ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/136

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੨)

ਵਾਸਤੇ ਹੈਰਾਨ ਹਨ, ਹੈਰਾਨ ਹਨ।

ਜ਼ਿ ਖ਼ਾਕਿ ਕੂਇ ਤੋਂ ਕਾਂ ਸੁਰਮਾਏ ਅਹਲੇ ਨਜ਼ਰ ਬਾਸ਼ਦ
ਨਮੇ ਬਾਸ਼ਦ ਇਲਾਜੇ ਬਿਹ ਬਰਾਏ ਚਸ਼ਮਿ ਗਿਰੀਆਨਸ਼

ਜ਼ਿ-ਨਾਲ। ਖ਼ਾਕ-ਧੂੜੀ ਕੂਇ-ਕੁਚੇ। ਕਾਂ—[ਕਿ+ਆਂ] ਜੋ ਕਿ ਉਹ। ਅਹਲੇ-ਗਿਆਨੀ ਲੋਕਾਂ। ਬਾਸ਼ਦ-ਹੁੰਦਾ ਹੈ। ਬਹੁ-ਚੰਗਾ। ਬਰਾਏ-ਵਾਸਤੇ। ਗਿਰੀਆਨਸ਼-ਦੁਖਦੀਆਂ ਹਨ।

ਅਰਥ–ਜੋ ਕਿ ਤੇਰੇ ਕੂਚੇ ਦੀ ਖ਼ਾਕ ਹੈ ਉਸਦੇ ਸੁਰਮਾਂ ਨਾਲ ਗਿਆਨ ਦੀ ਨਜ਼ਰ ਹੁੰਦੀ ਹੈ। (ਇਸ ਤੋਂ ਬਿਨਾਂ) ਦੁਖਦੀਆਂ ਅੱਖਾਂ ਵਾਸਤੇ (ਹੋਰ ਕੋਈ) ਚੰਗਾ ਇਲਾਜ ਨਹੀਂ ਹੁੰਦਾ।

ਮਹ ਓ ਖ਼ੁਰਸ਼ੈਦ ਗਿਰਦੇ ਕੂਇ ਓ ਗਿਰਦੰਦ ਰੋਜ਼ੋ ਸ਼ਬ
ਅਜਾਯਬ ਰੌਸ਼ਨੀ ਬਖ਼ਸ਼ੇ ਦੁਆਲਮ ਹਸਤ ਇਹਸਾਨਸ਼

ਮਹ-ਚੰਦ੍ਰਮਾ। ਖ਼ੁਰਸ਼ੈਦ-ਸੂਰਜ। ਗਿਰਦੇ-ਚਫੇਰੇ। ਗਿਰਦੰਦ-ਫਿਰਦੇ ਹਨ। ਰੋਜ਼ ਸ਼ਬ-ਦਿਨ ਤੇ ਰਾਤ | ਅਜਾਯਬ-ਅਚਰਜ਼! ਇਹਸਾਨਸ਼-ਕ੍ਰਿਪਾ ਉਸਦੀ।

ਅਰਥ–ਚੰਦਮਾ ਤੇ ਸੂਰਜ ਉਸਦੇ ਚੁਫੇਰੇ ਦਿਨ ਤੇ ਰਾਤ ਫਿਰਦੇ ਹਨ। ਦੋਹਾਂ ਲੋਕਾਂ ਨੂੰ ਉਸਦੀ ਕ੍ਰਿਪਾ ਅਚਰਜ ਚਾਣਨ ਬਖਸ਼ਦੀ ਹੈ।

ਬਹਰ ਸੂਏ ਕਿ ਮੇ ਬੀਨਮ ਜਮਾਲਸ਼ ਜਲਵਾਗਰ ਬਾਸ਼ਦ
ਜਹਾਂ ਆਸ਼ੁਫ਼ਤਹ ਓ ਸੈਦਾ ਮੁਦਾਮ ਅਜ਼ ਜ਼ੁਲਫ਼ੇ ਪੇਚਾਨਸ਼

ਮੇ ਬੀਨਮ-ਵੇਖਦਾ ਹਾਂ ਮੈਂ। ਜਮਾਲਸ਼-ਜੁਲਾਮ [ਤੇਜ] ਉਸਦਾ। ਜਲਵਾਗਰ-ਪ੍ਰਕਾਸ਼ਮਾਨ। ਆਸ਼ੁਫ਼ਤਹ-ਬੌਰਾ, ਸ਼ੌਦਾਈ। ਸੈਦਾ-ਆਸ਼ਕ। ਪੇਚਾਨਸ਼-ਕੁੰਡਲਾਂ ਵਾਲੀ ਉਸਦੀ