ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/144

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੦)

ਨੇਸਤ-ਨਹੀਂ ਹੈ। ਆਸੂਦਹ-ਪ੍ਰਸੰਨ। ਕਸੇ-ਕੋਈ ਵੀ ਆਦਮੀ। ਜ਼ੇਰੇ-ਹੇਠਾਂ। ਚਰਖ਼-ਅਸਮਾਨ। ਬਿਗੁਜ਼ਰ-ਲੰਘ ਜਾਹੁ। ਕੁਹਨਾਹ-ਪੁਰਾਨੀ। ਰਬਾਤ-ਸਰਾਂ।

ਅਰਥ–(ਇਸ) ਅਸਮਾਨ ਦੇ ਹੇਠਾਂ ਕੋਈ ਭੀ ਆਦਮੀ ਖੁਸ਼ ਨਹੀਂ ਹੈ। ਹੇ ਨੰਦ ਲਾਲ! (ਇਸ ਲਈ) ਇਸ ਪੁਰਾਣੀ ਸਰਾਂ ਵਿਚੋਂ ਅਗਾਂਹ ਲੰਘ ਜਾਹੁ।

ਪੰਜਾਬੀ ਉਲਥਾ–

ਕੇਵਲ ਇਕ ਤੇਰੇ ਸੰਗ ਪ੍ਰੀਤਮ! ਮੈਂ ਮਿਤਾ ਕੀਤੀ ਹੈ।
ਚਰਨ ਤੇਰੇ ਸੰਗ ਸਤਿਗੁਰ ਮੇਰੇ, ਜਗ ਤੇ ਖੁਸ਼ੀ ਸੁਣੀਤੀ ਹੈ।
ਰਾਹ ਤੇਰੇ ਵਿਚ ਨੈਣ ਵਿਛਾਵਾਂ, ਫਰਸ਼ ਵਿਛਾਵਾਂ ਦਿਲ ਦਾ ਮੈਂ,
ਤਨ, ਮਨ, ਧਨ ਤੁਧ ਅਗੇ ਰਖਾਂ, ਏਹੋ ਆਸ ਧਰੀਤੀ ਹੈ।
ਕਰ ਤੂੰ ਤਰਸ ਫਕੀਰਾਂ ਉਤੇ, ਰੱਬ ਦੇ ਜੋ ਪਿਆਰੇ ਹਨ,
ਖੁਸ਼ੀ ਰਹੇਂਗਾ ਦੁਨੀਆ ਅੰਦਰ, ਉਮਰਾ ਸਫਲ ਜੋ ਬੀਤੀ ਹੈ।
ਵਲ ਪ੍ਰਭੂ ਦਿਲ ਲਾਓ ਅਪਣਾ, ਸਦਾ ਹੀ ਦਿਨ ਤੇ ਰਾਤੀ,
ਪੁਲ-ਸਰਾਤ ਦੇ ਰਸਤੇ ਉਤੋਂ, ਲੰਘੇਂ ਸੁਖ ਸੁਖੀਤੀ ਹੈ।
ਹੇਠਾਂ ਏਸ ਅਕਾਲ ਦੇ ਬੰਦਾ, ਹੈ ਖੁਸ਼ ਸਦਾ ਨਹੀਂ ਕੋਈ,
ਏਸ ਪੁਰਾਣੀ ਜਗਤ ਸਰਾਂ ਤੋਂ, 'ਲਾਲ' ਲੰਘੋ ਚੁਪ ਕੀਤੀ ਹੈ।

ਗ਼ਜ਼ਲ ਨੰ: ੪੪

ਬਹਰ ਕੁਜਾ ਕਿ ਰਵੀ ਜਾਨੇ ਮਨ ਖ਼ੁਦਾ ਹਾਫ਼ਿਜ॥
ਬਬੁਰਦਾਈ ਦਿਲੋ ਈਮਾਨੇ ਮਨ ਖੁਦਾ ਹਾਫ਼ਿਜ॥

ਬਹਰ ਕੁਜਾ-ਜਿਥੇ ਕਿਥੇ। ਰਵੀ-ਤੂੰ ਜਾਵੇਂ। ਜਾਨੇ-ਹੇ ਪਿਆਰੇ। ਮਨ-ਮੇਰੇ। ਖ਼ੁਦਾ ਹਾਫਿਜ-ਵਾਹਿਗੁਰੂ ਰਾਖਾ ਹੋਵੇ। ਬ ਬੁਰਦਾਈ-ਤੂੰ ਲੈ ਗਿਆ ਹੈਂ।