ਕੌੜਾ ਸੱਚ ਉਦੋਂ ਉਜਾਗਰ ਹੁੰਦਾ ਹੈ, ਜਦੋਂ ਨਵੀਂ ਵਿਆਹੀ ਦੇ ਹੱਥੋਂ ਅਜੇ ਚੂੜਾ ਵੀ ਨਹੀ ਉਤਰਿਆ ਹੁੰਦਾ ਜਾਂ ਅਜੇ ਹੱਥਾਂ ਵਾਲੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀ ਹੋਇਆ ਹੁੰਦਾ। 'ਜਠਾਣੀ' ਘਰ ਵਿੱਚ ਆਪਣੀ ਆਪਣੀ ਸਰਦਾਰੀ ਦੀ ਇਛੁੱਕ ਹੁੰਦੀ ਹੈ, ਇਸੇ ਲਈ ਉਹ ਨਵੀਂ ਆਈ ਨੂੰ ਆਉਂਦਿਆਂ ਹੀ ਕੰਮੀਂ-ਕਾਰੀ ਲਾ ਦਿੰਦੀ ਹੈ, ਇਨ੍ਹਾਂ ਬਾਰੇ ਹੀ ਦੀਪਕ ਦੀ ਕਲਮ ਲਿਖਦੀ ਹੈ ਕਿ:
ਮਹਿੰਦੀ ਵਾਲੇ ਹੱਥਾਂ ਨਾਲ ਗੋਹਾ ਪੈਂਦਾ ਪੱਥਣੈਂ
ਖੌਰੇ ਇਹ ਕਲੇਸ਼ ਕਿੱਦੇਂ ਸਾਡੇ ਗਲੋਂ ਲੱਥਣੈਂ,
ਪੀਲਾ-ਪੀਲਾ ਹੋਇਆ, ਚੂੜਾ ਰੱਤਾ ਨੀ ਜਠਾਣੀਏ।65
ਨਵੀਂ ਵਿਆਹੀ ਆਪਣੀਆਂ ਸਾਰੀਆਂ ਸੱਧਰਾਂ ਨੂੰ ਮਾਰ ਦਿੰਦੀ ਹੈ ਤੇ ਘਰ ਦੇ ਕੰਮੀ-ਕਾਜੀਂ ਜੁੱਟ ਜਾਂਦੀ ਹੈ। ਇਹਨਾਂ ਕੰਮਾਂ-ਕਾਰਾਂ ਵਿੱਚ ਉਲਝੀ ਹੋਈ ਦਾ ਬਾਹਰ ਦੀ ਦੁਨੀਆਂ ਨਾਲ ਕੋਈ ਵਾਹ-ਵਾਸਤਾ ਨਹੀਂ ਰਹਿੰਦਾ ਬਸ ਘਰ ਦੇ ਚੁੱਲੇ ਨੂੰ ਮਘਦਾ ਰੱਖਣਾ ਹੀ ਇੱਕੋ-ਇੱਕ ਕਾਰਜ ਰਹਿ ਜਾਂਦਾ ਹੈ ਜੋ ਨਿਤਨੇਮ ਬਣ ਨਿਬੜਦਾ ਹੈ। ਅਜਿਹੇ ਸਮੇਂ ਹੀ ਜਦੋਂ ਮਰਦੀਆਂ ਜਾ ਰਹੀਆਂ ਸੱਧਰਾਂ ਨੂੰ ਕੋਈ ਥੋੜ੍ਹਾ ਜਿਹਾ ਤੁਣਕਾ ਵੀ ਮਾਰਦਾ ਹੈ ਤਾਂ ਉਸ ਦੀਆਂ ਅਸੀਮ ਭਾਵਨਾਵਾਂ ਆਪ ਮੁਹਾਰੇ ਵੇਗ ਵਿੱਚ ਵਹਿ ਟੁਰਦੀਆਂ ਹਨ। ਅਜਿਹੇ ਹੀ ਆਪ ਮੁਹਾਰੇ ਵੇਗ ਬਾਰੇ ਦੀਪਕ ਜੈਤੋਈ ਲਿਖਦਾ ਹੈ:=
ਆਇਆ ਪਿੰਡ ਵਿੱਚ ਸੁਣੀਂਦੈ ਵਣਜਾਰਾ, ਨੀ ਸਦ ਲਿਆ ਨਨਾਣਾਂ ਰਾਣੀਏ,
ਆਪੇ ਸਾਂਭ ਲਊਂ ਮੈਂ ਕੰਮ-ਧੰਦਾ ਸਾਰਾ, ਨੀ ਸਦ ਲਿਆ ਨਨਾਣੇਂ ਰਾਣੀਏਂ।66
