ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੯)

ਬਗ਼ੈਰ ਇਸ਼ਕੇ ਖ਼ਦਾ ਹੇਚ ਇਸ਼ਕਿ ਕਾਇਮ ਨੇਸ੍ਤ॥
ਬਗ਼ੈਰ ਆਸ਼ਕਿ ਮੌਲਾ ਹਮਹ ਫ਼ਨਾਹ ਪਿੰਦਾਰ॥

ਹੇਚ-ਕੁਝ। ਕਾਇਮ-ਸਥਿਰ। ਨੇਸਤ-ਨਹੀਂ ਹੈ। ਫਨਾਹ-ਨਾਸਵੰਤ॥ ਪਿੰਦਾਰ-ਸਮਝ।

ਅਰਥ–ਰੱਬ ਤੇ ਪ੍ਰੇਮ ਤੋਂ ਬਿਨਾਂ ਕੋਈ ਪ੍ਰੇਮ ਸਥਿਰ ਨਹੀਂ ਹੈ। ਰੱਬ ਦੇ ਪ੍ਰੇਮੀ ਤੋਂ ਬਿਨਾਂ (ਹੋਰ) ਸਭਨਾਂ ਨੂੰ ਨਾਸਵੰਤ ਜਾਣ ਲੈ।

ਬਹਰ ਤਰਫ਼ ਕਿ ਨਿਗਾਹੇ ਕੁਨੀ ਰਵਾਂ ਬਖ਼ਸ਼ੀ॥
ਨਿਗਾਹੇ ਤੁਸਤ ਕਿ ਦਰ ਹਰ ਤਰਫ਼ ਬਵਦ ਜਾਂ ਬਾਰ॥

ਕੁਨੀ ਕਰਦਾ ਹੈਂ। ਰਵਾਂ-ਪ੍ਰਾਣ, ਜੀਵਨ। ਤੁਸਤ-ਤੇਰੀ ਹੈ। ਬਵਦ-ਹੁੰਦੀ ਹੈ। ਬਹਰ ਤਰਫ-ਜੇਹੜੇ ਪਾਸੇ। ਜਾਂ ਬਾਰ-ਜ਼ਿੰਦਗੀ ਦੀ ਬਾਰਸ਼।

ਅਰਥ–ਜੇਹੜੇ ਪਾਸੇ ਭੀ ਨਿਗਾਹ ਕਰਦਾ ਹੈਂ, ਜੀਵਨ ਬਖਸ਼ਦਾ ਜਾਂਦਾ ਹੈ। ਤੇਰੀ ਨਿਗਾਹ ਹੀ ਹੈ, ਜਿਸ ਨਾਲ ਸਭਨਾਂ ਪਾਸਿਆਂ ਵਲ ਜੀਵਨ ਦੀ ਬਰਖਾ ਹੁੰਦੀ ਜਾਂਦੀ ਹੈ।

ਖੁਦਾ ਕਿ ਦਰ ਹਮਹ ਹਾਲਸ੍ਤ ਹਾਜਰੋ ਨਾਜ਼ਿਰ॥
ਕੁਜਾਸਤ ਦੀਦਹ ਕਿ ਬੀਨਦ ਬ ਹਰ ਤਰਫ ਦੀਦਾਰ॥

ਦਰ ਹਮਹ-ਸਭਨਾਂ ਵਿਚ। ਹਾਲਸਤ-ਹਾਲਤਾਂ ਵਿਚ ਹੈ। ਕੁਜਾਸਤ-ਕਿਥੇ ਹੈ। ਦੀਦਹ-ਅੱਖ | ਬੀਨਦ-ਵੇਖਦੀ ਹੈ। ਦੀਦਾਰ-ਦਰਸ਼ਨ।

ਅਰਥ–ਖੁਦਾ, ਜੋ ਸਭਨਾਂ ਵਿਚ ਸਭਨਾਂ ਹਾਲਤਾਂ ਵਿਚ ਹਾਜਰ ਨਾਜਰ ਹੈ। (ਪਰ ਉਹ) ਅੱਖ ਕਿਥੇ ਹੈ, ਜੋ ਸਭਨਾਂ ਤਰਫਾਂ ਵਿਚ (ਉਸ ਦਾ) ਦਰਸ਼ਨ ਵੇਖਦੀ ਹੈ।

ਬਗ਼ੈਰ ਆਰਫ਼ੇ ਮੌਲਾ ਕਸੇ ਨਜਾਤ ਨ ਯਾਫਤ॥