ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/146

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੩੨)

ਚਿ-ਕਿਆ, ਕੈਸਾ। ਖੁਸ਼ੀ ਬਵਦ-ਚੰਗਾ ਹੋਵੇ। ਖ਼ਿਰਾਮਦ-ਟਹਲਦਾ ਹੋਯਾ। ਬੁਲੰਦ-ਉਚੇ। ਕਦਤ-ਆ ਜਾਵੇਂ। ਬ ਸੂਇ-ਤਰਫ਼, ਵਲ। ਗੁਲਸਤਾਨਿ-ਫੁਲਵਾੜੀ। ਅਰਥ–ਕਿਆ ਚੰਗਾ ਹੋਵੇ, ਜੋ ਉਚੇ ਸਰੂ ਵਾਂਗ ਝੂਮਦਾ ਹੋਇਆ ਆ ਜਾਵੇਂ। ਇਕ ਪਲ ਲਈ ਮੇਰੀ ਫੁਲਵਾੜੀ ਦੀ ਤਰਫ ਵਲ, ਖ਼ੁਦਾ ਤੇਰਾ ਰਾਖਾ ਹੋਵੇ।

ਬਿਆ ਬ ਮੁਰਦੁਮਕੇ ਗੋਯਾ ਕਿ ਈਂ ਖਾਨਾ ਏ ਤੁਸਤ॥
ਦਰੂਨੇ ਦੀਦਾ ਏ ਗਿਰੀਆਨਿ ਮਨ ਖ਼ੁਦਾ ਹਾਫ਼ਿਜ਼॥

ਬਿਆਂ-ਆਓ। ਬ ਮੁਰਦੁਮਕੇ-ਅੱਖਾਂ ਦੀ ਪੁਤਲੀ। ਕਿ ਈ-ਕਿਉਂ ਜੋ ਏਹ | ਖਾਨਾ-ਘਰ। ਤੁਸਤ-ਤੇਰਾ ਹੈ। ਦਰੂਨੇ-ਵਿਚ ਹੈ। ਦੀਦਾ- ਅੱਖਾਂ। ਗਿਰੀਆਨਿ-ਰੋਂਦੀਆਂ ਹੋਈਆਂ।

ਅਰਥ–ਆਓ, ਬੈਠ ਜਾਓ, ਨੰਦ ਲਾਲ! (ਕਿਉਂ) ਜੋ ਏਹੋ ਹੀ ਘਰ ਤੇਰਾ ਹੈ। ਮੇਰੀਆਂ ਰੋਂਦੀਆਂ ਹੋਈਆਂ ਅੱਖਾਂ ਦੀ ਪੁਤਲੀ ਵਿਚ, ਵਾਹਿਗੁਰੂ (ਤੇਰਾ) ਰਾਖਾ ਹੋਵੇ।

ਪੰਜਾਬੀ ਉਲਥਾ–

ਜਿਥੇ ਕਿਥੇ ਜਾਵੋ ਸਤਿਗੁਰ! ਵਾਹਿਗੁਰੂ ਤੇਰਾ ਰਾਖਾ ਹੋ!
ਦਿਲ, ਈਮਾਨ ਲੈ ਗਿਆ ਮੇਰਾ, ਵਾਹਿਗੁਰੂ ਤੇਰਾ ਰਾਖਾ ਹੋ।
ਛੇਤੀ ਆਓ, ਦਰਸ ਦਿਖਾਵੋ, ਫੁਲ-ਬੁਲਬੁਲ ਦੁਇ ਉਡੀਕ ਰਹੇ,
ਇਕ ਛਿਨ ਬਾਗ ਮੇਰੇ ਵਲ ਆਵੋ, ਵਾਹਿਗੁਰੂ ਤੇਰਾ ਰਾਖਾ ਹੋ।
ਲਾਲ ਹੋਠਾਂ ਤੋਂ ਤੁਸਾਂ ਨੇ ਹਸਕੇ,ਛਿੜਕਿਆ ਜ਼ਖਮੀ ਦਿਲਤੇ ਲੂਣ
ਮੇਰਾ ਸੜਦਾ ਸੀਨਾ ਭੁਜਾ, ਵਾਹਿਗੁਰੂ ਤੇਰਾ ਰਾਖਾ ਹੋ।
ਉਚੇ ਸਰੂ ਵਾਂਗ ਹੋਇ ਝੂਮਦਾ, ਬਾਗ਼ ਮੇਰੇ ਵਲ ਆ ਜਾਵੇਂ,
ਇਕ ਪਲ ਲਈ ਕਿਆ ਚੰਗਾ ਹੋਵੇ, ਵਾਹਿਗੁਰੂ ਤੇਰਾ ਰਾਖਾ ਹੋ।