ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨੮)

ਪਾਂਦਾ ਹੈ? (ਕਿਉਂ) ਤੇਰੀ ਇਕ ਨਜ਼ਰ ਦੇ ਨਾਲ ਲੋੜ ਵੰਦ ਲੋਕਾਂ ਦੀ ਲੋੜ ਪੂਰੀ ਹੋ ਜਾਂਦੀ ਹੈ।

ਪੰਜਾਬੀ ਉਲਬਾ–

ਤੁਰਨ ਵਾਲੇ ਹੇ ਸਰੂ ਪ੍ਰੀਤਮ! ਇਕ ਛਿਨ ਸੈਰ ਬਾਗ਼ ਦੀ ਆ ਜਾਵੋ।
ਚਿਟੇ ਨੈਣ ਹੋਏ ਤੁਧ ਤਕਦਿਆਂ, ਪਲ ਛਿਨ ਦਰਸ ਦਿਖਾ ਜਾਵੋ।
ਜ਼ਖਮੀ ਦਿਲ ਮੇਰੇ ਦਾ ਦਾਰੁ, ਮਲ੍ਹੱਮ ਤੇਰਾ ਹੱਸ ਦੇਣਾ ਹੈ,
ਮੁਸਕ੍ਰਾਹਟ ਲਾਲ ਹੋਠਾਂ ਤੋਂ ਕਰ ਕੇ, ਸਾਰੇ ਰੋਗ ਮਿਟਾ ਜਾਵੋ।
ਕਰ ਕੇ ਨਜ਼ਰ ਮੇਰੇ ਵਲ ਮਾਹੀ, ਦਿਲ ਦੀ ਪੂੰਜੀ ਲੁਟ ਲਈ,
ਨੈਣ ਕਟਾਖ਼੍ਯ ਤੇਰੇ ਹਨ ਕੈਂਚੀ, ਦਿਲ ਖੰਸਾ ਕਟ ਸਿਧਾ ਜਾਵੈ।
ਬਾਗ਼ ਪੈਰ ਜਦ ਤੁਸਾਂ ਨੇ ਪਾਯਾ, ਹੇ ਸੁੰਦਰ ਖਿੜੀ ਬਸੰਤ ਭਲੀ,
ਸ੍ਵਰਗ ਬਾਗ ਸਮ ਕੀਤਾ ਜਗ ਨੂੰ, ਧੰਨ ਕਿਰਪਾ ਦੇਸ ਕਰਾ ਜਾਵੇ।
ਹਾਲਤ ਨੰਦ ਲਾਲ ਦੀ ਉਤੇ, ਨਜ਼ਰ ਮੇਹਰ ਕਿਉਂ ਕਰਦੇ ਨਹੀਂ,
ਇਕ ਨਜਰ ਸੰਗ ਲੋੜਵੰਦਾਂ ਦੀ, ਪੂਰੀ, ਲੋੜ ਕਰਾਂ ਜਾਵੋ।

ਗਜ਼ਲ ਨੂੰ: ੪੩

ਬਸ ਕਿ ਮਾਰਾ ਹਸਤ ਬਾ ਤੋ ਇਤਬਾਤ॥
ਅਜ਼ ਕਦੂਮੇ ਤੁਸਤ ਦਰ ਆਲਮ ਨਿਸ਼ਾਤ॥

ਮਾਰਾ-ਮੈਨੂੰ,ਸਾਨੂੰ। ਹਸ਼ਤ-ਹੈ। ਬ, ਤੋ-ਨਾਲ ਤੇਰੇ। ਇਰਤਬਾਤ-ਮਿਤ੍ਰਤਾ। ਕਦੁਮੇ-ਆਉਣਾ। ਤੁਸਤ-[ਤੁ+ਅਸਤ] ਤੇਰੇ ਹੈ। ਨਿਸ਼ਾਤ—ਖੁਸ਼ੀ।

ਅਰਥ–ਮੈਨੂੰ ਕੇਵਲ ਇਕ ਤੇਰੇ ਨਾਲ ਮਿਤ੍ਰਤਾ ਹੈ। ਤੇਰੇ ਆਉਣ ਨਾਲ ਜਗਤ ਵਿਚ ਖੁਸ਼ੀ ਹੈ।

ਫਰਸ਼ ਕਰਦਮ ਦਰ ਕਦੂਮੇ ਰਾਹੇ ਤੋ॥
ਦੀਦਹ ਓ ਦਿਲ ਰਾ ਕਿ ਬੂਦਹ ਦਰ ਬਸਾਤ॥