ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/119

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੧੦੫)

ਅਰਥ—ਸੁੰਬਲ ਜੇਹੀ ਤੇਰੀ ਜੁਲਫ ਨੇ (ਮੇਰੇ) ਦਿਲ ਨੂੰ ਖੱਸ ਲਿਆ ਹੈ। ਇਸੇ ਵਾਸਤੇ (ਜੋ) ਤੇਰੇ ਲਾਲ ਲਾਲ ਹੋਠ ਹਨ, ਉਹ (ਮੈਨੂੰ) ਸੁਆਦੀ (ਮਲੂਮ) ਹੁੰਦੇ ਹਨ।

ਲੱਜ਼ਤੇ ਗੋਯਾ ਨ ਬਾਸ਼ਦ ਬਿਹ ਅਜ਼ੀਂ॥
ਹਮ ਚੁ ਸ਼ਿਅਰੇ ਤੋ ਬਹਿੰਦੁਸਤਾਂ ਲਜ਼ੀਜ਼॥

ਲਜ਼ਤੇ-ਸ੍ਵਾਮੀ, ਖੁਸ਼ ਜ਼ਾਇਕਾ। ਬਿਹ-ਬੇਹਤਰ, ਚੰਗਾ। ਅਜ਼ੀਂ-ਇਸ ਨਾਲੋਂ। ਹਮ ਚੁ-ਜੈਸੇ ਕਿ। ਸ਼ਿਅਰੇ-ਬੈਂਤ, ਕਵਿਤਾ। ਬ ਹਿੰਦੁਸਤ-ਹਿੰਦੁਸਤਾਨ ਵਿਚ, ਭਾਵ [ਇਸ ਜਗਤ ਵਿਚ] .

ਅਰਥ—ਹੇ ਨੰਦ ਲ ਲ! ਇਸ ਨਾਲੋਂ ਚੰਗਾ (ਕੋਈ ਭੀ) ਸੁਆਦ ਨਹੀਂ ਹੁੰਦਾ। ਜੇਹੋ ਜੇਹੀ ਤੇਰੀ ਕਵਿਤਾ ਹਿੰਦੁਸਤਾਨ ਵਿਚ ਸੁਆਦੀ ਹੈ।

ਪੰਜਾਬੀ ਉਲਥਾ—

ਸਿਫਤ ਪਿਆਰੇ ਸਤਿਗੁਰ ਦੀ ਦਾ ਵਰਣਨ ਕਰਨਾ ਚੰਗਾ ਹੈ।
ਨਾਮ ਓਸ ਦਾ ਦੁਨੀਆ ਅੰਦਰ, ਸਭਨਾਂ ਨਾਲੋਂ ਚੰਗਾ ਹੈ।
ਵਾਹ ਵਾ ਸਿਉ ਕਸ਼ਮੀਰੀ ਜੇਹੀ, ਪ੍ਰੀਤਮ ਤੇਰੀ ਠੋਡੀ ਏ,
ਮੇਵਾ ਪੱਕਾ ਜਿਉ ਬਾਗ਼ ਵਿਚ, ਮਨ ਨੂੰ ਭਾਵੇਂ ਚੰਗਾ ਹੈ।
ਅੱਖ ਮੇਰੀ ਵਿਚ ਚਾਣਨ ਹੋਯਾ, ਵੇਖ ਤੁਹਾਡੇ ਦਰਸ਼ਨ ਨੂੰ,
ਤਨ ਮਨ ਧਨ ਤੇ ਸਭ ਕੁਝ ਅਪਣਾ, ਤੈਥੋਂ ਵਾਰਾਂ ਚੰਗਾ ਹੈ।
ਕੁੰਡਲ ਜੁਲਫ ਤੇਰੀ ਜੁ ਮਾਹੀ, ਮਨ ਮੇਰੇ ਨੂੰ ਮੋਹ ਲਿਆ,
ਹੋਠ ਜੋ ਤੇਰੇ ਲਾਲ ਲਾਲ, ਮੇਰਾ ਦਿਲ ਲੁਭਾਵਨ ਚੰਗਾ ਹੈ।
ਇਸ ਨਾਲੋਂ ਕੋ ਹੋਰ ਜੁ ਚੰਗਾ, ਦਿਲ ਮੇਰੇ ਨੂੰ ਭਾਵੇ ਸ੍ਵਾਦ ਨਹੀਂ,
ਨੰਦ ਲਾਲ ਜਿਉਂ ਬੈਂਤ ਤੁਸਾਡਾ, ਭਾਰਤ ਅੰਦਰ ਚੰਗਾ ਹੈ।