ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੯)

ਕਰਦਮ-ਕਰ ਦਿਤਾ ਹੈ, ਮੈਂ। ਕਦੂਮੈ ਰਾਹ-ਆਉਣ ਵਾਲੇ ਰਸਤੇ। ਬੂਦਹ-ਸਨ। ਬਸਾਤ-ਕਬਜੇ, ਤਾਕਤ।

ਅਰਥ–ਤੇਰੇ ਆਉਣ ਵਾਲੇ ਰਾਹ ਵਿਚ ਮੈਂ ਫਰਸ਼ ਕਰ ਦਿੱਤਾ ਹੈ ਅੱਖਾਂ ਅਤੇ ਦਿਲ ਨੂੰ, ਜੋ (ਮੇਰੇ) ਕਬਜੇ ਵਿਚ ਸਨ।

ਬਰ ਫ਼ਕੀਰਾਨੇ ਖ਼ੁਦਾ ਰਹਿਮੇ ਬ ਕੁਨ॥
ਤਾ ਦਰੀਂ ਦੁਨੀਆ ਬਿਆਬੀ ਇੰਬਸਾਤ॥

ਬਰ-ਉਤੇ। ਰਹਿਮੇ-ਤਰਸ। ਬ ਕੁਨ-ਕਰ। ਦਰੀਂ-[ਦਰ+ਈਂ] ਇਸ ਵਿਚ। ਬਆਬੀ-ਪਾਵੇਂਗਾ। ਇੰਬਸਾਤ-ਖੁਸ਼ੀ।

ਅਰਥ–ਰਬ ਦੇ ਫਕੀਰਾਂ ਦੇ ਉਤੇ ਤਰਸ ਕਰ। ਤਦ ਇਸ ਦੁਨੀਆ ਵਿਚ ਖੁਸ਼ੀ ਪਾਵੇਂਗਾ।

ਦਾਯਮਨ ਦਿਲ ਰਾ ਬਸੂਏ ਹਕ ਬਿਆਰ॥
ਤਾ ਬਆਸਾਨੀ ਬਿਗੁਜ਼ਰੀ ਪੁਲਸਰਾਤ॥

ਦਾਯਮ-ਸਦਾ ਹੀ। ਹਕ-ਵਾਹਿਗੁਰੂ। ਬਿਆਂ-ਲਿਆਓ। ਬ ਆਸਾਨੀ-ਸੌਖੀ ਤਰ੍ਹਾਂ ਨਾਲ। ਬਿਗੁਜ਼ਰੀ-ਤੂੰ ਲੰਘ ਜਾਵੇਂਗਾ। ਪੁਲਸਰਾਤ-ਸਲਾਤਲ ਮੁਸਤਕੀਮ ਨਾਮ ਦਾ ਪੁਲ, ਜੋ ਮੁਸਲਮਾਨੀ ਕਿਤਾਬਾਂ ਦੇ ਲਿਖੇ ਮੂਜਬ ਨਰਕਾਂ ਦੇ ਰਾਹ ਵਿਚ ਵਾਲ ਤੋਂ ਬਰੀਕ ਤੇ ਤਲਵਾਰ ਦੀ ਧਾਰ ਤੋਂ ਤੇਜ਼ ਹੈ।

ਅਰਥ–ਸਦਾ ਹੀ ਦਿਲ ਨੂੰ ਵਾਹਿਗੁਰੂ ਵਲ ਲਿਆਓ। ਤਦ ਬੜੀ ਸੌਖੀ ਤਰ੍ਹਾਂ ਨਾਲ ਸਲਾਤਲ ਮੁਸਤਕੀਮ ਪੁਲ ਤੋਂ ਪਾਰ ਲੰਘ ਜਾਵੇਂਗਾ।

ਨੇਸਤ ਆਸੂਦਹ ਕਸੇ ਦਰ ਜ਼ੇਰੇ ਚਰਖ਼॥
ਬਿਗੁਜ਼ਰ ਐ ਗੋਯਾ ਅਜ਼ੀਂ ਕੁਹਨਾ ਰੁਬਾਤ॥