ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/169

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੩)

ਦਰੂਨਿ-ਵਿਚਾਲੇ। ਮਰਦਮਕੇ-ਪੁਤਲੀਆਂ ਦੇ। ਦੀਦਹ-ਅੱਖਾਂ। ਦਿਲਰੁਬਾ-ਦਿਲ ਨੂੰ ਮੋਹਨ ਵਾਲੇ-ਪ੍ਰੀਤਮ। ਦੀਦ-ਵੇਖਿਆ ਹੈ, ਮੈਂ। ਬ ਹਰ ਤਰਫ਼-ਜਿਸ ਪਾਸੇ ਭੀ। ਕਰਦਮ-ਕਰਦਾ ਹਾਂ, ਮੈਂ। ਆਸ਼ਨਾ-ਦੋਸਤ, ਮਿਤ੍ਰ।

ਅਰਥ–ਅੱਖਾਂ ਦੀਆਂ ਪੁਤਲੀਆਂ ਦੇ ਵਿਚਾਲੇ ਪ੍ਰੀਤਮ ਨੂੰ ਮੈਂ ਵੇਖਿਆ ਹੈ। ਜਿਸ ਪਾਸੇ ਵਲ ਭੀ ਨਜ਼ਰ ਕਰਦਾ ਹਾਂ, ਮੈਂ ਮਿਤ੍ਰ ਨੂੰ ਹੀ ਵੇਖਦਾ ਹਾਂ।

ਬ ਗਿਰਦ ਕਾਬਾ ਓ ਬੁਤਖ਼ਾਨਹ ਹਰ ਦੁ ਗਰਦੀਦਮ॥
ਦਿਗਰ ਨ ਯਾਫ਼ਤਮ ਆਂ ਜਾ ਹਮੀ ਤਰਾ ਦੀਦਮ॥

ਬ ਗੁਰਦ-ਚੁਫੇਰੇ। ਬੁਤਖ਼ਾਨਹ-ਪੱਥਰ ਦੇ ਬੁਤਾਂ ਦਾ ਘਰ, ਮੰਦਰ। ਗ਼ਰਦੀਦਮ-ਫਿਰਿਆ ਹਾਂ, ਮੈਂ। ਦਿਗਰ-ਹੋਰ ਕੋਈ ਦੂਜਾ। ਯਾਫ਼ਤਮ-ਪਾਇਆ ਹੈ, ਮੈਂ। ਆਂ ਜਾ-ਉਸ ਜਗ੍ਹਾਂ। ਹਮੀ-ਸਭਨਾਂ ਵਿਚ।

ਅਰਥ–ਕਾਬਾ ਅਤੇ ਮੰਦਰ ਦੋਹਾਂ ਦੇ ਚੁਫੇਰੇ ਮੈਂ ਫਿਰਿਆ ਹਾਂ। ਹੋਰ ਕੋਈ ਦੂਜਾ ਮੈਂ ਨਹੀਂ ਪਾਇਆ, ਉਨ੍ਹਾਂ ਸਭਨਾਂ ਜਗ੍ਹਾਂ ਤੇ ਤੈਨੂੰ ਹੀ ਵੇਖਦਾ ਹਾਂ।

ਬ ਹਰ ਕੁਜਾ ਕਿ ਨਜ਼ਰ ਕਰਦਮ ਅਜ਼ ਰਹੇ ਤਹਕੀਕ॥
ਵਲੇ ਬਖ਼ਾਨਹੇ ਦਿਲ ਖਾਨਹੇ ਖ਼ੁਦਾ ਦੀਦਮ॥

ਬ ਹਰ ਕੁਜਾ-ਹਰ ਇਕ ਥਾਂ ਤੇ ਵੀ। ਕਰਮ-ਕੀਤੀ ਹੈ, ਮੈਂ। ਤਹਕੀਕ--ਢੂੰਡ-ਭਾਲ। ਵਲ-ਪਰ I ਬ ਖ਼ਾਨਹੇ ਦਿਲ-ਦਿਲ ਦੇ ਘਰ ਨੂੰ।

{{larger|ਅਰਥ–ਹਰ ਇਕ ਥਾਂ ਤੇ ਵੀ, ਜੋ ਮੈਂ ਨਜ਼ਰ ਕੀਤੀ ਹੈ, ਚੂੰਡ-ਭਾਲ ਦੇ ਵਾਸਤੇ। ਪਰ ਦਿਲ ਦੇ ਘਰ ਨੂੰ ਮੈਂ ਖੁਦਾ ਦਾ ਹੀ ਘਰ ਵੇਖਿਆ ਹੈ।

ਗਦਾਈ ਏ ਦਰੇ ਕੂਏ ਤੋਂ ਬਿਹ ਜ਼ਿ ਸੁਲਤਾਨੀਸਤ॥