ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/30

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੬)

ਕਦੇ-ਸਰੀਰ। ਰਾਅਨਾ-ਸੋਹਣਾ। ਨੁਮਾ-ਵਿਖਾ। ਰੁਖਸਾਰ—ਗੱਲ੍ਹਾਂ। ਤਾਬਾਂ—ਚਮਕਨ ਵਾਲੀਆਂ। ਕਿ-ਜੋ। ਬੇ-ਬਾਯਦ-ਚਾਹੀਦਾ ਹੈ। ਚਰਾਗ਼-ਦੀਵਾ (ਭਾਵ ਦਰਸ਼ਨ)। ਈਂ ਜਾ—ਇਥੇ।

ਅਰਥ-ਜਗਤ ਵਿਚ ਹਨੇਰਾ ਹੋ ਗਿਆ ਹੈ, ਹੇ ਮਿਤ੍ਰ। ਇਸ (ਸੋਹਣੇ ਸਰੀਰ ਨੂੰ ਚਮਕਾਓ। (ਤੂੰ ਆਪਣੀਆਂ) ਚਮਕਨ ਵਾਲੀਆਂ ਗੱਲ੍ਹਾਂ ਵਿਖਾ, [ਅਰਥਾਤ ਪ੍ਰਕਾਸ਼ ਸਰੂਪ ਦਰਸਨ ਦੇਹੁ, ਕਿਉਂ ਜੋ ਇਹ ਦੀਵਾ ਚਾਹੀਦਾ ਹੈ।

ਭਾਵ-'ਗੁਰ ਬਿਨ ਘੋਰ ਅੰਧਾਰ' ਹੈ, ਅਤੇ 'ਗੁਰ ਚਾਣਨ ਤਿਹੁ ਲੋਇ' ਹੈ, ਇਸ ਕਰਕੇ ਹੈ ਗੁਰੂ ਇਸ ਅੰਧਕਾਰ ਰੂਪ ਜਗਤ ਵਿਚ ਤੇਰਾ ਦਰਸਨ ਪ੍ਰਕਾਸ਼ ਪੁੰਜ ਹੈ, ਉਸਦਾ ਜਲਵਾ ਬਖਸ਼।

ਬਈਂ ਯਕਦਮਕਿਯਾਦ ਆਯਦ ਤਵਾਂਉਮਰੇਬਸਰਬੁਰਦਨ
ਅਗਰ ਯਕਦਮ ਕਸੇ ਯਾਬਦ ਬਸ਼ੌਕੇ ਹੱਕ ਫ਼ਰਾਗ਼ ਈਂ ਜਾ

ਬ ਈਂ—ਇਸ ਵਿਚ। ਯਕ ਦਮ-ਇਕ ਸ੍ਵਾਸ। ਕਿ—ਜਦੋਂ। ਯਾਦ-ਚੇਤੇ, ਸਿਮਰਨ ਵਿਚ। ਆਯਦ-ਆਵੈ। ਤਵਾਂ—ਤਵਾਨ, ਸਕੀਏ, ਤਾਕਤ ਰਖਣੀ। ਉਮਰੇ-ਆਯ, ਜ਼ਿੰਦਗੀ। ਬਸਰ ਬੁਰਦਨ- ਗੁਜਰ ਚੁਕੀ ਹੋਈ। ਅਗਰ—ਜੇਕਰ। ਯਕ ਦਮ-ਇਕ ਸ੍ਵਾਸ। ਕਸੇ—ਕੋਈ। ਯਾਬਦ—ਪਾਵੇ, ਪਾ ਲਵੇ। ਬ ਸ਼ੌਕਿ—ਦੇ ਚਾਉ ਵਿਚ। ਹੱਕ—ਵਾਹਿਗੁਰੂ। ਫ਼ਰਾਗ਼-ਖੁਸ਼ੀ, ਅਨੰਦ।

ਅਰਥ—ਇਸ ਇਕ ਸਾਲ ਵਿਚ ਹੀ, ਜਦੋਂ ਸਿਮਰਨ ਵਿਚ ਆ ਜਾਵੇਂ, (ਸਾਰੀ ਉਮਰਾ ਗੁਜ਼ਰ ਚੁਕੀ ਹੋਈ ਵਿਚੋਂ-ਜੇਕਰ ਕੋਈ ਇਕ ਸ੍ਵਾਸ (ਭੀ) ਸੌਂਕ ਦੇ ਨਾਲ ਵਾਹਿਗੁਰੂ (ਦੇ ਸਿਮਰਨ ਨੂੰ) ਪਾ ਲਵੇ (ਤਾਂ ਉਸਨੂੰ) ਇਥੇ ਹੀ ਖੁਸ਼ੀਆਂ ਹਨ।