ਪੰਨਾ:ਦੀਵਾਨ ਗੋਯਾ (ਜ਼ਿੰਦਗੀਨਾਮਾ).pdf/48

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੩੪)

ਗ਼ਜ਼ਲ ਨੰ: ੧੦

ਦਰਮਿਆਨੇ ਬਜ਼ਮਿ ਮਾ ਜੁਜ਼ ਕਿੱਸਾ ਏ ਜਾਨਾਨਾ ਨੇਸ੍ਤ॥
ਬੇ ਹਿਜਾਬ ਆ ਅੰਦਰੀਂ ਮਜਲਿਸ ਕਸੇ ਬੇਗਾਨਾਂ ਨੇਸ੍ਤ॥

ਦਰਮਿਆਨੇ-ਵਿਚਾਲੇ, ਵਿਚ। ਬਜ਼ਮਿ-ਸੰਗਤ ਦੇ। ਮਾ-ਸਾਡੀ। ਜ਼-ਬਿਨਾਂ। ਕਿੱਸਾ ਏ - ਕਥਾ, ਵਾਰਤਾ। ਜਾਨਾਨਾ-ਮਿਤ੍ਰਾਂ। ਨੇਸਤ-ਨਹੀਂ। ਬੇ-ਬਿਨਾ। ਹਿਜਾਬ-ਪੜਦਾ। ਅੰਦਰਲੀ*[1]-[ਅੰਦਰ+ਈਂ] ਇਸ ਅੰਦਰ। ਮਜਲਿਸ-ਸਭਾ, ਸੰਗਤ, ਇਕੱਠ। ਕਸੇ-ਕੋਈ। ਬੇਗਾਨਾ-ਓਪਰਾ, ਦੂਜਾ।

ਅਰਥ-ਸਾਡੀ ਸੰਗਤ ਵਿਚ, ਪ੍ਰੀਤਮ ਦੀ ਕਥਾ ਵਾਰਤਾ ਤੋਂ ਬਿਨ (ਹੋਰ ਕੁਝ ਭੀ) ਨਹੀਂ ਹੈ। ਪੜਦੇ ਤੋਂ ਬਿਨਾਂ ਆਓ, (ਕਿਉਂਕਿ) ਇਸ ਮਜਲਿਸ ਅੰਦਰ ਕੋਈ ਓਪਰਾ ਨਹੀਂ ਹੈ।

ਬਿਗੁਜਰ ਅਜ਼ ਬੇਗਾਨਗੀਹਾਓ ਬਖੁਦ ਸ਼ੌ ਆਸ਼ਨਾ ਨੇਸ੍ਤ॥
ਹਰ ਕਿ ਬਾਖ਼ੁਦ ਆਸ਼ਨਾ ਸ਼ੁਦਾ ਅਜ਼ ਦਾ ਬੇਗਾਨਾ ਨੇਸ੍ਤ॥

ਬਿਗੁਜ਼ਰ-ਲੰਘ ਜਾਹੁ॥ ਅਜ਼-ਤੋਂ। ਬੇਗਾਨਗੀ-ਦੁਜਾਇਗੀ, ਓਪਰਾਪਣਾ। ਹਾ-(ਬਹੁ: ਵ: ਦੀ ਨਿਸ਼ਾਨੀ)। ਓ—ਅਤੇ। ਬਖੁਦ-ਆਪਣੇ ਆਪ ਦਾ। ਸ਼ੌ—(ਕ੍ਰਿਆ) ਹੋ। ਆਸ਼ਨ-ਵਾਕਫ਼, ਪਛਾਣੁ। ਹਰ ਕਿ-ਜੋ ਕੋਈ। ਸ਼ੁਦ-ਹੋਇਆ। ਅਜ਼ ਖ਼ੁਦਾ-ਖੁਦਾ ਵਲੋਂ, ਰੱਬ ਵਲੋਂ। ਬੇਗਾਨਾ-ਓਪਰਾ, ਨਾਵਾਕਫ਼।

ਅਰਥ—ਦੁਜਾਇਗੀਆਂ ਤੋਂ ਲੰਘ ਜਾਹ ਅਤੇ ਆਪਣੇ ਆਪ ਦਾ ਵਾਕਫ਼ ਹੋ। (ਕਿਉਂ?) ਜੋ ਕੋਈ ਆਪਣੇ ਆਪ ਦਾ ਜਾਣੂ ਹੋਇਆ ਹੈ ਖ਼ੁਦਾ ਵਲੋਂ ਬੇਗਾਨਾ ਨਹੀਂ ਹੈ। ਭਾਵ-ਹੌਮੇ-ਮਮਤਾ ਨੂੰ ਛਡਕੇ ਆਪਣੇ ਰੂਪ ਨੂੰ ਪਛਾਣ ਆਪਣੇ ਆਪ ਪਛਾਣ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ।

  1. *ਇਥੇ 'ਅੰਦਰੀਂ' ਚਾਹੀਦਾ ਸੀ