ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/104

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਚਸ਼ਮਿ ਮਸ੍ਤੇ ਤੋ ਕਿ ਇਮ ਰੋਜ਼ ਖੁਮਾਰੇ ਦਾਰਦ॥

ਦਾਨਮ-ਜਾਣਦਾ ਹਾਂ ਮੈਂ। ਜਹਾਂ-ਜਹਾਨ, ਲੋਕ। ਖਾਹਦ ਰੇਖਤ-ਕਰ ਦੇਵੇਗੀ। ਚਸ਼ਮਿ-ਅੱਖ਼। ਖੁਮਾਰੇ-ਮਸਤੀ। ਦਾਰਦ-ਰਖਦੀ ਹੈ।

ਅਰਥ—ਹੇ ਸ਼ੋਖ! ਮੈਂ ਜਾਣਦਾ ਹਾਂ, ਜੋ ਦੋਹਾਂ ਲੋਕਾਂ ਦਾ ਖੂਨ ਕਰ ਦੇਵੇਗੀ। (ਕਿਉਂਕਿ)ਤੇਰੀ ਮਸਤ ਅੱਖ,ਅਜ ਦੇ ਦਿਨ ਮਸਤੀ ਰਖਦੀ ਹੈ।

ਦਾਮਨੇ ਚਸ਼ਮਿ ਮਰਾ ਖੂਨੇ ਜਿਗਰ ਰੰਗੀਂ ਕਰਦ॥
ਦਿਲੇ ਦੀਵਾਨਾ ਏ ਮਾਂ ਤੁਰਫਾ ਬਹਾਰੇ ਦਾਰਦ॥

ਦਾਮਨੇ-ਪਲੇ ਨੇ, ਕਪੜੇ ਦੀ ਕੰਨੀ ਨੇ। ਚਸ਼ਮਿ-ਅੱਖ ਦੇ। ਮਰਾ-ਮੇਰੇ। ਖੂਨੇ-ਲਹੂ ਨੇ। ਰੰਗੀਂ-ਰੰਗੀਨ, ਰੰਗ ਵਾਲਾ (ਭਾਵ-ਲਾਲ)। ਕਰਦ-ਕਰ ਦਿਤਾ ਹੈ। ਮਾ-ਮੇਰਾ। ਤਰਫਾ-ਅਸਚਰਜ,ਅਜਬ। ਦਾਰਦ-ਰਖਦਾ ਹੈ।

ਅਰਥ–(ਪ੍ਰੀਤਮ ਦੀ)ਅੱਖ ਦੇ ਪਲੇ (ਭਾਵ-ਅਖ ਦੀ ਪਲਕ) ਨੇ ਮੇਰੇ ਜਿਗਰ ਨੂੰ ਲਹੂ ਦੇ ਰੰਗ ਵਾਲਾ (ਭਾਵ-ਲਾਲ) ਕਰ ਦਿਤਾ ਹੈ। ਮੇਰਾ ਮਸਤਾਨਾ ਦਿਲ (ਹੁਣ) ਅਜਬ ਬਹਾਰਾਂ ਰਖਦਾ ਹੈ।

ਸਾਯਾ ਏ ਤੂਬਏ ਫਿਰਦੌਸ ਨ ਖ਼ਾਹਦ ਹਰ ਗਿਜ਼॥
ਹਰ ਚਿ ਮਨਸੂਰ ਸਿਫਤ ਸਾਯਾ ਏ ਦਾਰੇ ਦਾਰਦ॥

ਸਾਯਾ-ਪਛਾਵਾਂ। ਤੂਬ ਏ-ਕਲਪ ਬ੍ਰਿਛ। ਫਿਰਦੌਸ-ਸੁਰਗ, ਬਹਿਸ਼ਤ। ਖ਼ਾਹਦ-ਚਾਹੁੰਦਾ। ਹਰ ਗਿਜ਼-ਕਦੇ ਭੀ। ਹਰ ਚਿ-ਜੋ ਕਿ। ਸ਼ਿਫ਼ਤ-ਵਾਂਗੂੰ। ਦਾਰੇ-ਸੂਲੀ ਦਾ।

ਅਰਥ–(ਉਹ ਪੁਰਸ਼) ਸੁਰਗ ਦੇ ਕਲਪ ਬ੍ਰਿਛ ਦੇ ਪ੍ਰਛਾਵੇਂ ਨੂੰ ਕਦੇ ਭੀ ਨਹੀਂ ਚਾਹੁੰਦਾ। ਜੋ ਕਿ ਮਨਸੂਰ ਵਾਂਗੂੰ ਸੂਲੀ ਦੇ ਪ੍ਰਛਾਵੇਂ (ਨੂੰ ਪ੍ਰਾਪਤ) ਰੱਖਦਾ ਹੈ।

ਰੂਇ ਗੁਲਗੂਨਿ ਖੁਦ ਐ ਸ਼ਮਅ ਬਰ ਅਫ਼ਰੋਜ ਦਮੇ॥