(੧੧੫)
ਮਸਹਫ਼ੇ ਰੁਏ ਤੋ ਹਿਫ਼ਜ਼ ਹਮਹ ਤਾਂ ਦਰ ਹਮਹ ਹਾਲ॥
ਖ਼ਮੇ ਅਬਰੂਏ ਤੋ ਮਹਿਰਾਬੇ ਦਿਲ ਅਹਿਲੇ ਨਿਮਾਜ਼॥
ਮਸਹਫ਼ੇ-ਕੁਰਾਨ। ਹਿਫ਼ਜ-ਜੁਬਾਨੀ ਯਾਦ। ਅਬਰੂਏ-ਭਰਵੱਟੇ। ਮਹਿਰਾਬੇ-ਡਾਟਦਾਰ ਜਗ੍ਹਾ ਜੋ ਮਸੀਤ ਵਿਚ ਬਣਾਈ ਹੁੰਦੀ ਹੈ ਜਿਸ ਵਲ ਮੂੰਹ ਕਰਕੇ ਨਿਮਾਜ਼ੀ ਲੋਕ ਸਿਜਦਾ ਕਰਦੇ ਹਨ।
ਅਰਥ—ਤੇਰੇ ਚੇਹਰੇ ਦਾ ਕੁਰਾਨ ਸਾਰਿਆਂ ਨੂੰ ਸਾਰਿਆਂ ਸਮਿਆਂ ਵਿਚ ਜੁਬਾਨੀ ਯਾਦ ਰਹਿੰਦਾ ਹੈ। ਤੇਰੇ ਭਰਵਟਿਆਂ ਦੀ ਟੇਢਤਾਈ ਸੰਤਾਂ ਦੇ ਦਿਲ ਵਿਚ ਨਮਾਜ਼ ਦੀ ਮਹਿਰਾਬ ਵਾਂਗੂ ਹੈ।
ਦਿਲੇ ਮਨ ਬੇ ਤੋ ਚੁਨਾਂਨਸਤ ਚ ਗੋਯਦ ਗੋਯਾ॥
ਹਮ ਚੁ ਆ ਸ਼ਮਏ ਕਿ ਦਾਯਮ ਬਵਦ ਸੋਜ਼ ਗੁਦਾਜ਼॥
ਗੋਯਦ-ਆਖਦਾ ਹੈ। ਹਮਚ-ਵਾਂਗੂੰ। ਸ਼ਮਏ-ਦੀਵੇ। ਬੇ ਤੋ-ਤੈਥੋਂ ਬਿਨਾਂ। ਦਾਯਮ-ਹਮੇਸ਼ਾ। ਬਵਦ-ਹੁੰਦਾ ਹੈ। ਸੋਜੋ ਗੁਦਾਜ਼-ਸੜਨਾ ਅਤੇ ਪਿਗਲਨਾ [ਗਲਨਾ]। ਅਰਥ—ਤੈਥੋਂ ਬਿਨਾਂ ਮੇਰਾ ਦਿਲ ਕਿਸ ਤਰਾਂ ਦਾ ਹੈ? ਕੀ ਆਖਦਾ ਹੈ ਨੰਦ ਲਾਲ। ਉਸ ਦੀਵੇ ਵਾਂਗੂ ਹੁੰਦਾ ਹੈ, ਜੋ ਹਮੇਸ਼ਾਂ ਹੀ ਸੜਦਾ ਤੇ ਗਲਦਾ ਰਹਿੰਦਾ ਹੈ।
ਪੰਜਾਬੀ ਉਲਥਾ—
ਹੋ ਭੇਦਾਂ ਦੇ ਜਾਣੂ ਮੇਰੇ ਜਦ ਕੂਚਾ ਤੇਰਾ ਪਾਯਾ।
ਅਪਨਾ ਮਨ ਸਭ ਪਾਸਿਓਂ ਮੋੜਕੇ ਤੁਧੁ ਚਰਨੀ ਸੀਸ ਝੁਕਾਯਾ।
ਗਰ ਕੂਚੇ ਦੀ ਕਰੀ ਪਰਕ੍ਰਮਾ ਜਦ ਤੋਂ ਹੈ ਦਿਲ ਮੇਰੇ ਨੇ,
ਰੋਜ਼ੇ ਬਾਗ਼ ਬਹਿਸ਼ਤਾਂ ਨੂੰ ਇਨ ਹੈ ਪੈਰਾਂ ਤਲੇ ਸੁਟਾਯਾ।
ਦਿਲ ਵ ਦੀਨ ਮੇਰਾ ਲਟ ਲੀਤਾ ਕੰਡਲ ਕਾਲੇ ਕੇਸਾਂ ਨੇ,