ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/122

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੦੮)

ਪਾਇ ਸੁਗੰਧੀ ਉਸਦੇ ਚਰਨਾਂ ਮੈਂ ਹਾਂ ਜਗ ਵਿਚ ਜੀਊਂ ਰਿਹਾ,
ਚਰਨ ਸੁਗੰਧੀ ਦਾ ਇਕ ਚਸਕਾ ਮੈਨੂੰ ਚੰਗਾ ਲਗਾ ਏ।
ਸਿਮਰਨ ਭਜਨ ਵਾਹਿਗੁਰੂ ਸੰਦਾ ਸਭ ਤੋਂ ਜਾਨ ਸੁਆਦੀ ਹੈ,
ਹਨ ਜੋ ਮੇਵੇ ਜਗ ਵਿਚ ਚੰਗ ਸਭ ਤੋਂ ਚੰਗਾ ਲਗਾ ਏ।

ਗਜ਼ਲ ਨੰ: ੩੫

ਜ਼ਿ ਫ਼ੈਜ਼ੇ ਮਕਦਮਤ ਐ ਆਬਰੂ ਏ ਫਸਲੇ ਬਹਾਰ॥
ਜਹਾਂ ਚੇ ਬਾਗ਼ੇ ਇਰਮ ਪੁਰ ਸ਼ੁਦ ਅਸਤ ਓ ਗੁਲਜ਼ਾਰ॥

ਜ਼ਿ-ਨਾਲ। ਫ਼ੈਜ਼-ਬਰਕਤ ਦੇ। ਮੁਕਦਮਤ-ਤੇਰੇ ਕਦਮਾਂ ਨਾਲ, (੨) ਤੇਰੇ ਆਵਣ ਨਾਲ। ਆਬਰੂਏ-ਇਜ਼ਤ ਹੈ। ਫਸਲਿ-ਰੁਤ, ਮੌਸਮ। ਬਹਾਰ—ਬਸੰਤ,ਸੁਹਾਵਣਾ ਸਮਾਂ। ਜਹਾ-ਜਹਾਨ, ਜਗਤ। ਇਰਮ-ਬਹਿਸ਼ਤ ਪੁਰ ਸ਼ੁਦ ਅਸਤ-ਭਰ ਗਿਆ ਹੈ।

ਅਰਥ–ਤੇਰੇ ਕਦਮਾਂ ਦੀ ਬਰਕਤ ਨਾਲ, ਹੇ ਬਹਾਰ ਦੇ ਮੌਸਮ ਦੀ ਇਜ਼ਤ! ਜਗਤ ਬਹਿਸ਼ਤ ਦੇ ਬਾਗ ਵਾਂਗੂ ਫੁਲਵਾੜੀ ਨਾਲ ਭਰ ਗਿਆ ਹੈ।

ਤਬੱਸਮੇ ਤੋ ਜਹਾਂ ਰਾ ਹਯਾਤ ਮੇ ਬਖਸ਼ਦ॥
ਕਰਾਰੇ ਦੀਦਾ ਏ ਸਾਹਿਬ ਦਿਲਾਨੇ ਪੁਰ ਅਸਰਾਰ॥

ਤਬੱਸਮੇ-ਮੁਸਕ੍ਰਾਹਟ। ਹਯਾਤ-ਜਿੰਦਗੀ। ਮੇ ਬਖਸ਼ਦ-ਬਖ਼ਸ਼ਦਾ ਹੈ। ਇਸਰਾਰ-ਭੇਦ, ਰਮਜ । ਕਰਾਰੇ-ਚੈਨ, ਸੁਖ (੨) ਆਸਰਾ। ਦੀਦਾ ਏ-ਅੱਖਾਂ ਨੂੰ। ਸਾਹਿਬ ਦਿਲ-ਸੰਤਾਂ ਦੇ ਦਿਲਾਂ ਨੂੰ।

ਅਰਥ–ਤੇਰੀ ਮੁਸਕਾਹਟ ਜਗਤ ਨੂੰ ਜਿੰਦਗੀ ਬਖਸ਼ਦੀ ਹੈ। (ਉਨ੍ਹਾਂ ਦੀਆਂ) ਅੱਖਾਂ ਨੂੰ ਚੈਨ ਮਿਲਦਾ ਹੈ, (ਜਿਨ੍ਹਾਂ) ਸੰਤਾਂ ਦੇ ਦਿਲ (ਤੇਰੇ) ਭੇਦਾਂ ਨਾਲ ਭਰੇ ਹੋਏ ਹਨ।