ਸਮੱਗਰੀ 'ਤੇ ਜਾਓ

ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(2)

ਕਬਿੱਤ ਸਵਯੇ ਸਟੀਕ

(ਟੀਕਾਕਾਰ ਪੰਡੜ ਨਰੈਣ ਸਿੰਘ ਜ਼ੀ ਗ੍ਯਾਨੀ ਮਜ਼ੰਗਾਂ ਵਾਲੇ) ਇਸ ਪੁਸਤਕ ਵਿਚ ਓਹ ਹਿਸਾ ਭੀ ਸ਼ਾਮਲ ਹੈ ਜੋ ਗਿਆਨੀ ਜੀ ਨੂੰ ਕਾਬਲ ਦੇ ਗੁਰਦਵਾਰੇ ਵਿਚੋਂ ਮਿਲਿਆ ਸੀ, ਉਸ ਹਿਸੇ ਦਾ ਭੀ ਟੀਕਾ ਹੈ। ਭੇਟਾ ੭)

ਬਚਿਤ੍ਰ ਨਾਟਕ ਪਾ: ੧੦ ਸਟੀਕ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿਤ੍ਰ ਸ੍ਰੀ ਮੁਖ ਵਾਕ ਬਾਣੀ ਦੇ ਅਰਥ ਲਿਖੇ ਹਨ। ਇਸੇ ਬਚਿਤ੍ਰ ਨਾਟਕ ਗ੍ਰੰਥ ਵਿਚ ਹੀ ਸਾਹਿਬਾਂ ਨੇ ਸਤਿਗੁਰੂ ਨਾਨਕ ਦੇਵ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੂਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਤੇ ਅਪਣੇ ਪਿਛਲੇ ਜਨਮ ਦੇ ਹਾਲ ਲਿਖੇ ਹਨ। ਭੇਟਾ ੩)

ਦਸ ਗ੍ਰੰਥੀ ਪਾ: ੧੦ ਸਟੀਕ

ਸਾਰੀ ਪੋਥੀ ਦਸ ਗ੍ਰੰਥੀ ਸਟੀਕ ਭੀ ਛਪੀ ਹੈ (ਟੀਕਾਕਾਰ ਪੰ: ਨਰੈਣ ਸਿੰਘ ਜੀ ਮੁਜੰਗਾਂ ਵਾਲੇ ਭੇਟਾ ੭॥)

ਚੰਡੀ ਚਰਿਤ੍ਰ ਪਾ: ੧੦ ਸਟੀਕ

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਕ੍ਰਿਤ ਦੇ ਦੁਰਗਾ ਪਾਠ (ਦੁਰਗਾ-ਸਪਤਸ਼ਤੀ) ਦੇ ਟੀਕੇ ਦੀ ਅਪਣੀ ਕਵਿਤਾ ਵਿਚ ਜੋ ਰਚਨਾ ਕੀਤੀ ਹੈ ਉਸ ਦਾ ਟੀਕਾ ਪੰਡਤ ਨਰੈਣ ਸਿੰਘ ਜੀ ਗ੍ਯਾਨੀ ਨੇ ਕੀਤਾ ਹੈ। ਇਸ ਵਿਚ ਦੁਰਗਾ ਦੀਆਂ ਲੜਾਈਆਂ ਸ਼ੁੰਭ ਕਸ਼ੁੰਭ, ਅਰ ਮੈਹ ਖਾਸਰ ਆਦਿ ਦੈਤਾਂ ਨਾਲ ਜੋ ਹੋਈਆਂ ਉਨ੍ਹਾਂ ਦੀਆਂ ਕਥਾ ਇਸ ਗ੍ਰੰਥ ਵਿਚ ਲਿਖੀਆਂ ਹਨ। ਸਾਹਿਬਾਂ ਦੀਆਂ ਬੀਰਰਸ ਨਾਲ ਭਰਪੂਰ ਕਵਿਤਾ ਪੜ੍ਹਨ ਯੋਗ ਹਨ। ਭੇਟਾ ੩॥)

ਚੰਡੀ ਦੀ ਵਾਰ ਪਾ; ੧੦ ਸਟੀਕ

ਇਹ ਚੰਡੀ ਦੀ ਵਾਰ ਦਾ ਟੀਕਾ ਗਿਆਨੀ ਨਰੈਣ ਸਿੰਘ ਜੀ ਨੇ ਕੀਤਾ ਹੈ। ਪੁਥਮ ਭਗੌਤੀ ਅਰਦਾਸ ਦਾ ਭੀ ਇਸੇ ਵਿਚ ਹੈ, ਭੇਟਾ ॥)

ਮੰਗਵਾਉਣ ਦਾ ਪਤਾ--

ਭਾਈ ਬੂਟਾ ਸਿੰਘ ਪ੍ਰਤਾਪ ਸਿੰਘ ਪੁਸਤਕਾਂ ਵਾਲੇ

ਬਜ਼ਾਰ ਮਾਈ ਸੇਵਾਂ ਅੰਮ੍ਰਿਤਸਰ