ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/172

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੫੮)

ਹਰ ਜਾ ਕਿ ਦੀਦਾਹ ਏਮ ਜਮਾਲੇ ਤੋ ਦੀਦਾਹ ਏਮ॥
ਮਾ ਜੁਜ਼ ਜਮਾਲਿ ਦੋਸਤ ਤਮਾਸ਼ਾ ਨਮੇ ਕੁਨੇਮ॥

ਦੀਦਾਹ ਏਮ-ਵੇਖਿਆ ਹੈ। ਜਮਾਲੇ-ਪ੍ਰਕਾਸ਼, ਚਾਨਣ। ਜੁਜ਼-ਬਿਨਾਂ।

ਅਰਥ–ਅਸਾਂ ਹਰ ਥਾਂ ਜੋ ਵੇਖਿਆ ਹੈ, ਤੇਰਾ ਹੀ ਪ੍ਰਕਾਸ਼ ਵੇਖਿਆ ਹੈ। ਅਸੀਂ ਮਿਤ੍ਰ ਦੇ ਪ੍ਰਕਾਸ਼ ਤੋਂ ਬਿਨਾਂ (ਹੋਰ ਕੋਈ) ਤਮਾਸ਼ਾ ਨਹੀਂ ਵੇਖਿਆ ਹੈ।

ਬਾ ਯਾਰ ਹਮਦਮੇਮੁ ਨ ਬੀਨੇਮ ਗ਼ੈਰਿ ਓ॥
ਮਾ ਚਸ਼ਮਿ ਖ਼ੁਦ ਬਰੂਇ ਕਸੇ ਵੀ ਨਮੇ ਕਨੇਮ॥

ਬਾ ਯਾਰ-ਮਿਤ੍ਰ ਨਾਲ। ਹਮਦਮੇਮੁ-ਮਿਤ੍ਰਚਾਰਾ। ਬੀਨੇਮ-ਵੇਖਦੇ ਹਾਂ। ਖੁਦ-ਆਪਣੀਆਂ। ਬਰੂਇ ਕਸੇ-ਕਿਸੇ ਹੋਰ ਦੇ ਰੂਬਰੂ [ਸਾਹਮਣੇ]।

ਅਰਥ–ਸਾਡਾ ਮਿਤ੍ਰ ਨਾਲ ਹੀ ਮਿਤ੍ਰਚਾਰਾ ਹੈ, ਉਸ ਤੋਂ ਬਿਨਾਂ (ਹੋਰ ਵਲ) ਵੇਖਦੇ ਹੀ ਨਹੀਂ ਹਾਂ। ਅਸੀਂ ਆਪਣੀਆਂ ਅੱਖਾਂ ਨੂੰ ਕਿਸੇ ਹੋਰ ਦੇ ਸਾਹਮਣੇ ਖੋਲ੍ਹਣਾ ਹੀ ਨਹੀਂ ਕਰਦੇ ਹਾਂ।

ਪਰਵਾਨਹ ਵਾਰ ਗਿਰਦ ਰੁਖ਼ੇ ਸ਼ਮਯ ਜਾਂ ਦਿਹੇਮ॥
ਚੂੰ ਇੰਦਲੀਬ ਬੇਹੂਦਹ ਗ਼ੌਗ਼ਾ ਨਮੇ ਕੁਨੇਮ॥

ਪਰਵਾਨਹ-ਪਤੰਗਾ, ਭੰਬਟ (ਇਕ ਨਿਕੇ ਜੇਹੇ ਖੰਭਾਂ ਵਾਲੇ ਕੀੜੇ ਦਾ ਨਾਮ ਹੈ, ਜੋ ਦੀਵੇ ਦੀ ਲਾਟ ਦਾ ਪ੍ਰੇਮੀ ਹੈ, ਅਤੇ ਉਸ ਉਤੇ ਹੀ ਸੜ ਮਰਦਾ ਹੈ)। ਵਾਰ-ਵਾਗੂੰ। ਗਿਰਦ-ਚੁਫੇਰੇ। ਰੁਖ਼ੇ-ਚੇਹਰੇ। ਸ਼ਮਯ-ਦੀਵੇ ਦੀ ਲਾਟ। ਜਾਂ-ਜਾਨ। ਲਿਹੇਮ-ਦੇ ਦੇਂਦਾ ਹਾਂ, ਮੈਂ। ਇੰਦਲੀਬ-ਬੁਲਬੁਲ, (ਇਕ ਤਰ੍ਹਾਂ ਦੀ ਚਿੜੀ ਦਾ ਨਾਮ ਹੈ,ਜੋ ਫ਼ੁਲਾਂ ਉਤੇ ਆਸ਼ਕ ਹੈ)। ਬੇਹੂਦਹ-ਫ਼ਜ਼ੂਲ। ਗ਼ੌਗ਼ਾ-ਰੌਲਾ, ਸ਼ੋਰ।

ਅਰਥ–(ਪ੍ਰੇਮੀ) ਪਤੰਗੇ ਵਾਂਗੂੰ ਦੀਵੇ ਦੀ ਲਾਟ ਦੇ ਚੇਹਰੇ ਦੇ