਬੂ ਬਿਖਰਾਵੇਂ53
- ਮੰਨਿਆ ਜਵਾਨੀ ਨਾ ਸਹਾਰਦੀ ਪਾਬੰਦੀਆਂ
ਫੁਲਾਂ ਵਿੱਚੋਂ ਆਉਂਦੀਆਂ ਈ ਹੁੰਦੀਆਂ ਸੁਗੰਧੀਆਂ54
- ਤੇਰੇ ਹਾਸੇ 'ਚੋਂ ਖੁਸ਼ਬੋਆਂ ਕਿਰ-ਕਿਰ ਪੈਣ ਕੁੜੇ55
ਸਵਾਦ ਬਿੰਬ:- ਅਜਿਹੇ ਬਿੰਬਾਂ ਦਾ ਸਬੰਧ ਜੀਭ ਨਾਲ ਹੁੰਦਾ ਹੈ, ਜੋ ਖੱਟੇ, ਮਿੱਠੇ, ਸਲੂਣੇ, ਕੋੜੇ ਆਦਿ ਸਵਾਦਾਂ ਦਾ ਅਨੁਭਵ ਕਰਦੀ ਹੈ। ਸਾਹਿਤ ਵਿੱਚ ਇਸ ਦੀ ਵਰਤੋਂ ਘੱਟ ਹੋਈ ਹੈ। ਕਿਉਂਕਿ ਇਨ੍ਹਾਂ ਦਾ ਇੰਦਰਿਆਵੀਂ ਬੋਧ ਦੂਜਿਆਂ ਨਾਲੋਂ ਸਥੂਲ ਹੁੰਦਾ ਹੈ:-
- ਸ਼ਹਿਤ ਡਿੱਗ ਪਿਆ ਜਾਣੋਂ ਗੁੰਗੇ ਦੀ ਜ਼ੁਬਾਨ ਤੇ56
- ਮੱਛੀ ਦੀ ਥਾਂ ਉਸ ਨੇ ਸੀ, ਚੀਰ ਕੇ ਪੱਟ ਦਾ ਮਾਸ ਖੁਆਇਆ57
ਸਪਰਸ਼ ਬਿੰਬ:- ਡਾ. ਦਲੀਪ ਸਿੰਘ ਦੀਪ ਅਨੁਸਾਰ, "ਇਸ ਦਾ ਇੰਦਰਿਆਵੀ ਬੋਧ ਸਭ ਤੋਂ ਅਧਿਕ ਪ੍ਰਤੱਖ ਅਤੇ ਸਥੂਲ ਹੁੰਦਾ ਹੈ। ਤਪਸ਼, ਨਿੱਘ, ਠੰਡ, ਤਲਖੀ,
87/ਦੀਪਕ ਜੈਤੋਈ