ਬੇਗਾਨੀ ਧੀ ਨੂੰ ਇੱਕ ਇਹ ਵੀ ਚਿੰਤਾ ਹੁੰਦੀ ਹੈ ਕਿ ਸਹੁਰੇ ਘਰ ਵਿੱਚ ਉਸ ਦੀ ਸੁਣਨ ਵਾਲਾ ਕੋਈ ਨਹੀਂ, ਉਹ ਆਪ-ਮੁਹਾਰੀ ਨਹੀਂ ਬਣ ਸਕਦੀ, ਇਸੇ ਲਈ ਉਹ ਆਪਣੀਆਂ ਭਾਵਨਾਵਾਂ ਦੀ ਪੂਰਤੀ ਲਈ ਆਪਣੀ ਨਨਾਣ ਦਾ ਪੱਲਾ ਫੜਦੀ ਹੈ ਕਿਉਂਕਿ ਨਨਾਣ ਘਰ ਦੀ ਲਾਡਲੀ ਹੈ ਤੇ ਲਾਡਲੀ ਨੂੰ ਕਿਸੇ ਨੇ ਕੁਝ ਵੀ ਪੁੱਛਣਾਕਹਿਣਾ ਨਹੀਂ ਹੁੰਦਾ, ਇਸੇ ਲਈ ਜਦੋਂ ਪਿੰਡ ਵਿੱਚ ਵਣਜਾਰਾ ਆਉਂਦਾ ਹੈ ਤਾਂ ਉਹ ਨਨਾਣ ਨੂੰ ਮੂਹਰੇ ਕਰਦੀ ਹੈ।
ਵਿਆਹ ਮਗਰੋਂ ਕੁੜੀ ਜਦੋਂ ਕਦੇ ਸਾਲ-ਛਿਮਾਹੀਂ ਆਪਣੇ ਪੇਕੇ ਘਰ ਪਹੁੰਚਦੀ ਹੈ ਤਾਂ ਸਾਰੀਆਂ ਸਹੇਲੀਆਂ ਇਕੱਠੀਆਂ ਹੋ ਜਾਂਦੀਆਂ ਹਨ, ਮਿਲਦੀਆਂ ਹਨ, ਗੱਲਾਂ ਕਰਦੀਆਂ ਹਨ, ਪਰ ਧੀ ਜਿਆਦਾ ਸਮਾਂ ਆਪਣੀ ਮਾਂ ਕੋਲ ਹੀ ਬਤੀਤ ਕਰਦੀ ਹੈ, ਆਪਣੀ ਮਾਂ ਨਾਲ ਉਹ ਸਾਰੀਆਂ ਗੱਲਾਂ ਕਰਦੀ ਹੈ ਜਿਹੜੀਆਂ ਸਹੁਰੇ ਘਰ ਵਿੱਚ ਕਿਸੇ ਨਾਲ ਨਹੀ ਕਰ ਪਾਉਂਦੀ। ਆਪਣੇ ਢੋਲ-ਮਾਹੀ ਦੀਆਂ ਗੱਲਾਂ, ਸੱਸ-ਸਹੁਰੇ ਦੀਆਂ ਗੱਲਾਂ, ਜੇਠ-ਜਠਾਣੀ ਦੀਆਂ ਗੱਲਾਂ, ਦਿਉਰ-ਭਰਜਾਈ ਦੀਆਂ ਗੱਲਾਂ, ਭਾਵ ਕਿ ਹਰ ਨਿੱਕੀ ਤੋਂ ਨਿੱਕੀ ਗੱਲ ਆਪਣੀ ਮਾਂ ਨਾਲ ਕਰਦੀ ਹੈ। ਮਾਵਾਂ-ਧੀਆਂ ਬੈਠ ਕੇ ਦੁੱਖ-ਸੁੱਖ ਫੋਲਦੀਆਂ ਹਨ। ਸਹੇਲੀਆਂ ਆਉਂਦੀਆਂ ਹਨ, ਮੁੜ ਜਾਂਦੀਆਂ ਹਨ ਪਰ ਧੀ ਆਪਣੀ ਮਾਂ ਕੋਲ ਹੀ ਬੈਠੀ ਰਹਿੰਦੀ ਹੈ ਕਿਉਂਕਿ ਅਜੇ ਗੱਲਾਂ ਮੁੱਕੀਆਂ ਨਹੀ ਹੁੰਦੀਆਂ। ਸਹੇਲੀਆਂ ਤ੍ਰਿੰਜਣਾਂ ਦਾ ਚਰਖਾ ਕੱਤਣ ਵਾਸਤੇ ਬੁਲਾਉਂਦੀਆਂ, ਜਿਥੇ
90/ਦੀਪਕ ਜੈਤੋਈ