ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਬਿਦਿਹ-ਦੇਹ। ਸਾਕੀ-ਸ਼ਰਾਬ ਪਿਆਉਣ ਵਾਲਾ, ਭਾਵ ਗੁਰੂ। ਮਰਾ-ਮੈਨੂੰ। ਯਕ-ਇਕ। ਜਾਮ-ਪਿਆਲਾ। ਜ਼ਾਂ-[ਅਜ਼ਾਂ] ਤੋਂ ਨਾਲ। ਰੰਗੀਨੀਏ-ਰੰਗਤ ਵਾਲੀ। ਦਿਲਹਾ-ਦਿਲ ਦਾ ਬ: ਬ: ਦਿਲਾਂ। ਬ ਚਸ਼ਮੇ - ਨਾਲ ਅੱਖ ਦੇ। ਪਾਕ-ਪਵਿੱਤ੍ਰ। ਬੀਂ-ਵੇਖਣ ਵਾਲੀ। ਆਸਾਂ - ਆਸਾਨ, ਸੌਖੀ, ਮੁਸ਼ਕਲ ਦੇ ਉਲਟ, ਸੁਖਾਲ। ਕੁਨਮ-ਕਰਾਂ ਮੈਂ। ਈਂ - ਇਹ। ਜੁਮਲਹ - ਸਾਰੀਆਂ। ਮੁਸ਼ਕਲਹਾ-ਮੁਸ਼ਕਲਾਂ, ਕਠਨਾਈਆਂ, ਔਕੜਾਂ।

ਅਰਥ–ਹੇ ਸਾੱਕੀ! ਮੈਨੂੰ ਇਕ ਪਿਆਲਾ ਦੇਹੁ, ਜਿਸ ਤੋਂ ਦਿਲਾਂ ਨੂੰ ਰੰਗਤ (ਚੜ੍ਹਦੀ ਹੈ)। (ਜਿਸ ਕਰਕੇ) ਇਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਮੈਂ ਆਸਾਨ ਕਰ ਲਵਾਂ ਅਤੇ ਅੱਖਾਂ ਨਾਲ ਪਵਿੱਤ੍ਰ ਨੂੰ ਵੇਖ ਲਵਾਂ।

ਮਰਾ ਦਰ ਮਨਜ਼ਲਿ ਜਾਨਾ ਹਮਹ ਐਸ਼ੋ ਹਮਹ ਸ਼ਾਦੀ॥
ਜਰਸ ਬੇਹੂਦਾ ਮੇ ਨਾਲਦ ਕੁਜਾ ਬੰਦੇਮ ਮਹਮਿਲਹਾ॥

ਮਰਾ-[ਮ+ਰਾ] ਮੈਨੂੰ। ਦਰ-ਵਿਚ। ਮਨਜ਼ਲਿ-ਰਾਹ ਦੇ। ਜਾਨਾ-ਪਿਆਰੇ। ਹਮਹ-ਸਾਰੀਆਂ। ਐਸ਼ੋ-ਖੁਸ਼ੀਆਂ ਤੇ। ਸ਼ਾਦੀ-ਸ਼ਾਦਿਆਨੇ, ਅਨੰਦ, ਮੌਜਾਂ। ਜਰਸ-ਊਠ ਦੇ ਗਲ ਵਿਚ ਬੱਧੀ ਹੋਈ ਟੱਲੀ। ਬੇਹੂਦਾ-ਬੇਫ਼ਾਇਦਾ, ਬੇ ਅਰਥ। ਮੇ ਨਾਲਦ-ਰੋਂਦੀ ਹੈ, ਵੱਜਦੀ ਹੈ। ਕੁਜ਼ਾ-ਕਿਥੇ। ਬੰਦੇਮ - ਬੰਨ੍ਹਾਂ ਮੈਂ। ਮਹਮਿਲਹਾ - ਕਚਾਵੇ।

ਅਰਥ– ਮੈਨੂੰ ਪਿਆਰੇ ਦੇ ਰਾਹ ਵਿਚ ਸਾਰੀਆਂ ਖ਼ੁਸ਼ੀਆਂ ਤੇ ਸਾਰੀਆਂ ਮੌਜਾਂ ਹਨ। ਘੜਿਆਲ ਬੇਅਰਥ ਰੋਂਦਾ ਹੈ, ਮੈਂ ਕਚਾਵੇ ਕਿਧਰ ਬੰਨ੍ਹਾਂ?

ਖ਼ੁਦਾ ਹਾਜ਼ਿਰ ਬਵਦ ਦਾਯਮ ਬਬੀਂ ਦੀਦਾਰ ਪਾਕਸ਼ ਰਾ॥
ਨ ਗਿਰਦਾਬੇ ਦਰੋ ਹਾਇਲ ਨ ਦਰਯਾਓ ਨ ਸਾਹਿਲਹਾ॥

ਖ਼ੁਦਾ-ਵਾਹਿਗੁਰੂ, ਪ੍ਰਮਾਤਮਾ, ਰੱਬ। ਹਾਜ਼ਿਰ- ਪ੍ਰਤੱਖ, ਜ਼ਾਹਿਰ, ਸਾਹਮਣੇ।